ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਲਗਾਤਾਰ ਵਧਦੀ ਜਾ ਰਹੀ ਹੈ। ਤਿਉਹਾਰਾਂ ਦੇ ਸੀਜ਼ਨ ‘ਚ ਕੋਰੋਨਾ ਦਾ ਕਹਿਰ ਲੋਕਾਂ ਲਈ ਪ੍ਰੇਸ਼ਾਨੀ ਬਣ ਰਿਹਾ ਹੈ। ਇਸ ਦਰਮਿਆਨ ਕੇਜਰੀਵਾਲ ਸਰਕਾਰ ਨੇ ਬੁੱਧਵਾਰ ਦਿੱਲੀ ਹਾਈਕੋਰਟ ਨੂੰ ਦੱਸਿਆ ਕਿ ਵਾਹਨ ਚਲਾਉਣ ਸਮੇਂ ਮਾਸਕ ਪਹਿਣਨ ਦਾ ਨਿਯਮ ਅਜੇ ਵੀ ਲਾਗੂ ਹੈ। ਇਹ ਨਿਯਮ ਅਪ੍ਰੈਲ ‘ਚ ਲਾਗੂ ਕੀਤਾ ਗਿਆ ਸੀ। ਇਸ ਨਿਯਮ ਦੇ ਮੁਤਾਬਕ ਸਾਰਿਆਂ ਲਈ ਗੱਡੀ ਚਲਾਉਣ ਦੌਰਾਨ ਵੀ ਮਾਸਕ ਪਹਿਣਨਾ ਲਾਜ਼ਮੀ ਹੈ।
ਸੂਬਾ ਸਰਕਾਰ ਨੇ ਦਿੱਤੀ ਨਿਯਮਾਂ ਦੀ ਜਾਣਕਾਰੀ
ਇੱਕ ਵਕੀਲ ਵੱਲੋਂ ਦਾਇਰ ਪਟੀਸ਼ਨ ਨੂੰ ਲੈਕੇ ਦਿੱਲੀ ਸਰਕਾਰ ਨੇ ਹਲਫਨਾਮਾ ਦਾਖਲ ਕੀਤਾ। ਇਸ ਤੋਂ ਪਹਿਲਾਂ ਸੌਰਭ ਸ਼ਰਮਾ ਨਾਂ ਦੇ ਵਕੀਲ ਨੇ ਪਟੀਸ਼ਨ ‘ਚ ਦਾਅਵਾ ਕੀਤਾ ਕਿ 9 ਸਤੰਬਰ ਨੂੰ ਗੱਡੀ ਚਲਾਉਂਦੇ ਸਮੇਂ ਉਨ੍ਹਾਂ ਨੂੰ ਦਿੱਲੀ ਪੁਲਿਸ ਨੇ ਰੋਕਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਰ ‘ਚ ਇਕੱਲੇ ਹੋਣ ਦੇ ਬਾਵਜੂਦ ਮਾਸਕ ਨਾ ਪਹਿਣਨ ਲਈ ਜੁਰਮਾਨਾ ਲਾ ਦਿੱਤਾ ਸੀ।
ਵਕੀਲ ਵੱਲੋਂ ਦਾਇਰ ਪਟੀਸ਼ਨ ਦੇ ਜਵਾਬ ‘ਚ ਸਰਕਾਰ ਨੇ ਕਿਹਾ ਕਿ ਨਿਯਮਾਂ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਡ੍ਰਾਈਵ ਕਰ ਰਿਹਾ ਹੈ ਤਾਂ ਉਸ ਲਈ ਮਾਸਕ ਲਾਉਣਾ ਜ਼ਰੂਰੀ ਹੋਵੇਗਾ। ਅਜਿਹਾ ਨਾ ਕਰਨ ‘ਤੇ ਚਲਾਨ ਕੀਤਾ ਜਾਵੇਗਾ। ਡ੍ਰਾਈਵ ਕਰਦੇ ਸਮੇਂ ਮਾਸਕ ਨਾ ਪਹਿਣਨ ‘ਤੇ ਵਕੀਲ ਦਾ 500 ਰੁਪਏ ਦਾ ਚਲਾਨ ਕੀਤਾ ਗਿਆ ਸੀ।
ਕੇਂਦਰੀ ਸਿਹਤ ਮੰਤਰਾਲੇ ‘ਤੇ ਲਾਇਆ ਇਲਜਾਮ
ਸੌਰਭ ਸ਼ਰਮਾ ਦੇ ਵਕੀਲ ਜੇਪੀ ਵਰਗੀਸ ਨੇ ਕੋਰਟ ਨੂੰ ਦੱਸਿਆ ਕਿ ਦਿੱਲੀ ਆਫਤ ਪ੍ਰਬੰਧਨ ਅਥਾਰਿਟੀ ਵੱਲੋਂ ਚਾਰ ਅਪ੍ਰੈਲ ਨੂੰ ਆਦੇਸ਼ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਇਕ ਪੱਤਰਕਾਰ ਸੰਮੇਲਨ ‘ਚ ਕਿਹਾ ਸੀ ਕਿ ਕਾਰ ‘ਚ ਜੇਕਰ ਕਈ ਵਿਅਕਤੀ ਇਕੱਲਾ ਹੈ ਤਾਂ ਉਸ ਲਈ ਮਾਸਕ ਪਹਿਣਨਾ ਜ਼ਰੂਰੀ ਨਹੀਂ।
