ABP-CVoter Exit Poll 2021 LIVE: ਬੰਗਾਲ ਸਣੇ ਪੰਜ ਸੂਬਿਆਂ 'ਚ ਬਣੇਗੀ ਕਿਸ ਦੀ ਸਰਕਾਰ? ਦੇਖੋ ਸਭ ਤੋਂ ਸਟੀਕ ਐਗਜ਼ਿਟ ਪੋਲ
ABP-CVoter 5 States Exit Poll 2021 LIVE Updates: ਪੱਛਮੀ ਬੰਗਾਲ ਵਿੱਚ ਅੱਜ ਅੱਠਵੇਂ ਤੇ ਆਖਰੀ ਪੜਾਅ ਦੀ ਵੋਟਿੰਗ ਹੋਈ। ਇਸ ਤੋਂ ਪਹਿਲਾਂ ਅਸਾਮ, ਕੇਰਲ, ਤਾਮਿਲਨਾਡੂ ਤੇ ਪੁਡੂਚੇਰੀ ਵਿੱਚ ਵੋਟਿੰਗ ਖ਼ਤਮ ਹੋ ਚੁੱਕੀ ਹੈ। 2 ਮਈ ਨੂੰ ਬੰਗਾਲ ਸਣੇ ਸਾਰੇ ਪੰਜ ਸੂਬਿਆਂ ਵਿੱਚ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਪਰ ਇਸ ਤੋਂ ਪਹਿਲਾਂ ਤੁਸੀਂ ਏਬੀਪੀ ਨਿਊਜ਼ 'ਤੇ ਐਗਜ਼ਿਟ ਪੋਲ ਦੇਖ ਸਕਦੇ ਹੋ।
ਸੀ-ਵੋਟਰ ਦੇ ਡਾਇਰੈਕਟਰ ਯਸ਼ਵੰਤ ਦੇਸ਼ਮੁਖ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਮਹਿਲਾ ਵੋਟਰਾਂ ਤੇ ਮੁਸਲਿਮ ਵੋਟਰਸ ਨੇ ਮਮਤਾ ਬੈਨਰਜੀ ਦਾ ਜੰਮ ਕੇ ਸਾਥ ਦਿੱਤਾ। ਇਸ ਵਜ੍ਹਾ ਨਾਲ ਲਗਾਤਾਰ ਤੀਜੀ ਵਾਰ ਮਮਤਾ ਬੰਗਾਲ ਦੀ ਸੱਤਾ 'ਤੇ ਵਾਪਸੀ ਹੋ ਸਕਦੀ ਹੈ।
ਬੀਜੇਪੀ ਲੀਡਰ ਤੇ ਪੱਛਮੀ ਬੰਗਾਲ ਦੇ ਪ੍ਰਭਾਰੀ ਕੈਲਾਸ਼ ਵਿਜੇਵਰਗੀ ਨੇ ਐਗਜ਼ਿਟ ਪੋਲ ਦੇ ਅੰਕੜਿਆਂ 'ਚ ਪਿਛੜਨ ਦੇ ਬਾਵਜੂਦ ਇਹ ਦਾਅਵਾ ਕੀਤਾ ਕਿ ਬੰਗਾਲ 'ਚ ਬੀਜੇਪੀ ਦੀ ਸਰਕਾਰ ਬਣੇਗੀ। ਬੀਜੇਪੀ ਕੋਲ ਸਥਾਨਕ ਲੀਡਰਾਂ ਦੀ ਕਮੀ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਬੰਗਾਲ 'ਚ ਸਾਡੇ ਕੋਲ ਲੀਡਰਾਂ ਦੀ ਕਮੀ ਨਹੀਂ ਹੈ।
ਬੰਗਾਲ 'ਚ ਅੱਠ ਗੇੜਾਂ 'ਚ ਚੋਣਾਂ ਹੋਈਆਂ ਹਨ ਤੇ ਇਸ ਤਹਿਤ 194 'ਚੋਂ 292 ਸੀਟਾਂ 'ਤੇ ਚੋਣ ਹੋਈ। ਹੁਣ ਇਨ੍ਹਾਂ ਚੋਣਾਂ ਦੀ ਗੱਲ ਕਰੀਏ ਤਾਂ ਟੀਐਮਸੀ ਤੇ ਬੀਜੇਪੀ ਦੇ ਵਿਚ ਤਕੜਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਇਸ ਤਹਿਤ ਵੱਖ-ਵੱਖ ਅੱਠ ਗੇੜਾਂ 'ਚ ਸੀਟਾਂ ਦਾ ਅੰਕੜਾ ਦੇਖੋ ਤਾਂ ਉਹ ਇਸ ਤਰ੍ਹਾਂ ਹੈ:
