ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੀ ਇਸ ਦੂਜੀ ਲਹਿਰ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜਿੱਥੇ ਇਕ ਪਾਸੇ ਲੋਕ ਇਸ ਇਨਫੈਕਸ਼ਨ ਤੋਂ ਪੀੜਤ ਹਨ ਦੂਜੇ ਪਾਸੇ ਕੋਰੋਨਾ ਕਾਰਨ ਲੱਗੇ ਲੌਕਡਾਊਨ ਤੇ ਕਰਫਿਊ ਨਾਲ ਆਮ ਆਦਮੀ ਦੇ ਸਾਹਮਣੇ ਦੋ ਵਕਤ ਦੀ ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਕੋਰੋਨਾ ਦੀ ਇਹ ਦੂਜੀ ਲਹਿਰ ਮਿਡਲ ਕਲਾਸ ਪਰਿਵਾਰਾਂ 'ਤੇ ਆਫਤ ਬਣ ਕੇ ਆਈ ਹੈ।
ਇਸ ਲਹਿਰ ਨੇ ਕਰੋੜਾਂ ਮਿਡਲ ਕਲਾਸ ਪਰਿਵਾਰਾਂ ਨੂੰ ਗਰੀਬ ਪਰਿਵਾਰਾਂ ਦੀ ਸ਼੍ਰੇਣੀ 'ਚ ਲਿਆ ਕੇ ਖੜਾ ਕਰ ਦਿੱਤਾ ਹੈ। ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਇਸ ਮਹਾਂਮਾਰੀ ਦੇ ਵਿਚ ਲੋਕਾਂ ਦੀ ਜੀਵਨ ਜਿਉਣਾ ਬੇਹਾਲ ਹੋ ਗਿਆ ਹੈ।
ਪਹਿਲੀ ਲਹਿਰ ਨੇ ਹੀ ਮਚਾ ਦਿੱਤੀ ਸੀ ਤਬਾਹੀ
ਕੋਰੋਨਾ ਵਾਇਰਸ ਦੀ ਦੂਜੀ ਲਹਿਰ 'ਚ ਦੇਸ਼ ਦੇ ਮਿਡਲ ਕਲਾਸ ਪਰਿਵਾਰਾਂ ਦਾ ਸਭ ਤੋਂ ਬੁਰਾ ਹਾਲ ਹੈ। ਪਿਊ ਰਿਸਰਚ ਸੈਂਟਰ ਦੇ ਅੰਕੜਿਆਂ ਮੁਤਾਬਕ ਪਹਿਲੀ ਲਹਿਰ 'ਚ ਤਿੰਨ ਕਰੋੜ 20 ਲੱਖ ਮਿਡਲ ਕਲਾਸ ਲੋਕਾਂ ਨੂੰ ਗਰੀਬ ਬਣਾ ਦਿੱਤਾ। ਜੇਕਰ ਦੁਨੀਆਂ ਦੀ ਗੱਲ ਕਰੀਏ ਤਾਂ ਕਰੀਬ ਪੰਜ ਕਰੋੜ 40 ਲੱਖ ਮਿਡਲ ਕਲਾਸ ਲੋਕ ਗਰੀਬੀ ਦੇ ਕੰਢੇ ਖੜੇ ਹਨ। ਇਸ ਕੋਰੋਨਾ ਤੋਂ ਬਾਅਦ ਚੌਤਰਫਾ ਸੰਕਟ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਨਾਲ ਬੇਹੱਦ ਬੁਰੀਆਂ ਖ਼ਬਰਾਂ ਆ ਰਹੀਆਂ ਹਨ। ਇਸ ਨਾਲ ਭਾਰਤ ਦੀ ਗ੍ਰੋਥ ਰੁਕ ਜਿਹੀ ਗਈ ਹੈ। ਦੇਸ਼ 'ਚ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਸਮਾਨਤਾ ਹੋਣ ਦਾ ਖਦਸ਼ਾ ਹੈ।
ਪਹਿਲੀ ਤੋਂ ਜ਼ਿਆਦਾ ਖਤਰਨਾਕ ਹੈ ਦੂਜੀ ਲਹਿਰ
CMI ਦੇ ਅੰਕੜਿਆਂ 'ਤੇ ਨਜ਼ਰ ਪਾਈਏ ਤਾਂ ਕੋਰੋਨਾ ਦੀ ਪਹਿਲੀ ਲਹਿਰ 'ਚ ਆਰਗੇਨਾਇਜ਼ਡ ਤੇ ਅਨਆਰਗੇਨਾਇਜ਼ਡ ਸੈਕਟਰ ਮਿਲਾਕੇ ਕਰੀਬ 12 ਕਰੋੜ ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ। ਇਸ 'ਚ ਕਰੀਬ ਦੋ ਕਰੋੜ ਨੌਕਰੀ ਪੇਸ਼ਾ ਤੇ ਬਾਕੀ ਲੇਬਰ ਕਲਾਸ ਸ਼ਾਮਲ ਸਨ। ਉੱਥੇ ਹੀ ਹੁਣ ਦੂਜੀ ਲਹਿਰ 'ਚ ਜ਼ਿਆਦਾ ਤਬਾਹੀ ਮੱਚੀ ਹੈ। ਕੋਰੋਨਾ ਦੀ ਚੇਨ ਤੋੜਨ ਲਈ ਜ਼ਿਆਦਾਤਰ ਸੂਬਿਆਂ 'ਚ ਲੌਕਡਾਊਨ ਲਾਇਆ ਜਾ ਰਿਹਾ ਹੈ। ਅਜਿਹੇ 'ਚ ਹੁਣ ਹਾਲਾਤ ਹੋਰ ਵੀ ਜ਼ਿਆਦਾ ਵਿਗੜਨ ਦੀ ਸੰਭਾਵਨਾ ਹੈ।
