ਨਵੀਂ ਦਿੱਲੀ: ਦਿੱਲੀ ਦੇ ਟਿੱਕਰੀ ਬਾਰਡਰ 'ਤੇ ਹਜ਼ਾਰਾਂ ਦੀ ਸੰਖਿਆਂ 'ਚ ਕਿਸਾਨ ਧਰਨੇ 'ਤੇ ਡਟੇ ਹੋਏ ਹਨ। ਇਹ ਕਿਸਾਨ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ। ਏਬੀਪੀ ਨਿਊਜ਼ ਦੀ ਟੀਮ ਇਸ ਬਾਰਡਰ ਦੇ ਕੋਲ ਲੱਗਣ ਵਾਲੇ ਖੇਤਾਂ 'ਚ ਪਹੁੰਚੀ। ਇੱਥੋਂ ਦੇ ਇਕ ਕਿਸਾਨ ਅਨਿਲ ਨਾਲ ਮੁਲਾਕਾਤ ਹੋਈ। ਅਨਿਲ 87 ਏਕੜ 'ਚ ਖੇਤੀ ਕਰਦਾ ਹੈ। ਉਸ ਦੇ ਖੇਤਾਂ ਤੋਂ ਮਹਿਜ਼ 200 ਕਿਲੋਮੀਟਰ ਦੀ ਦੂਰੀ 'ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ।
ਪਰ ਅਨਿਲ ਇਸ ਧਰਨੇ 'ਚ ਸ਼ਾਮਲ ਨਹੀਂ ਹੋਏ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਅਨਿਲ ਦਾ ਜਵਾਬ ਸੀ ਜੋ ਸੜਕਾਂ 'ਤੇ ਬੈਠਾ ਹੈ ਉਹ ਕਿਸਾਨ ਹੋ ਹੀ ਨਹੀਂ ਸਕਦਾ। ਅਨਿਲ ਦੇ ਮੁਤਾਬਕ ਮੌਜੂਦਾ ਕਾਨੂੰਨ ਨਾਲ ਉਨ੍ਹਾਂ ਨੂੰ ਬਹੁਤ ਫਾਇਦਾ ਹੋਇਆ ਹੈ। ਇਨ੍ਹਾਂ ਦਾ ਕਈ ਵੱਡੀਆਂ ਕੰਪਨੀਆਂ ਨਾਲ ਕ੍ਰੰਟੈਕਟ ਹੋ ਗਿਆ ਹੈ। ਇਹ ਕੰਪਨੀਆਂ ਸਿੱਧਾ ਉਨ੍ਹਾਂ ਤੋਂ ਮਾਲ ਚੁੱਕਦੀਆਂ ਹਨ ਤੇ ਮੰਡੀ ਤੋਂ ਬਿਹਤਰ ਭਾਅ ਮਿਲ ਰਹੇ ਹਨ। ਇਸ ਦੇ ਨਾਲ ਹੀ ਆੜ੍ਹਤੀਆਂ ਨੂੰ ਜਾਣ ਵਾਲਾ ਕਮਿਸ਼ਨ ਵੀ ਬਚ ਰਿਹਾ ਹੈ।
ਖੇਤੀ ਕਾਨੂੰਨ ਰੱਦ ਕਰਨ ਕਰਾਉਣ 'ਤੇ ਅੜੇ ਕਿਸਾਨ, ਅੱਜ ਸੁਪਰੀਮ ਕੋਰਟ ਤੈਅ ਕਰੇਗਾ ਅੱਗੇ ਦਾ ਰਾਹ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