ਰਾਏਪੁਰ: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਫੇਸਬੁੱਕ ਇੰਡੀਆ ਦੀ ਪਬਲਿਕ ਪੌਲਿਸੀ ਡਾਇਰੈਕਟਰ ਆਂਖੀ ਦਾਸ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਪੱਤਰਕਾਰ ਆਵੇਸ਼ ਤਿਵਾੜੀ ਦੀ ਸ਼ਿਕਾਇਤ 'ਤੇ ਦਰਜ ਕਰਵਾਈ ਗਈ ਹੈ। ਪੱਤਰਕਾਰ ਆਵੇਸ਼ ਤਿਵਾੜੀ ਖਿਲਾਫ ਵੀ ਆਂਖੀ ਦਾਸ ਵੱਲੋਂ ਸ਼ਿਕਾਇਤ ਕਰਵਾਈ ਗਈ ਸੀ।


ਦੱਸ ਦਈਏ ਕਿ ਫੇਸਬੁੱਕ ਇੰਡੀਆ ਦੀ ਸੀਨੀਅਰ ਅਧਿਕਾਰੀ ਆਂਖੀ ਦਾਸ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਕਰ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਸਾਰੇ ਘਟਨਾਕ੍ਰਮ ਪਿੱਛੇ ਫੇਸਬੁੱਕ ਦਾ ਤਾਜ਼ਾ ਵਿਵਾਦ ਹੈ। ਦੱਸ ਦਈਏ ਕਿ ਅਮਰੀਕੀ ਅਖ਼ਬਾਰ 'ਵਾਲ ਸਟ੍ਰੀਟ ਜਨਰਲ' 'ਚ ਛਪੇ ਲੇਖ 'ਚ ਕਿਹਾ ਗਿਆ ਕਿ ਭਾਰਤ 'ਚ ਸੱਤਾਧਾਰੀ ਪਾਰਟੀ ਬੀਜੇਪੀ ਦੇ ਨੇਤਾ ਤੇ ਵਰਕਰਾਂ ਵੱਲੋਂ ਵਰਤੀ ਜਾਂਦੀ ਹੇਟ ਸਪੀਚ ਤੇ ਇਤਰਾਜ਼ਯੋਗ ਸਮਗਰੀ 'ਤੇ ਫੇਸਬੁੱਕ ਲਾਪ੍ਰਵਾਹੀ ਵਰਤਦਾ ਹੈ।

ਲੇਖ 'ਚ ਫੇਸਬੁੱਕ ਅਧਿਕਾਰੀ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ ਭਾਜਪਾ ਵਰਕਰਾਂ ਨੂੰ ਸਜ਼ ਦੇਣ ਨਾਲ "ਭਾਰਤ ਵਿੱਚ ਕੰਪਨੀ ਦੇ ਕਾਰੋਬਾਰ 'ਤੇ ਅਸਰ ਪਵੇਗਾ।" ਲੇਖ ਵਿੱਚ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਵੱਡੇ ਪੱਧਰ ‘ਤੇ ਭਾਜਪਾ ਨੂੰ ਵਿਆਪਕ ਤਰਜੀਹ ਦਿੱਤੀ ਹੈ। ਦੇਸ਼ ਵਿੱਚ ਇਸ ਵਿਸ਼ੇ ‘ਤੇ ਰਾਜਨੀਤਕ ਬਿਆਨਬਾਜ਼ੀ ਤੇਜ਼ ਹੋਣ ਤੋਂ ਬਾਅਦ ਫੇਸਬੁੱਕ ਵੱਲੋਂ ਸਪਸ਼ਟੀਕਰਨ ਦੀ ਪੇਸ਼ ਕੀਤਾ ਗਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904