ਮਿਡਲ ਕਲਾਸ 'ਤੇ ਸਭ ਤੋਂ ਜ਼ਿਆਦਾ ਬੋਝ
ਕੋਰੋਨਾ ਦੀ ਪਹਿਲੀ ਲਹਿਰ 'ਚ ਅਪ੍ਰੈਲ ਤੋਂ ਲੈਕੇ ਜੂਨ 2020 ਦੌਰਾਨ ਦੇਸ਼ ਦੀ ਵਿਕਾਸ ਦਰ 23.9 ਫੀਸਦ ਹੇਠਾਂ ਸੀ। ਹੁਣ ਇਸ ਦਾ ਬੋਝ ਮਿਡਲ ਕਲਾਸ 'ਤੇ ਪੈ ਰਿਹਾ ਹੈ। ਪਿਛਲੇ ਸਾਲ ਮਾਰਚ ਵਿਚ GST ਕਲੈਕਸ਼ਨ ਕਰੀਬ 97 ਹਜ਼ਾਰ ਕਰੋੜ ਸੀ। ਜੋ ਮਾਰਚ 2021 'ਚ 26 ਪ੍ਰਤੀਸ਼ਤ ਵਧ ਕੇ 1.23 ਲੱਖ ਕਰੋੜ ਹੋ ਗਿਆ। ਕਿਉਂਕਿ FMCG ਕੰਪਨੀਆਂ ਨੇ ਰੋਜ਼ ਵਰਤੇ ਜਾਣ ਵਾਲੇ ਸਮਾਨ ਦੇ ਰੇਟ ਵਧਾ ਦਿੱਤੇ। ਇਸ ਤੋਂ ਇਲਾਵਾ ਦੇਸ਼ 'ਚ ਡੀਜ਼ਲ ਤੇ ਪੈਟਰੋਲ ਦੇ ਭਾਅ ਅਸਮਾਨ ਛੂਹ ਰਹੇ ਹਨ।
31 ਮਾਰਚ, 2020 ਨੂੰ ਪੈਟਰੋਲ ਦੀ ਔਸਤ ਕੀਮਤ 71.75 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ 64.34 ਰੁਪਏ ਪ੍ਰਤੀ ਲੀਟਰ ਸੀ। ਉੱਥੇ ਹੀ 31 ਮਾਰਚ, 2021 ਨੂੰ ਪੈਟਰੋਲ 90.82 ਰੁਪਏ ਤੇ ਡੀਜ਼ਲ 81.14 ਰੁਪਏ ਹੋ ਗਿਆ। ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਤਾਂ ਕੀਮਤ 100 ਤੋਂ ਵੀ ਪਾਰ ਹੈ। ਸਰਕਾਰ ਐਕਸਾਇਜ਼ ਡਿਊਟੀ ਘੱਟ ਕਰਨ ਦਾ ਨਾਂਅ ਨਹੀਂ ਲੈ ਰਹੀ। ਬਿਜਲੀ ਦੇ ਰੇਟ ਵੀ ਮਿਡਲ ਕਲਾਸ ਨੂੰ ਰਾਹਤ ਨਹੀਂ ਦੇ ਰਹੇ।
ਅਰਥਵਿਵਸਥਾ 'ਚ ਸੁਧਾਰ ਦੀ ਸੰਭਾਵਨਾ ਬੇਹੱਦ ਘੱਟ
RBI ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਤੋਂ ਇਲਾਵਾ ਕਈ ਜਾਣੇ ਮਾਨੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਜੇ ਅਰਥਵਿਵਸਥਾ 'ਚ ਸੁਧਾਰ ਦੀ ਸੰਭਾਵਨਾ ਬੇਹੱਦ ਘੱਟ ਹੈ ਕਿਉਂਕਿ ਭਾਰਤ 'ਚ ਕੋਰੋਨਾ ਵੈਕਸੀਨ ਲਵਾਉਣ ਦੀ ਦਰ 9 ਫੀਸਦ ਤੋਂ ਵੀ ਘੱਟ ਹੈ। ਯਾਨੀ ਇਕ ਦਿਨ 'ਚ 100 'ਚੋਂ ਮਹਿਜ਼ 9 ਲੋਕਾਂ ਦਾ ਵੀ ਵੈਕਸੀਨੇਸ਼ਨ ਕੀਤਾ ਜਾ ਰਿਹਾ ਹੈ। ਇਸ ਗਤੀ ਨਾਲ ਭਾਰਤ 'ਚ ਹਾਰਡ-ਇਮਿਊਨਿਟੀ ਡਵੈਲਪ ਹੋਣ 'ਚ ਕਾਫੀ ਸਮਾਂ ਲੱਗ ਜਾਵੇਗਾ।
ਜਦੋਂ ਕੋਰੋਨਾ ਦਾ ਪ੍ਰਕੋਪ ਵਧੇਗਾ ਉਵੇਂ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਦਾ ਰਹੇਗਾ। ਇਸ ਤੋਂ ਉਲਟ ਸਰਕਾਰ ਦਾਵਾ ਕਰ ਰਹੀ ਹੈ ਕਿ ਕੋਰੋਨਾ ਵੈਕਸੀਨ ਲੱਗਣ ਨਾਲ ਅਰਥਵਿਵਸਥਾ ਫਿਰ ਤੋਂ ਲੀਹ ਤੇ ਆ ਜਾਵੇਗੀ।