ਚੰਡੀਗੜ੍ਹ: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸਰਕਾਰ ਆਖੀਰੀ ਵਿਅਕਤੀ ਤਕ ਸਰਕਾਰੀ ਸਹੂਲਤਾਂ ਨੂੰ ਪਹੁੰਚਾਉਣ ਲਈ ਯਤਨਸ਼ੀਲ ਹੈ, ਜਿਸ ਵਿਚ ਸਫਲਤਾ ਵੀ ਪ੍ਰਾਪਤ ਹੋ ਰਹੀ ਹੈ। ਬੀਤੇ ਸਾਢੇ ਤਿੰਨ ਸਾਲਾਂ ਵਿਚ ਕੋਰੋਨਾ ਸਮੇਂ ਰਿਹਾ ਹੋਵੇ ਜਾਂ ਕਿਸਾਨ ਅੰਦੋਲਨ ਅਤੇ ਹੋਰ ਕੋਈ ਅੰਦੋਲਨ ਰਹੇ ਹੋਣ ਅਸੀਂ ਕਦੀ ਆਪਣੇ ਜਨਸੇਵਾ ਦੇ ਟੀਚੇ ਤੋਂ ਨਹੀਂ ਭਟਕੇ। ਪਹਿਲਾਂ ਮੰਡੀਆਂ ਵਿਚ ਕਿਸਾਨ ਆਪਣੀ ਫਸਲ ਵੇਚਣ ਲਈ ਕਈ-ਕਈ ਦਿਨ ਤਕ ਰੁਕੇ ਰਹਿੰਦੇ ਹਨ ਅਤੇ ਮਹੀਨਿਆਂ ਤਕ ਵੇਚੀ ਗਈ ਫਸਲਾਂ ਦਾ ਭੁਗਤਾਨ ਨਹੀਂ ਮਿਲਦਾ ਸੀ। ਪਰ ਹੁਣ ਤੁਰੰਤ ਫਸਲ ਦੀ ਖਰੀਦ ਹੁੰਦੀ ਹੈ ਅਤੇ 72 ਘੰਟਿਆਂ ਦੇ ਅੰਦਰ ਕਿਸਾਲਾਂ ਦੇ ਖਾਤਿਆਂ ਵਿਚ ਸਿੱਧਾ ਭੁਗਤਾਨ ਵੀ ਹੋ ਜਾਂਦਾ ਹੈ। ਹੁਣ ਕਿਸਾਨ ਫਸਲ ਖਰਾਬਾ ਦੀ ਰਿਪੋਰਟ ਖੁਦ ਈ-ਸ਼ਤੀਪੂਰਤੀ ਪੋਰਟਲ 'ਤੇ ਦਰਜ ਕਰਵਾ ਸਕਦੇ ਹਨ।


 ਦੁਸ਼ਯੰਤ ਚੌਟਾਲਾ ਵੀਰਵਾਰ ਨੁੰ ਸੋਨੀਪਤ ਜਿਲ੍ਹਾ ਦੇ ਖਰਖੌਦਾ ਹਲਕੇ ਦਾ ਦੌਰਾ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਵਿਚ ਅਨਸਭਾਵਾਂ ਨੂੰ ਸੰਬੋਧਿਤ ਕੀਤਾ।


ਇਸ ਮੌਕੇ 'ਤੇ ਡਿਪਟੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੋਨੀਪਤ ਨੂੰ ਸੂਬੇ ਦਾ ਅਜਿਹਾ ਪਹਿਲਾ ਜਿਲ੍ਹਾ ਬਨਾਉਣਗੇ ਜਿਸ ਵਿਚ ਜਮੀਨ ਦੀ ਰਜਿਸਟਰੀ ਹੋਣ ਦੇ ਦੱਸ ਦਿਨ ਦੇ ਅੰਦਰ ਹੀ ਇੰਤਕਾਲ ਆਦਿ ਕਾਗਜਾਤ ਬਣਾ ਕੇ ਸਿੱਧੇ ਸਬੰਧਿਤ ਵਿਅਕਤੀ ਦੇ ਘਰ ਪਹੁੰਚ ਜਾਣਗੇ। ਇਸ ਦਿਸ਼ਾ ਵਿਚ ਤੇਜੀ ਨਾਂਲ ਕੰਮ ਕੀਤਾ ਜਾ ਰਿਹਾ ਹੈ।


ਦੁਸ਼ਯੰਤ ਚੌਟਾਲਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਸ਼ਕਤੀ ਦੇ ਦਿੱਤੀ ਹੈ ਕਿ ਊਹ ਹੜ੍ਹ ਦੀ ਸਥਿਤੀ ਵਿਚ ਘਰਾਂ ਦੇ ਲਈ ਮੁਆਵਜਾ ਦੇ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਦਸਿਆ ਕਿ ਫਸਲ ਨੁਕਸਾਨ ਦਾ ਵੀ ਮੁਲਾਂਕਨ ਕਰਵਾਇਆ ਜਾ ਰਿਹਾ ਹੈ।


 ਉਨ੍ਹਾਂ ਨੇ ਦਸਿਆ ਕਿ ਰਾਸ਼ਨ ਕਾਰਡ ਬਨਵਾਉਣ ਲਈ ਹੁਣ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ, ਸਗੋ 1 ਲੱਖ 80 ਹਜਾਰ ਰੁਪਏ ਸਾਲਾਨਾ ਆਮਦਨ ਵਾਲੇ ਵਿਅਕਤੀ ਸੀਏਸਸੀ ਤੋਂ ਆਪਣਾ ਕਾਰਡ ਲੈ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਤਾਲਾਬਾਂ ਦੀ ਸਫਾਈ ਦੇ ਲਈ ਸੈਂਕੜਿਆਂ ਕਰੋੜ ਰੁਪਏ ਬਜਟ ਦਾ ਅਲਾਟ ਕੀਤਾ ਗਿਆ ਹੈ। ਸੂਬੇ ਦੇ 1400 ਤਾਲਾਬਾਂ ਨੂੰ ਠੀਕ ਕੀਤਾ ਜਾ ਚੁੱਕਾ ਹੈ। ਬਾਕੀ ਤਾਲਾਬਾਂ ਨੂੰ ਵੀ ਅਗਲੇ ਸਾਲ ਤਕ ਦਰੁਸਤ ਕਰਵਾਉਣਗੇ।