ਹੌਲਦਾਰਨੀ ਦੇ ਕਾਰਨਾਮੇ ਨੂੰ ਸਲਾਮ! ਇਕੱਲੀ ਨੇ ਹੀ 3 ਮਹੀਨਿਆਂ ’ਚ ਗੁੰਮ ਹੋਏ 76 ਬੱਚੇ ਲੱਭੇ
ਮੌਸਮ ਵਿਭਾਗ ਵੱਲੋਂ ਠੰਢ ਵਧਣ, ਬਰਫ਼ਬਾਰੀ ਤੇ ਮੀਂਹ ਪੈਣ ਦਾ ਅਲਰਟ
ਦਿੱਲੀ ‘ਚ ਕੋਰੋਨਾ ਦਾ ਕਹਿਰ ਜਾਰੀ
ਦਿੱਲੀ ‘ਚ ਕੋਰੋਨਾ ਦਾ ਗ੍ਰਾਫ ਵਧਦਾ ਹੀ ਜਾ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਸੂਬੇ ‘ਚ ਕੋਰੋਨਾ ਦੇ 7,486 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 131 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਸੂਬੇ ‘ਚ ਕੁੱਲ ਮਾਮਲਿਆਂ ਦੀ ਸੰਖਿਆਂ ਵਧ ਕੇ 5,03,084 ਹੋ ਗਈ ਹੈ। ਜਦਕਿ ਹੁਣ ਤਕ 7,943 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁੱਲ ਪੀੜਤਾਂ ‘ਚੋਂ 4,52,683 ਲੋਕ ਵਾਇਰਸ ਤੋਂ ਠੀਕ ਹੋ ਚੁੱਕੇ ਹਨ।
ਇੰਜੀਨੀਅਰ ਦੀ ਨੌਕਰੀ ਛੱਡ ਡ੍ਰੈਗਨ ਫਰੂਟ ਦੀ ਖੇਤੀ ਤੋਂ ਲੱਖਾਂ ਦਾ ਮੁਨਾਫਾ ਕਮਾਇਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਗੱਡੀ 'ਚ ਚਾਹੇ ਇਕੱਲੇ ਹੋ ਤਾਂ ਵੀ ਮਾਸਕ ਪਹਿਣਨਾ ਲਾਜ਼ਮੀ
ਏਬੀਪੀ ਸਾਂਝਾ
Updated at:
19 Nov 2020 12:25 PM (IST)
ਸੌਰਭ ਸ਼ਰਮਾ ਨਾਂ ਦੇ ਵਕੀਲ ਨੇ ਪਟੀਸ਼ਨ ‘ਚ ਦਾਅਵਾ ਕੀਤਾ ਕਿ 9 ਸਤੰਬਰ ਨੂੰ ਗੱਡੀ ਚਲਾਉਂਦੇ ਸਮੇਂ ਉਨ੍ਹਾਂ ਨੂੰ ਦਿੱਲੀ ਪੁਲਿਸ ਨੇ ਰੋਕਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਰ ‘ਚ ਇਕੱਲੇ ਹੋਣ ਦੇ ਬਾਵਜੂਦ ਮਾਸਕ ਨਾ ਪਹਿਣਨ ਲਈ ਜੁਰਮਾਨਾ ਲਾ ਦਿੱਤਾ ਸੀ।
- - - - - - - - - Advertisement - - - - - - - - -