Farmers Tractor Rally LIVE: ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਐਲਾਨ, ਅੰਦੋਲਨ ਰਹੇਗਾ ਜਾਰੀ  

Farmers Tractor Parade Updates: ਗਣਤੰਤਰ ਦਿਵਸ 'ਤੇ ਅੱਜ ਭਾਰੀ ਸੁਰੱਖਿਆ ਦੇ ਵਿਚਕਾਰ ਹਜ਼ਾਰਾਂ ਕਿਸਾਨ ਆਪਣੇ ਟਰੈਕਟਰਾਂ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ' ਚ ਦਾਖਲ ਹੋਣਗੇ।

ਏਬੀਪੀ ਸਾਂਝਾ Last Updated: 26 Jan 2021 08:28 PM
ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਗਣਤੰਤਰ ਦਿਵਸ ਪਰੇਡ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ ਅਤੇ ਸਮੂਹ ਭਾਗੀਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਆਪਣੇ ਧਰਨਾਂ ਸਥਾਨਾਂ 'ਤੇ ਵਾਪਸ ਆਉਣ। ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ ਅੰਦੋਲਨ ਸ਼ਾਂਤੀਪੂਰਵਕ ਜਾਰੀ ਰਹੇਗਾ ਅਤੇ ਅਗਲੇਰੇ ਕਦਮਾਂ 'ਤੇ ਵਿਚਾਰ ਵਟਾਂਦਰੇ ਤੋਂ ਬਾਅਦ ਜਲਦ ਹੀ ਫੈਸਲਾ ਲਿਆ ਜਾਵੇਗਾ।
ਰਾਸ਼ਟਰੀ ਰਾਜਧਾਨੀ ਵਿੱਚ ਹਿੰਸਾ ਦੀ ਘਟਨਾ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਹਾਈ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਾਈ ਅਲਰਟ ਦੇ ਆਦੇਸ਼ ਜਾਰੀ ਕਰਦਿਆਂ ਡੀਜੀਪੀ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਇੱਕ ਮੀਟਿੰਗ ਸੱਦੀ ਹੈ। ਇਸ ਤੋਂ ਬਾਅਦ, ਹਰਿਆਣਾ ਪੁਲਿਸ ਨੇ ਇੱਕ ਬਿਆਨ ਜਾਰੀ ਕੀਤਾ ਕਿ ਦਿੱਲੀ ਵਿੱਚ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਤੋਂ ਬਾਅਦ ਡੀਜੀਪੀ ਮਨੋਜ ਯਾਦਵ ਨੇ ਸਾਰੇ ਜ਼ਿਲ੍ਹੇ ਦੇ ਐਸਪੀ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਸੋਨੀਪਤ 'ਚ ਸਾਵਧਾਨੀ ਵਰਤਦਿਆਂ ਪ੍ਰਸ਼ਾਸਨ ਨੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ‘ਤੇ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨਕਾਰੀਆਂ ਨੇ ਸ਼ਰਤਾਂ ਦੀ ਉਲੰਘਣਾ ਕਰਦਿਆਂ ਨਿਰਧਾਰਤ ਸਮੇਂ ਤੋਂ ਪਹਿਲਾਂ ਆਪਣਾ ਮਾਰਚ ਸ਼ੁਰੂ ਕਰ ਦਿੱਤਾ ਅਤੇ ਅੰਦੋਲਨਕਾਰੀਆਂ ਨੇ ਹਿੰਸਾ ਅਤੇ ਤੋੜ-ਫੋੜ ਦਾ ਰਾਹ ਚੁਣਿਆ। ਇਸ ਦੇ ਮੱਦੇਨਜ਼ਰ, ਦਿੱਲੀ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੰਜਮ ਨਾਲ ਜ਼ਰੂਰੀ ਕਦਮ ਚੁੱਕੇ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਸ ਅੰਦੋਲਨ ਨੇ ਜਨਤਕ ਜਾਇਦਾਦ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਅਤੇ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਦਿੱਲੀ ਪੁਲਿਸ ਕਮਿਸ਼ਨਰ ਐਸਐਨ ਸ੍ਰੀਵਾਸਤਵ ਨੇ ਕਿਹਾ ਕਿ ਮੈਂ ਵਿਰੋਧ ਕਰ ਰਹੇ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹਿੰਸਾ ਨਾ ਕਰਨ, ਸ਼ਾਂਤੀ ਬਣਾਈ ਰੱਖਣ ਅਤੇ ਆਪਣੇ ਨਿਰਧਾਰਤ ਰਸਤੇ ਵਾਪਸ ਆਉਣ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਵਿਖੇ ਬੈਠਕ ਖ਼ਤਮ ਹੋ ਗਈ ਹੈ। ਇਹ ਬੈਠਕ ਤਕਰੀਬਨ 2 ਘੰਟੇ ਚੱਲੀ ਅਤੇ ਆਈਬੀ ਡਾਇਰੈਕਟਰ ਅਤੇ ਗ੍ਰਹਿ ਸਕੱਤਰ ਸਮੇਤ ਸਾਰੇ ਉੱਚ ਅਧਿਕਾਰੀ ਮੌਜੂਦ ਸੀ। ਬੈਠਕ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕਈ ਸੰਵੇਦਨਸ਼ੀਲ ਥਾਵਾਂ ‘ਤੇ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ ਖੁਫੀਆ ਏਜੰਸੀਆਂ ਨੂੰ ਅਜੇ ਵੀ ਹਿੰਸਾ ਦਾ ਡਰ ਹੈ।