ਪਹਿਲਾ ਗੇੜ- 30 ਸੀਟਾਂ
ਟੀਐਸੀ+13-15
ਬੀਜੇਪੀ +14-16
ਕਾਂਗਰਸ+0-2
ਦੂਜਾ ਗੇੜ (30 ਸੀਟਾਂ)
ਟੀਐਸੀ+15-17
ਬੀਜੇਪੀ +12-14
ਕਾਂਗਰਸ+0-2
ਤੀਜਾ ਗੇੜ (31 ਸੀਟਾਂ)
ਟੀਐਸੀ+18-20
ਬੀਜੇਪੀ +11-13
ਕਾਂਗਰਸ+0
ਚੌਥਾ ਗੇੜ (44 ਸੀਟਾਂ)
ਟੀਐਸੀ+20-22
ਬੀਜੇਪੀ +20-22
ਕਾਂਗਰਸ+1-3
ਪੰਜਵਾਂ ਗੇੜ (45 ਸੀਟਾਂ)
ਟੀਐਸੀ+24-26
ਬੀਜੇਪੀ +17-19
ਕਾਂਗਰਸ+1-3
ਛੇਵਾਂ ਗੇੜ (43 ਸੀਟਾਂ)
ਟੀਐਸੀ+26-28
ਬੀਜੇਪੀ +14-16
ਕਾਂਗਰਸ+0-2
ਸੱਤਵਾਂ ਗੇੜ (34 ਸੀਟਾਂ)
ਟੀਐਸੀ+20-22
ਬੀਜੇਪੀ +9-11
ਕਾਂਗਰਸ+2-4
ਅੱਠਵਾਂ ਗੇੜ (35 ਸੀਟਾਂ)
ਟੀਐਸੀ+14-16
ਬੀਜੇਪੀ +10-12
ਕਾਂਗਰਸ+8-10
ਤਾਮਿਲਨਾਡੂ 'ਚ ਵੋਟ ਫੀਸਦ ਦੇਖੀਏ ਤਾਂ ਡੀਐਮਕੇ-ਕਾਂਗਰਸ ਗਠਜੋੜ ਨੂੰ 46.7 ਫੀਸਦ ਵੋਟ ਪਰਸੈਂਟ ਮਿਲਦਾ ਦਿਖਾਈ ਦੇ ਰਿਹਾ ਹੈ। ਏਆਈਡੀਐਮਕੇ ਤੇ ਬੀਜੇਪੀ ਗਠਜੋੜ ਨੂੰ 35 ਫੀਸਦ ਵੋਟ ਸ਼ੇਅਰ ਮਿਲ ਸਕਦਾ ਹੈ ਤੇ ਹੋਰਾਂ ਨੂੰ 18.3 ਫੀਸਦ ਵੋਟ ਸ਼ੇਅਰ ਮਿਲ ਸਕਦਾ ਹੈ।
ਵੋਟ ਫ਼ੀਸਦ ਦੇ ਮਾਮਲੇ ਵਿੱਚ ਦੂਜੇ ਥਾਂ 'ਤੇ ਰਹਿਣ ਦੇ ਬਾਵਜੂਦ ਭਾਜਪਾ ਸੱਤਾ ਵਿੱਚ ਵਾਪਸ ਆਉਂਦੀ ਦਿਖਾਈ ਦੇ ਰਹੀ ਹੈ। ਭਾਜਪਾ ਨੂੰ ਅਸਮ ਵਿਧਾਨ ਸਭਾ ਦੀਆਂ 126 ਸੀਟਾਂ ਵਿੱਚੋਂ 58 ਤੋਂ ਲੈ ਕੇ 71 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਐਗ਼ਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਨੂੰ 53-66 ਸੀਟਾਂ ਅਤੇ ਹੋਰਾਂ ਨੂੰ 0-5 ਸੀਟਾਂ ਮਿਲਣ ਦੀ ਆਸ ਹੈ।
