ਪਹਿਲਾਂ ਤਾਜਮਹਿਲ ਘੁੰਮਣ ਦੀ ਫੀਸ 50 ਰੁਪਏ ਸੀ ਜਿਸ ਨੂੰ ਹੁਣ ਸਿੱਧਾ 200 ਰੁਪਏ ਵਧਾ ਕੇ 250 ਰੁਪਏ ਕਰ ਦਿੱਤਾ ਗਿਆ ਹੈ।
ਵਿਦੇਸ਼ੀ ਸੈਲਾਨੀਆਂ ਦੀ ਫੀਸ 1100 ਰੁਪਏ ਤੋਂ ਵਧਾ ਕੇ 1300 ਰੁਪਏ ਹੋ ਗਈ ਹੈ।
ਇਸ ਵਾਰ ਜਦੋਂ ਸੈਲਾਨੀ ਦਫ਼ਤਰ ਆਗਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਤਾਜ ਮਹਿਲ ਦਾ ਟਿਕਟ ਅਜੇ ਵੀ 50 ਰੁਪਏ ਹੈ ਪਰ ਤਾਜ ਦੇ ਅੰਦਰ ਦੋ ਮਕਬਰੇ ਦੇਖਣ ਦੇ ਲਈ 200 ਰੁਪਏ ਫ਼ੀਸ ਦੇਣੀ ਪਵੇਗੀ। ਜਿਸ ਦਾ ਮਤਲਬ ਕੀ 50 ਰੁਪਏ ਨਾਲ ਤੁਸੀਂ ਤਾਜ ਮਹਿਲ ਤਾਂ ਘੁੰਮ ਸਕਦੇ ਹੋ ਪਰ ਮਕਬਰੇ ਦੇਕਣ ਲਈ ਕੁਝ ਰੁਪਏ ਹੋਰ ਖਰਚਣੇ ਪੈਣਗੇ। ਟਿਕਰ ਸਿਰਫ ਤਿੰਨ ਘੰਟੇ ਲਈ ਮੰਨਣਯੋਗ ਰਹੇਗਾ।
ਆਨਲਾਈਨ ਟਿਕਟ ਲੈਣ ਦੇ ਮਿਲਣਗੇ ਵੱਖਰੇ ਫਾਇਦੇ:
- ਤਾਜਮਹਿਲ ਦਾ ਟਿਕਟpayumoney.com ਵੈੱਬਸਾਈਟ ਤੋਂ ਆਨਲਾਈਨ ਬੁੱਕ ਕਰ ਸਕਦੇ ਹਨ।
- ਇੰਡੀਅਨ ਟੂਰੀਜ਼ਮ ਨੂੰ ਆਨਲਾਈਨ ਟਿਕਟ ‘ਚ 5 ਰੁਪਏ ਦਾ ਡਿਸਕਾਊਂਟ ਮਿਲ ਜਾਂਦਾ ਹੈ।
- ਵਿਦੇਸ਼ੀ ਟੂਰੀਜ਼ਮ ਨੂੰ ਆਨਲਾਈਨ ਟਿਕਟ ਬੁੱਕ ਕਰਨ ‘ਚ 50 ਰੁਪਏ ਦੀ ਛੋਟ ਦਿੱਤੀ ਜਾਂਦੀ ਹੈ।
- 5 ਸਾਲ ਤੋਂ ਘੱਟ ਉਮਰ ਦੇ ਭਾਰਤੀ ਅਤੇ ਵਿਦੇਸ਼ੀ ਬੱਚਿਆਂ ਦਾ ਟਿਕਟ ਨਹੀਂ ਲੱਗੇਗਾ।