ਕੰਗਨਾ ਨੇ ਇਸ ਬਾਰੇ ਟਵੀਟ ਕੀਤਾ ਅਤੇ ਜ਼ੋਰਾਂ-ਸ਼ੋਰਾਂ ਨਾਲ ਖਰੀਆਂ ਖੋਟੀਆਂ ਸੁਣਾਈਆਂ। ਪਰ ਹੁਣ ਅਭਿਨੇਤਰੀ ਨੂੰ ਇਸ ਕਾਰਨ ਬਹੁਤ ਪ੍ਰੇਸ਼ਾਨੀ ਝੱਲਣੀ ਪਈ ਹੈ।
ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਅਦਾਕਾਰ ਅਤੇ ਗਾਇਕਾ ਦਿਲਜੀਤ ਦੋਸਾਂਝ ਅਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੂੰ ਦਿੱਲੀ ਵਿੱਚ ਕਿਸਾਨਾਂ ਦੇ ਟਰੈਕਟਰ ਪਰੇਡ ਵਿੱਚ ਹੋਏ ਹੰਗਾਮੇ ਲਈ ਨਿਸ਼ਾਨਾ ਬਣਾਇਆ।
ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਹੋਈ ਹਿੰਸਾ ਤੇ ਆਪਣੀ ਪ੍ਰਤੀਕਿਰਆ ਦਿੱਤੀ ਹੈ।ਕੈਪਟਨ ਨੇ ਕਿਹਾ, "ਦਿੱਲੀ ਵਿੱਚ ਹੈਰਾਨ ਕਰਨ ਵਾਲੇ ਦ੍ਰਿਸ਼। ਕੁਝ ਤੱਤਾਂ ਵਲੋਂ ਕੀਤੀ ਹਿੰਸਾ ਅਸਵੀਕਾਰਯੋਗ ਹੈ। ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ਵਲੋਂ ਪੈਦਾ ਕੀਤੀ ਸਦਭਾਵਨਾ ਨੂੰ ਨਕਾਰ ਦਾ ਹਾਂ। ਕਿਸਾਨ ਨੇਤਾਵਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਅਤੇ #TractorRally ਨੂੰ ਮੁਅੱਤਲ ਕਰ ਦਿੱਤਾ ਹੈ।ਮੈਂ ਸਾਰੇ ਅਸਲ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਨੂੰ ਖਾਲੀ ਕਰਕੇ ਸਰਹੱਦਾਂ ਤੇ ਵਾਪਸ ਆ ਜਾਣ।"


ਬਿਆਨ ਵਿੱਚ ਅੱਗੇ ਕਿਹਾ ਗਿਆ ਕਿ, "ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕੁਝ ਲੋਕਾਂ ਅਤੇ ਸੰਗਠਨਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਗਲਤ ਕੰਮਾਂ ਵਿਚ ਉਲਝੇ ਹਨ।ਸਮਾਜ ਵਿਰੋਧੀ ਅਨਸਰਾਂ ਨੇ ਇਸ ਸ਼ਾਂਤਮਈ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਹਮੇਸ਼ਾਂ ਵਿਸ਼ਵਾਸ ਕੀਤਾ ਹੈ ਕਿ ਸ਼ਾਂਤੀ ਸਾਡੀ ਸਭ ਤੋਂ ਵੱਡੀ ਤਾਕਤ ਹੈ, ਅਤੇ ਕੋਈ ਹਿੰਸਕ ਗਤੀਵਿਧੀ ਅੰਦੋਲਨ ਨੂੰ ਨੁਕਸਾਨ ਪਹੁੰਚਾਏਗੀ।"