ਅਸਮ ਦੇ ਐਗ਼ਜ਼ਿਟ ਪੋਲ ਦੇ ਅੰਕੜੇ ਆ ਗਏ ਹਨ। ਇੱਥੋਂ ਦੇ ਅੰਕੜਿਆਂ ਉੱਪਰ ਝਾਤ ਮਾਰੀਏ ਤਾਂ ਕਾਂਗਰਸ ਨੇ ਵੋਟ ਫ਼ੀਸਦ ਦੇ ਮਾਮਲੇ ਵਿੱਚ ਸਭ ਨੂੰ ਪਛਾੜ ਦਿੱਤਾ ਹੈ। ਅਸਮ ਵਿੱਚ ਕਾਂਗਰਸ ਨੂੰ 48.8 ਫ਼ੀਸਦ ਵੋਟ ਸ਼ੇਅਰ ਮਿਲਦਾ ਦਿਖਾਈ ਦੇ ਰਿਹਾ ਹੈ, ਜਦਕਿ ਭਾਜਪਾ ਨੂੰ 42.9 ਫ਼ੀਸਦ ਵੋਟਾਂ ਮਿਲਣ ਦੀ ਆਸ ਹੈ। ਹੋਰਨਾਂ ਦੇ ਹਿੱਸੇ 8.3 ਵੋਟ ਫੀਸਦ ਮਿਲ ਸਕਦਾ ਹੈ।
ਦੱਖਣੀ ਬੰਗਾਲ ਵਿੱਚ ਵਿਧਾਨ ਸਭਾ ਦੀਆਂ 66 ਸੀਟਾਂ ਆਉਂਦੀਆਂ ਅਤੇ ਇੱਥੇ ਪਿਛਲੀ ਵਾਰ ਯਾਨੀ ਕਿ ਸਾਲ 2016 ਦੀਆਂ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਨੇ 55 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਪਰ ਇਸ ਵਾਰ ਦੇ ਐਗ਼ਜ਼ਿਟ ਪੋਲ ਮੁਤਾਬਕ ਟੀਐਮਸੀ ਦੇ ਖਾਤੇ 37-39 ਸੀਟਾਂ ਪੈ ਸਕਦੀਆਂ ਹਨ। ਭਾਜਪਾ ਨੂੰ 25-27 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ, ਜਦਕਿ ਕਾਂਗਰਸ ਤੇ ਲੈਫਟ ਦੇ ਗਠਜੋੜ ਨੂੰ 1-3 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਉੱਤਰ ਬੰਗਾਲ ਦੀਆਂ 28 ਸੀਟਾਂ ਵਿੱਚੋਂ 11-13 ਸੀਟਾਂ ਉੱਪਰ ਟੀਐਮਸੀ ਦੇ ਜਿੱਤਣ ਦੀ ਉਮੀਦ ਹੈ ਉੱਥੇ ਹੀ ਐਗ਼ਜ਼ਿਟ ਪੋਲ ਵਿੱਚ ਭਾਜਪਾ ਦੀ ਝੋਲੀ 14-16 ਸੀਟਾਂ ਪੈ ਸਕਦੀਆਂ ਹਨ। ਕਾਂਗਰਸ-ਲੈਫਟ ਨੂੰ ਸਿਫਰ ਤੋਂ ਲੈ ਕੇ ਦੋ ਸੀਟਾਂ ਮਿਲ ਸਕਦੀਆਂ ਹਨ।
ਮਾਲਦਾ ਖਿੱਤੇ ਦੀਆਂ 63 ਸੀਟਾਂ ਦੀ ਗੱਲ ਕਰੀਏ ਤਾਂ ਇੱਥੇ ਟੀਐਮਸੀ ਨੂੰ 29-31 ਸੀਟਾਂ ਮਿਲ ਸਕਦੀਆਂ ਹਨ ਅਤੇ ਭਾਜਪਾ 20-22 ਸੀਟਾਂ 'ਤੇ ਜਿੱਤ ਹਾਸਲ ਕਰ ਸਕਦੀ ਹੈ। ਕਾਂਗਰਸ ਤੇ ਖੱਬੇ ਪੱਖੀ ਧਿਰਾਂ ਦੇ ਗਠਜੋੜ ਨੂੰ 11-13 ਸੀਟਾਂ 'ਤੇ ਜਿੱਤ ਮਿਲ ਸਕਦੀ ਹੈ।
