ਨਵੀਂ ਦਿੱਲੀ: ਨੌਇਡਾ ਨੂੰ ਦਿੱਲੀ ਨਾਲ ਜੋੜਨ ਵਾਲੀ ਇਕ ਮੁੱਖ ਸੜਕ ਨੂੰ ਦੇਰ ਰਾਤ ਫਿਰ ਤੋਂ ਖੋਲ੍ਹ ਦਿੱਤਾ ਗਿਆ। ਚਿੱਲਾ ਬਾਰਡਰ ਤੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਦੇ ਚੱਲਦਿਆਂ ਪਹਿਲੀ ਦਸੰਬਰ ਤੋਂ ਨੌਇਡਾ-ਦਿੱਲੀ ਲਿੰਕ ਰੋਡ ਬੰਦ ਸੀ। ਨੌਇਡਾ ਦੇ ਡੀਸੀਪੀ ਰਾਜੇਸ਼ ਐਸ ਨੇ ਦੇਰ ਰਾਤ ਦੱਸਿਆ, ਕਿਸਾਨ ਪ੍ਰਦਰਸ਼ਨ ਸਥਾਨ ਖਾਲੀ ਕਰਨ ਲਈ ਤਿਆਰ ਹੋ ਗਏ ਹਨ।
ਹੁਣ ਇਹ ਸੜਕ ਫਿਰ ਤੋਂ ਖੁੱਲ੍ਹ ਜਾਵੇਗੀ। ਹਾਲਾਂਕਿ ਕੁਝ ਪ੍ਰਦਰਸ਼ਨਕਾਰੀ ਅਜੇ ਵੀ ਉੱਥੇ ਮੌਜੂਦ ਹਨ ਪਰ ਉਹ ਜਲਦੀ ਹੀ ਸੜਕ ਖਾਲੀ ਕਰ ਦੇਣਗੇ। ਦਰਅਸਲ ਪਿਛਲੇ ਕਈ ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ ਤੇ ਕਈ ਮੁੱਖ ਸੜਕਾਂ ਬੰਦ ਹਨ।
ਕੇਂਦਰੀ ਮੰਤਰੀ ਦਾ ਦਾਅਵਾ: ਮਾਓਵਾਦੀ-ਨਕਸਲ ਦੇ ਹੱਥਾਂ 'ਚ ਚਲਾ ਗਿਆ ਕਿਸਾਨ ਅੰਦੋਲਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