ਦਿੱਲੀ ਵਿੱਚ ਪੈਦਾ ਹੋਏ ਤਣਾਅਪੂਰਨ ਹਲਾਤ ਮਗਰੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ।ਬਿਆਨ ਵਿੱਚ ਕਿਹਾ ਹੈ ਕਿ "ਅਸੀਂ ਅੱਜ ਦੇ ਕਿਸਾਨ ਗਣਤੰਤਰ ਦਿਵਸ ਪਰੇਡ ਵਿੱਚ ਬੇਮਿਸਾਲ ਭਾਗੀਦਾਰੀ ਲਈ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਕੁਝ ਅਣਚਾਹੇ ਅਤੇ ਅਣਸੁਖਾਵੀਆਂ ਘਟਨਾਵਾਂ ਦੀ ਵੀ ਨਿੰਦਾ ਕਰਦੇ ਹਾਂ, ਇਹ ਅਫਸੋਸਜਨਕ ਅਤੇ ਮੰਦਭਾਗੀ ਘਟਨਾ ਹੈ।
ਹਿੰਸਾ ਮਗਰੋਂ ਦਿੱਲੀ 'ਚ ਅਮਿਤ ਸ਼ਾਹ ਦੀ ਹਾਈ ਲੈਵਲ ਬੈਠਕ

ਬਠਿੰਡਾ ਵਿਖੇ ਏਮਜ਼ ਹਸਪਤਾਲ ਪੁੱਜੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਕਿਸਾਨਾਂ ਨੇ ਕੀਤਾ ਵਿਰੋਧ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਇਕੱਤਰ ਹੋਏ ਸੈਂਕੜੇ ਕਿਸਾਨਾਂ ਨੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਕੇ ਸ਼ਵੇਤ ਮਲਿਕ ਦੇ ਕਾਫ਼ਲੇ ਦਾ ਕੀਤਾ ਵਿਰੋਧ।
ਦਿੱਲੀ ਦੇ ਕਈ ਇਲਾਕਿਆਂ 'ਚ ਮੋਬਾਇਲ ਇੰਟਰਨੈੱਟ ਸੇਵਾ ਬੰਦ
ਕਿਸਾਨ ਟਰੈਕਟਰ ਰੈਲੀ ਕਰਕੇ ਸੁਰਖਿਆ ਦੇ ਮੱਦੇਨਜ਼ਰ ਦਿੱਲੀ 'ਚ ਦਵਾਰਕਾ-ਨਜ਼ਫ਼ਗੜ੍ਹ ਮੈਟਰੋ ਸੇਵਾ ਬੰਦ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੱਡਾ ਬਿਆਨ ਦਿੰਦਿਆਂ ਕਿਹਾ- ਰਾਜਨੀਤਿਕ ਪਾਰਟੀਆਂ ਦੇ ਲੋਕ ਕਿਸਾਨ ਅੰਦੋਲਨ ਵਿਚ ਸ਼ਾਮਲ ਹੋ ਕੇ ਗੜਬੜ ਕਰ ਰਹੇ ਹਨ।
Tractor Parade: ਦਿੱਲੀ ਵਿੱਚ ਕਿਸਾਨ ਟਰੈਕਟਰ ਪਰੇਡ ਦੌਰਾਨ ਵੱਖ-ਵੱਖ ਥਾਂਵਾਂ ’ਤੇ ਝੜਪਾਂ ਹੋ ਚੁੱਕੀਆਂ ਹਨ। ਇਸ ਟਕਰਾਅ ਕਾਰਨ ਸੰਯੁਕਤ ਕਿਸਾਨ ਮੋਰਚਾ ਨੇ ਆਪਣਾ ਪੱਲਾ ਝਾੜ ਲਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਜਿਹੜੇ ਕਿਸਾਨ ਦਿੱਲੀ ਵਿੱਚ ਦਾਖਲ ਹੋਏ ਉਹ ਆਪਣੀ ਸੰਸਥਾ ਤੋਂ ਨਹੀਂ ਹਨ, ਭਾਰਤੀ ਕਿਸਾਨ ਯੂਨੀਅਨ (ਉਗਰਾਉਂ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਾਡੇ ਮੋਰਚੇ ਦਾ ਹਿੱਸਾ ਨਹੀਂ ਹਨ, ਉਹ ਸੁਤੰਤਰ ਤੌਰ ‘ਤੇ ਆਪਣੇ ਫੈਸਲੇ ਲੈਂਦੇ ਹਨ।