ਜੰਗਲਮਹਿਲ ਖਿੱਤੇ ਵਿੱਚ 53 ਸੀਟਾਂ ਆਉਂਦੀਆਂ ਹਨ ਅਤੇ ਇੱਥੇ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦਰਮਿਆਨ ਕਰੜੀ ਟੱਕਰ ਦੇ ਹਾਲਾਤ ਹਨ। ਐਗ਼ਜ਼ਿਟ ਪੋਲ ਮੁਤਾਬਕ ਇੱਥੇ ਟੀਐਮਸੀ ਨੂੰ 25 ਤੋਂ 27 ਅਤੇ ਭਾਜਪਾ ਨੂੰ 23-25 ਸੀਟਾਂ ਮਿਲ ਸਕਦੀਆਂ ਹਨ। ਇਸ ਤੋਂ ਇਲਾਵਾ ਕਾਂਗਰਸ ਤੇ ਖੱਬੇ-ਪੱਖੀਆਂ ਦੇ ਗਠਜੋੜ ਨੂੰ 2-4 ਸੀਟਾਂ ਮਿਲਣ ਦੀ ਆਸ ਹੈ।
ਗ੍ਰੇਟਰ ਕੋਲਕਾਤਾ ਦੀਆਂ 56 ਸੀਟਾਂ ਵਿੱਚੋਂ ਟੀਐਮਸੀ ਦੇ ਹਿੱਸੇ 37 ਤੋਂ 39 ਸੀਟਾਂ ਆ ਸਕਦੀਆਂ ਹਨ ਅਤੇ ਭਾਰਤੀ ਜਨਤਾ ਪਾਰਟੀ 16-18 ਸੀਟਾਂ 'ਤੇ ਜਿੱਤ ਹਾਸਲ ਕਰ ਸਕਦੀ ਹੈ। ਇਸ ਖਿੱਤੇ ਦੀਆਂ 56 ਸੀਟਾਂ ਵਿੱਚੋਂ ਕਾਂਗਰਸ ਦੇ ਹਿੱਸੇ 0 ਤੋਂ 2 ਸੀਟਾਂ ਆਉਣ ਦੀ ਉਮੀਦ ਹੈ।
ਬੰਗਾਲ 'ਚ ਤੀਜੀ ਵਾਰ ਟੀਐਮਸੀ ਸੱਤਾ 'ਚ ਪਰਤਦੀ ਦਿਖਾਈ ਦੇ ਰਹੀ ਹੈ। ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ 152-164 ਸੀਟਾਂ ਜਿੱਤਦੀ ਦਿਖ ਰਹੀ ਹੈ। ਬੀਜੇਪੀ ਨੂੰ 109-121 ਦੇ ਵਿਚਾਲੇ ਸੀਟਾਂ ਮਿਲ ਸਕਦੀਆਂ ਹਨ। ਉੱਥੇ ਹੀ ਕਾਂਗਰਸ ਨੂੰ 14-25 ਸੀਟਾਂ 'ਤੇ ਜਿੱਤ ਮਿਲ ਸਕਦੀ ਹੈ।
ਐਗਜ਼ਿਟ ਪੋਲ ਦੇ ਤਹਿਤ ਸਭ ਤੋਂ ਪਹਿਲਾਂ ਪੱਛਮੀ ਬੰਗਾਲ ਦਾ ਵੋਟ ਪ੍ਰਤੀਸ਼ਤ ਆਇਆ ਹੈ। ਇਸ ਦੇ ਤਹਿਤ 294 ਸੀਟਾਂ ਲਈ ਟੀਐਮਸੀ ਨੂੰ 42.1 ਫੀਸਦ ਵੋਟ ਸ਼ੇਅਰ ਮਿਲਦਾ ਦਿਖਾਈ ਦੇ ਰਿਹਾ ਹੈ ਤੇ ਬੀਜੇਪੀ ਨੂੰ 39.2 ਫੀਸਦ ਵੋਟ ਮਿਲ ਰਹੇ ਹਨ। ਕਾਂਗਰਸ ਨੂੰ 15.4 ਫੀਸਦ ਤੇ ਹੋਰਾਂ ਨੂੰ 3.3 ਫੀਸਦ ਵੋਟ ਮਿਲਦੇ ਦਿਖ ਰਹੇ ਹਨ।