Farmers Tractor Parade: ਟਰੈਕਟਰ ਪਰੇਡ ਹੰਗਾਮੇ ਦਾ ਰੂਪ ਲੈ ਚੁੱਕੀ ਹੈ। ਲਾਠੀਚਾਰਜ ਅਤੇ ਝੜਪਾਂ ਦੀਆਂ ਖ਼ਬਰਾਂ ਦੇ ਵਿਚਕਾਰ ਹੁਣ ਇੱਕ ਵੱਡੀ ਖ਼ਬਰ ਹੈ ਕਿ ਪ੍ਰਦਰਸ਼ਨਕਾਰੀ ਕਿਸਾਨ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖਲ ਹੋ ਗਏ ਹਨ। ਇੰਨਾ ਹੀ ਨਹੀਂ, ਕਈ ਮੈਟਰੋ ਸਟੇਸ਼ਨ ਵੀ ਬੰਦ ਕਰ ਦਿੱਤੇ ਗਏ ਹਨ।
Farmers Tractor Parade: ਟਰੈਕਟਰ ਪਰੇਡ ਹੰਗਾਮੇ ਦਾ ਰੂਪ ਲੈ ਚੁੱਕੀ ਹੈ। ਲਾਠੀਚਾਰਜ ਅਤੇ ਝੜਪਾਂ ਦੀਆਂ ਖ਼ਬਰਾਂ ਦੇ ਵਿਚਕਾਰ ਹੁਣ ਇੱਕ ਵੱਡੀ ਖ਼ਬਰ ਹੈ ਕਿ ਪ੍ਰਦਰਸ਼ਨਕਾਰੀ ਕਿਸਾਨ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖਲ ਹੋ ਗਏ ਹਨ। ਇੰਨਾ ਹੀ ਨਹੀਂ, ਕਈ ਮੈਟਰੋ ਸਟੇਸ਼ਨ ਵੀ ਬੰਦ ਕਰ ਦਿੱਤੇ ਗਏ ਹਨ।
ਸੰਯੁਕਤ ਕਿਸਾਨ ਯੂਨੀਅਨ ਦੇ ਆਗੂ ਤੈਅ ਰੂਟ ਤੇ ਟਰੈਕਟਰਾ ਸਮੇਤ ਚੜੇ ਪਰ ਕਿਸਾਨ ਹੱਲੇ ਵੀ ਰਿੰਗ ਰੋਡ ਤੇ ਹੀ ਟ੍ਰੈਕਟਰ ਲਿਜਾ ਰਹੇ ਹਨ
ਕਿਸਾਨ ਨੇਤਾ ਕੱਕਾਜੀ ਨੇ ਕਿਹਾ, "ਪੁਲਿਸ ਨੂੰ ਸਾਨੂੰ ਤੈਅ ਸੜਕ ਤੇ ਜਾਣ ਦੇਣਾ ਚਾਹੀਦਾ ਸੀ, ਪਰ ਪੁਲਿਸ ਨੇ ਸਾਨੂੰ ਰੋਕ ਲਿਆ। ਜਦੋਂ ਪ੍ਰਸ਼ਾਸਨ ਇਸ ਦੇ ਸਟੈਂਡ ਤੇ ਨਹੀਂ ਟਿਕਿਆ ਤਾਂ ਕਿਸਾਨਾਂ ਨੂੰ ਵੀ ਥੋੜਾ ਜਿਹਾ ਬਦਲਣਾ ਪਿਆ। ਪ੍ਰਸ਼ਾਸਨ ਸਾਨੂੰ ਲਾਈਨ ਨਹੀਂ ਲਗਾਉਣ ਦੇ ਰਿਹਾ ਸੀ, ਇਸ ਲਈ ਕਿਸਾਨਾਂ ਨੂੰ ਸਮਾਂ ਸਾਰਣੀ ਤੋਂ ਪਹਿਲਾਂ ਹੀ ਅੱਗੇ ਵਧਣਾ ਪਿਆ। ਅਸੀਂ ਸਥਿਤੀ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਈ ਘਟਨਾ ਨਹੀਂ ਹੋਵੇਗੀ, ਸਭ ਕੁਝ ਕਾਬੂ ਹੇਠ ਹੈ।"
Tractor Parade: ਟਰੈਕਟਰ ਪਰੇਡ ਦੌਰਾਨ ਕਿਸਾਨ ਗਾਜ਼ੀਪੁਰ ਸਰਹੱਦ 'ਤੇ 500 ਮੀਟਰ ਲੰਬੇ ਝੰਡੇ ਨਾਲ ਦਿੱਲੀ ਵੱਲ ਵਧੇ। ਇਸ ਸਮੇਂ ਦੌਰਾਨ ਸਾਰੇ ਟਰੈਕਟਰ ਅਤੇ ਵਾਹਨ ਵੀ ਤਿਰੰਗੇ ਝੰਡੇ ਦੇ ਨਾਲ ਵੇਖੇ ਗਏ।
Tractor Parade: ਟਰੈਕਟਰ ਪਰੇਡ ਦੌਰਾਨ ਕਿਸਾਨ ਗਾਜ਼ੀਪੁਰ ਸਰਹੱਦ 'ਤੇ 500 ਮੀਟਰ ਲੰਬੇ ਝੰਡੇ ਨਾਲ ਦਿੱਲੀ ਵੱਲ ਵਧੇ। ਇਸ ਸਮੇਂ ਦੌਰਾਨ ਸਾਰੇ ਟਰੈਕਟਰ ਅਤੇ ਵਾਹਨ ਵੀ ਤਿਰੰਗੇ ਝੰਡੇ ਦੇ ਨਾਲ ਵੇਖੇ ਗਏ।

ITO ਤੇ ਪੁਲਿਸ ਬੱਸ ਨੂੰ ਕੀਤਾ ਗਿਆ ਹਾਈਜੈਕ, ਕ੍ਰੇਨ ਤੇ ਵੀ ਕੀਤਾ ਕਬਜ਼ਾ
ਰਿੰਗ ਰੋਡ ਦੇ ਬੈਰੀਕੇਡ ਤੋੜ ਦਿੱਲੀ 'ਚ ਦਾਖਲ ਹੋਏ ਕਿਸਾਨ
ਜੈਪੁਰ-ਦਿੱਲੀ ਰਾਜ ਮਾਰਗ ਦੇ ਸਾਬੀ ਬ੍ਰਿਜ ਤੋਂ ਕਿਸਾਨਾਂ ਦਾ ਦਿੱਲੀ ਕੂਚ ਸ਼ੁਰੂ ਹੋਇਆ।
ਸਾਨੂੰ ਇੱਕ ਰੂਟ ਦਿੱਤਾ ਗਿਆ ਹੈ ਅਸੀਂ ਉਸੇ ਰੂਟ ਤੋਂ ਲੰਘ ਰਹੇ ਹਾਂ। ਅੰਦੋਲਨ ਖ਼ਤਮ ਨਹੀਂ ਹੋਏਗਾ। ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇਗਾ।
ਮੁਕਰਬਾ ਚੌਕ ਵਿਖੇ ਕਿਸਾਨਾਂ ਨੇ ਦਿੱਲੀ ਪੁਲਿਸ ਦੀ ਕਰੈਨ ਨੂੰ ਕਬਜ਼ੇ 'ਚ ਲੈ ਲਿਆ।
ਮੁਕਰਬਾ ਚੌਕ ਵਿਖੇ ਕਿਸਾਨਾਂ ਨੇ ਦਿੱਲੀ ਪੁਲਿਸ ਦੀ ਕਰੈਨ ਨੂੰ ਕਬਜ਼ੇ 'ਚ ਲੈ ਲਿਆ।
Tractor Parade: ਮੁਕਰਬਾ ਚੌਕ ਵਿਖੇ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਵਿਚਾਲੇ ਹੰਗਾਮਾ ਹੋ ਗਿਆ ਹੈ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ।
Farmer Parade: ਸਵਰੂਪ ਨਗਰ ਵਿਚ ਸਥਾਨਕ ਲੋਕਾਂ ਨੇ ਕਿਸਾਨਾਂ 'ਤੇ ਫੁੱਲਾਂ ਦੀ ਵਰਖਾ ਕੀਤੀ।

ਉਧਰ ਚਿੱਲਾ ਬਾਰਡਰ 'ਤੇ ਸਟੰਟ ਕਰਦੇ ਹੋਏ ਟਰੈਕਟਰ ਪਲਟ ਗਿਆ। ਦੱਬੇ ਹੋਏ 2 ਲੋਕਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਦੋਵੇਂ ਜ਼ਖਮੀ ਹੋਏ ਹਨ।