ਅਸਮ 'ਚ 2016 ਦੇ ਚੋਣ ਨਤੀਜਿਆਂ ਨੂੰ ਦੇਖੀਏ ਤਾਂ ਇੱਥੇ 126 ਸੀਟਾਂ ਹਨ। ਪਿਛਲੀਆਂ ਚੋਣਾਂ 'ਚ ਬੀਜੇਪੀ ਨੀਤ ਐਨਡੀਏ ਨੇ 86 ਸੀਟਾਂ ਜਿੱਤੀਆਂ ਸਨ ਤੇ ਕਾਂਗਰਸ ਨੀਤ ਯੂਪੀਏ ਨੇ 26 ਸੀਟਾਂ 'ਤੇ ਕਬਜ਼ਾ ਕੀਤਾ ਸੀ। ਏਆਈਯੂਡੀਐਫ ਨੇ 13 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
ਪੱਛਮੀ ਬੰਗਾਲ ਵਿੱਚ ਕੋਰੋਨਾ ਸੰਕਰਮਣ ਦੇ ਵੱਧ ਰਹੇ ਕੇਸਾਂ ਦੇ ਵਿੱਚਕਾਰ 84 ਲੱਖ ਤੋਂ ਵੱਧ ਵੋਟਰ ਅੱਜ ਅੱਠਵੇਂ ਅਤੇ ਆਖਰੀ ਪੜਾਅ ਦੀਆਂ ਚੋਣਾਂ ਵਿੱਚ 35 ਵਿਧਾਨ ਸਭਾ ਸੀਟਾਂ ‘ਤੇ 283 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਹਨ। ਕੁੱਲ 11,860 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਸ਼ਾਮ 6.30 ਵਜੇ ਤੱਕ ਚੱਲੇਗੀ।
ਚੋਣ ਕਮਿਸ਼ਨ ਵੱਲੋਂ ਕਾਊਂਟਿੰਗ ਹਾਲ ਵਿੱਚ ਦਾਖਲ ਹੋਣ ਲਈ ਉਮੀਦਵਾਰਾਂ ਜਾਂ ਉਨ੍ਹਾਂ ਦੇ ਏਜੰਟਾਂ ਲਈ ਕੋਰੋਨਾ ਜਾਂਚ ਨੈਗਟਿਵ ਰਿਪੋਰਟ ਲਾਜ਼ਮੀ ਆਉਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਵੀਰਵਾਰ ਨੂੰ ਹੈਰਾਨੀ ਜ਼ਾਹਰ ਕੀਤੀ ਕਿ ਚੋਣ ਅਧਿਕਾਰੀ ਅਤੇ ਕੇਂਦਰੀ ਆਰਮਡ ਫੋਰਸਿਜ਼ ਇਸ ਸਿਸਟਮ ਨੂੰ ਲਾਗੂ ਨਹੀਂ ਕੀਤਾ ਗਿਆ ਸੀ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਲਿਖੇ ਇੱਕ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ ਇਸ ਫੈਸਲੇ ਨਾਲ ਹਜ਼ਾਰਾਂ ਕੇਂਦਰੀ ਫੌਜਾਂ ਦੀ ਜ਼ਿੰਦਗੀ ਅਤੇ ਸਿਹਤ ਖ਼ਤਰੇ ਵਿੱਚ ਪੈਣਗੀਆਂ ਜੋ ਕਾਊਂਟਿੰਗ ਹਾਲ ਦੇ ਬਾਹਰ ਤਾਇਨਾਤ ਰਹਿਣਗੇ।
ਪੱਛਮੀ ਬੰਗਾਲ ਵਿੱਚ ਦੁਪਹਿਰ 3 ਵਜੇ ਤੱਕ ਕੁੱਲ 68.46 ਪ੍ਰਤੀਸ਼ਤ ਮਤਦਾਨ ਹੋਇਆ।ਕੋਲਕਾਤਾ (ਉੱਤਰੀ) ਵਿੱਚ ਵੋਟਾਂ 51.40 ਪ੍ਰਤੀਸ਼ਤ, ਬੀਰਭੂਮ ਨੇ 73.92 ਪ੍ਰਤੀਸ਼ਤ, ਮੁਰਸ਼ੀਦਾਬਾਦ ਵਿੱਚ 70.91 ਪ੍ਰਤੀਸ਼ਤ ਅਤੇ ਮਾਲਦਾ ਵਿੱਚ 70.85 ਪ੍ਰਤੀਸ਼ਤ ਪਈਆਂ।
ਪਿਛੋਕੜ
Exit Poll 2021: ਅਸਮ 'ਚ 2016 'ਚ ਇਹ ਸਨ ਚੋਣ ਨਤੀਜੇ
ਅਸਮ 'ਚ 2016 ਦੇ ਚੋਣ ਨਤੀਜਿਆਂ ਨੂੰ ਦੇਖੀਏ ਤਾਂ ਇੱਥੇ 126 ਸੀਟਾਂ ਹਨ। ਪਿਛਲੀਆਂ ਚੋਣਾਂ 'ਚ ਬੀਜੇਪੀ ਨੀਤ ਐਨਡੀਏ ਨੇ 86 ਸੀਟਾਂ ਜਿੱਤੀਆਂ ਸਨ ਤੇ ਕਾਂਗਰਸ ਨੀਤ ਯੂਪੀਏ ਨੇ 26 ਸੀਟਾਂ 'ਤੇ ਕਬਜ਼ਾ ਕੀਤਾ ਸੀ। ਏਆਈਯੂਡੀਐਫ ਨੇ 13 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
BJP ਦੇ ਸ਼ਾਹਨਵਾਜ਼ ਹੁਸੈਨ ਨੇ ਜਤਾਇਆ ਭਰੋਸਾ
ਬੀਜੇਪੀ ਦੇ ਬਿਹਾਰ 'ਚ ਮੰਤਰੀ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਉਨ੍ਹਾਂ ਨੇ ਵੀ ਪ੍ਰਚਾਰ ਕੀਤਾ ਹੈ ਤੇ ਉਹ ਭਰੋਸੇ ਨਾਲ ਕਹਿ ਸਕਦੇ ਹਨ ਕਿ ਸੂਬੇ 'ਚ ਬੀਜੇਪੀ ਦਾ ਸ਼ਾਨਦਾਰ ਪ੍ਰਦਰਸ਼ਨ ਹੋਵੇਗਾ। ਲੋਕਸਭਾ ਚੋਣਾਂ 'ਚ ਬੀਜੇਪੀ ਨੇ 18 ਸੀਟਾਂ ਜਿੱਤ ਕੇ ਦਿਖਾ ਦਿੱਤਾ ਸੀ ਕਿ ਸੂਬੇ 'ਚ ਜਨਤਾ ਪਰਿਵਰਤਨ ਚਾਹੁੰਦੀ ਹੈ ਤੇ ਇਸ ਨੂੰ ਵਿਧਾਨਸਭਾ ਚੋਣਾਂ ਦੇ ਨਤੀਜਿਆਂ 'ਚ ਵੀ ਦੇਖਿਆ ਜਾਵੇਗਾ।
Bengal Exit Poll 2021 Live
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਆਖਰੀ ਤੇ ਅੱਠਵੇਂ ਗੇੜ 'ਚ ਸ਼ਾਮ ਸਾਢੇ ਪੰਜ ਵਜੇ ਤਕ 76.07 ਫੀਸਦ ਵੋਟਿੰਗ ਹੋਈ ਹੈ। ਅੰਤਿਮ ਗੇੜ ਦੀਆਂ ਚੋਣਾਂ 'ਚ 84 ਲੱਖ ਤੋਂ ਜ਼ਿਆਦਾ ਵੋਟਰ ਵਿਧਾਨ ਸਭਾ ਦੀਆਂ 35 ਸੀਟਾਂ 'ਤੇ 283 ਤੋਂ ਜ਼ਿਆਦਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਹਨ।