Farmer Parade: ਦਿੱਲੀ 'ਚ ਅੱਜ ਕਿਸਾਨ ਜਥੇਬੰਦੀਆਂ ਵਲੋਂ ਟੈਰਕਟਰ ਪਰੇਡ ਕੱਢੀ ਜਾ ਰਹੀ ਹੈ। ਕਿਸਾਨ ਰੰਧਾਵਾ ਸਿੰਘ ਨੇ ਦਸਿਆ ਕਿ ਅਸੀਂ ਪਿਛਲੇ 8 ਦਿਨਾਂ ਤੋਂ ਦਿੱਲੀ 'ਚ ਹਾਂ। ਅਸੀਂ ਇਸ ਪਰੇਡ ਲਈ ਬੜੇ ਹੀ ਬੇਤਾਬ ਸੀ। ਅੱਜ ਇਹ ਦਿਨ ਆ ਹੀ ਗਿਆ। ਸਰਕਾਰ ਸਾਨੂੰ ਅਤਵਾਦੀ ਕਹਿ ਰਹੀ ਹੈ ਪਰ ਅਸੀਂ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਅੱਤਵਾਦੀ ਨਹੀਂ ਹਾਂ। ਅਸੀਂ ਸਿਰਫ ਕਿਸਾਨ ਹਾਂ।
Farmer Parade: ਦਿੱਲੀ 'ਚ ਅੱਜ ਕਿਸਾਨ ਜਥੇਬੰਦੀਆਂ ਵਲੋਂ ਟੈਰਕਟਰ ਪਰੇਡ ਕੱਢੀ ਜਾ ਰਹੀ ਹੈ। ਕਿਸਾਨ ਰੰਧਾਵਾ ਸਿੰਘ ਨੇ ਦਸਿਆ ਕਿ ਅਸੀਂ ਪਿਛਲੇ 8 ਦਿਨਾਂ ਤੋਂ ਦਿੱਲੀ 'ਚ ਹਾਂ। ਅਸੀਂ ਇਸ ਪਰੇਡ ਲਈ ਬੜੇ ਹੀ ਬੇਤਾਬ ਸੀ। ਅੱਜ ਇਹ ਦਿਨ ਆ ਹੀ ਗਿਆ। ਸਰਕਾਰ ਸਾਨੂੰ ਅਤਵਾਦੀ ਕਹਿ ਰਹੀ ਹੈ ਪਰ ਅਸੀਂ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਅੱਤਵਾਦੀ ਨਹੀਂ ਹਾਂ। ਅਸੀਂ ਸਿਰਫ ਕਿਸਾਨ ਹਾਂ।
ਟਿੱਕਰੀ ਬਾਰਡਰ ਤੋਂ ਹੋਈ ਪਰੇਡ ਵਿਚ 35 ਲੱਖ ਰੁਪਏ ਨਾਲ ਤਿਆਰ ਕੀਤਾ ਇੱਕ ਟਰੈਕਟਰ ਵੀ ਸ਼ਾਮਲ ਹੈ, ਜੋ ਲੋਕਾਂ ਨੂੰ ਕਾਫ਼ੀ ਆਕਰਸ਼ਤ ਕਰ ਰਿਹਾ ਹੈ।
ਟਰੈਕਟਰ ਪਰੇਡ ਸਿੰਘੂ ਸਰਹੱਦ ਤੋਂ ਨਿਕਲ ਚੁੱਕੀ ਹੈ। ਇਸ ਪਰੇਡ ਵਿੱਚ ਖੰਨਾ ਦੇ ਕਿਸਾਨ ਹਰਮਿੰਦਰ ਸਿੰਘ ਵੱਲੋਂ ਇੱਕ ਝਾਂਕੀ ਵੀ ਤਿਆਰ ਕੀਤੀ ਗਈ ਹੈ। ਇਸ ਝਾਂਕੀ ਵਿੱਚ ਸਾਈਕਲ 'ਤੇ ਕੈਨਨ ਨੂੰ ਦਿਖਾਇਆ ਗਿਆ ਹੈ। ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਸਾਡਾ ਮਾਣ ਹੈ ਅਤੇ ਕਿਸਾਨ ਦੇਸ਼ ਦੀ ਰੱਖਿਆ ਲਈ ਫੌਜ ਵਿਚ ਸੇਵਾ ਕਰਦੇ ਹਨ, ਇਸ ਲਈ ਅਸੀਂ ਸਾਈਕਲ 'ਤੇ ਜੰਗੀ ਤੋਪ ਦਾ ਪ੍ਰਤੀਕ੍ਰਿਤੀ ਬਣਾਇਆ।