ਪੱਛਮੀ ਬੰਗਾਲ 'ਚ ਸ਼ਾਮ ਸਾਢੇ ਛੇ ਵਜੇ ਤਕ ਚੱਲੇਗਾ ਮਤਦਾਨ
ਪੱਛਮੀ ਬੰਗਾਲ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਵਿਚ ਅੱਜ ਅੱਠਵੇਂ ਤੇ ਅੰਤਿਮ ਗੇੜ ਦੀਆਂ ਚੋਣਾਂ 'ਚ 84 ਲੱਖ ਤੋਂ ਜ਼ਿਆਦਾ ਵੋਟਰ ਵਿਧਾਨ ਸਭਾ ਦੀਆਂ 35 ਸੀਟਾਂ 'ਤੇ 283 ਤੋਂ ਜ਼ਿਆਦਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਹਨ। ਕੁੱਲ 11, 860 ਮਤਦਾਨ ਕੇਂਦਰਾਂ 'ਚ ਸਵੇਰ 7 ਵਜੇ ਤੋਂ ਵੋਟਿੰਗ ਸ਼ੁਰੂ ਹੈ ਜੋ ਸ਼ਾਮ ਸਾਢੇ ਛੇ ਵਜੇ ਤਕ ਚੱਲੇਗੀ।
2016 'ਚ ਇਹ ਸਨ ਪੱਛਮੀ ਬੰਗਾਲ ਦੇ ਨਤੀਜੇ
ਸਭ ਤੋਂ ਪਹਿਲਾਂ ਪੱਛਮੀ ਬੰਗਾਲ ਦੇ 2016 ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਇੱਥੇ ਟੀਐਮਸੀ ਨੇ 294 ਸੀਟਾਂ 'ਚੋਂ 211 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਤੇ ਕਾਂਗਰਸ ਨੇ 76 ਸੀਟਾਂ 'ਤੇ ਕਬਜ਼ਾ ਕੀਤਾ ਸੀ। ਬੀਜੇਪੀ ਨੇ ਸਿਰਫ ਤਿੰਨ ਸੀਟਾਂ ਜਿੱਤੀਆਂ ਸਨ। ਇਸ ਤੋਂ ਇਲਾਵਾ 4 ਸੀਟਾਂ 'ਤੇ ਹੋਰਾਂ ਨੇ ਆਪਣੀ ਜਿੱਤ ਹਾਸਲ ਕੀਤੀ ਸੀ। ਸਾਫ ਤੌਰ 'ਤੇ ਟੀਐਮਸੀ ਨੇ ਆਪਣਾ ਦਬਦਬਾ 2016 ਦੇ ਚੋਣਾਵੀਂ ਨਤੀਜਿਆਂ 'ਚ ਕਾਇਮ ਕੀਤਾ ਸੀ। ਪਰ ਇਸ ਸਮੇਂ ਇਹ ਮੰਨਣਾ ਹੋਵੇਗਾ ਕਿ ਬੀਜੇਪੀ ਵੀ ਇਸ ਵਾਰ ਸਖਤ ਟੱਕਰ ਦੇਣ ਦੀ ਸਥਿਤੀ 'ਚ ਆ ਗਈ ਹੈ।
ਦੇਸ਼ ਦੇ ਪੰਜ ਸੂਬਿਆਂ ਵਿਚ ਕਿਸਦੀ ਸਰਕਾਰ ਬਣੇਗੀ ਤੇ ਕੌਣ ਕਿਸ ਨੂੰ ਹਰਾਵੇਗਾ? ਸਭ ਤੋਂ ਸਹੀ ਐਗਜ਼ਿਟ ਪੋਲ ਦੇ ਨਤੀਜੇ ਅੱਜ ਸ਼ਾਮ 5 ਵਜੇ ਤੋਂ ਏਬੀਪੀ ਨਿਊਜ਼ 'ਤੇ ਦਿਖਾਏ ਜਾਣਗੇ।
ਕਿੱਥੇ ਵੇਖ ਸਕਦੇ ਹੋ ਐਗਜ਼ਿਟ ਪੋਲ ?
ਟੀਵੀ ਦੇ ਨਾਲ-ਨਾਲ ਮੋਬਾਈਲ ਫੋਨ ਤੇ ਹੋਰ ਸਾਰੇ ਪਲੇਟਫਾਰਮਾਂ 'ਤੇ ਟੈਕਸਟ, ਫੋਟੋਆਂ, ਵੀਡੀਓ ਦੇ ਨਾਲ ABP ਨਿਊਜ਼ ਟੀਵੀ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਤੁਸੀਂ ਫੇਮਸ ਵੀਡੀਓ ਸਟ੍ਰੀਮਿੰਗ ਵੈਬਸਾਈਟ ਤੇ ਐਪ ਹੌਟਸਟਾਰ 'ਤੇ ਓਪੀਨੀਅਨ ਪੋਲ ਦੀ ਲਾਈਵ ਕਵਰੇਜ ਵੀ ਦੇਖ ਸਕਦੇ ਹੋ।
ਇਸ ਨਾਲ ਤੁਸੀਂ ਯੂਟਿਊਬ 'ਤੇ ਏਬੀਪੀ ਨਿਊਜ਼ ਦਾ ਸਿੱਧਾ ਪ੍ਰਸਾਰਣ ਵੀ ਦੇਖ ਸਕਦੇ ਹੋ। ਤੁਸੀਂ ਆਪਣੇ ਐਂਡਰੌਇਡ ਜਾਂ ਆਈਓਐਸ ਸਮਾਰਟਫੋਨ 'ਤੇ ਏਬੀਪੀ ਲਾਈਵ ਦੇ ਐਪ ਨੂੰ ਡਾਉਨਲੋਡ ਕਰਕੇ ਲਾਈਵ ਟੀਵੀ ਅਤੇ ਓਪੀਨੀਅਨ ਪੋਲ 'ਤੇ ਸਟੋਰੀੜ ਵੀ ਪੜ੍ਹ ਸਕਦੇ ਹੋ।
ਵੈੱਬਸਾਈਟ (Website)
ਲਾਈਵ ਟੀਵੀ: https://www.abplive.com/live-tv
ਹਿੰਦੀ ਵੈਬਸਾਈਟ: https://www.abplive.com/
ਅੰਗਰੇਜ਼ੀ ਵੈਬਸਾਈਟ: https://news.abplive.com/
ਯੂਟਿਊਬ (Youtube)-
ਹਿੰਦੀ ਯੂਟਿਊਬ: https://www.youtube.com/channel/UCmphdqZNmqL72WJ2uyiNw5w
ਅੰਗ੍ਰੇਜ਼ੀ ਯੂਟਿਊਬ: https://www.youtube.com/user/abpnewstv
ਇਸ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਅਸੀਂ ਤੁਹਾਨੂੰ ਓਪਨੀਅਨ ਪੋਲ ਨਾਲ ਜੁੜੀ ਹਰ ਜਾਣਕਾਰੀ ਦੇਵਾਂਗੇ।
- - - - - - - - - Advertisement - - - - - - - - -