ਟਰੈਕਟਰ ਪਰੇਡ ਸਿੰਘੂ ਸਰਹੱਦ ਤੋਂ ਨਿਕਲ ਚੁੱਕੀ ਹੈ। ਇਸ ਪਰੇਡ ਵਿੱਚ ਖੰਨਾ ਦੇ ਕਿਸਾਨ ਹਰਮਿੰਦਰ ਸਿੰਘ ਵੱਲੋਂ ਇੱਕ ਝਾਂਕੀ ਵੀ ਤਿਆਰ ਕੀਤੀ ਗਈ ਹੈ। ਇਸ ਝਾਂਕੀ ਵਿੱਚ ਸਾਈਕਲ 'ਤੇ ਕੈਨਨ ਨੂੰ ਦਿਖਾਇਆ ਗਿਆ ਹੈ। ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਸਾਡਾ ਮਾਣ ਹੈ ਅਤੇ ਕਿਸਾਨ ਦੇਸ਼ ਦੀ ਰੱਖਿਆ ਲਈ ਫੌਜ ਵਿਚ ਸੇਵਾ ਕਰਦੇ ਹਨ, ਇਸ ਲਈ ਅਸੀਂ ਸਾਈਕਲ 'ਤੇ ਜੰਗੀ ਤੋਪ ਦਾ ਪ੍ਰਤੀਕ੍ਰਿਤੀ ਬਣਾਇਆ।
Tractor Parade Updates: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (KMSC) ਦੇ ਚੇਅਰਮੈਨ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਅਸੀਂ ਦਿੱਲੀ ਪੁਲਿਸ ਦੇ ਰੂਟ 'ਤੇ ਨਹੀਂ, ਆਪਣੇ ਰੂਟ ‘ਤੇ ਮਾਰਚ ਕਰਾਂਗੇ। ਅਸੀਂ ਦਿੱਲੀ ਪੁਲਿਸ ਨੂੰ 45 ਮਿੰਟ ਦਿੱਤੇ ਹਨ। ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਅਸੀਂ ਬਾਹਰੀ ਰਿੰਗ ਰੋਡ 'ਤੇ ਜਾਵਾਂਗੇ, ਹੁਣ ਸਾਨੂੰ ਦਿੱਲੀ ਪੁਲਿਸ ਨੂੰ ਵੇਖਣਾ ਹੈ।
Farmer Tractor Rally: ਕਿਸਾਨਾਂ ਨੇ ਨੋਇਡਾ ਰੋਡ 'ਤੇ ਬੈਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ।
ਦਿੱਲੀ ਦੇ ਸੰਜੇ ਗਾਂਧੀ ਟ੍ਰਾਂਸਪੋਰਟ ਨਗਰ ਵਿੱਖੇ ਪੁਲਿਸ ਤੇ ਕਿਸਾਨ ਆਹਮੋ ਸਾਹਮਣੇ ਖੜੇ ਹਨ।
ਇੱਥੋਂ ਹੀ ਪਰੇਡ ਦਾ ਰਸਤਾ ਵੱਖ ਹੁੰਦਾ ਹੈ।ਕਿਸਾਨ ਜਥੇਬੰਦੀਆਂ ਲਗਾਤਾਰ ਰਿੰਗ ਰੋਡ ਤੇ ਪਰੇਡ ਕਰਨ ਲਈ ਬਾਜਿਦ ਨੇ
ਪਰ ਪੁਲਿਸ ਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਲਗਾਤਾਰ ਚੱਲ ਰਹੀ ਹੈ।
ਪੁਲਿਸ ਨੇ 11:30 ਵਜੇ ਤੱਕ ਦਾ ਦਿੱਤਾ ਸਮਾਂ
11:30 ਵਜੇ ਪੁਲਿਸ ਆਪਣਾ ਫੈਸਲਾ ਸੁਣਾਵੇਗੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੀ ਗਿੱਣਤੀ 'ਚ ਟਰੈਕਟਰ ਸਮੇਤ ਦਿੱਲੀ ਵੱਲ ਕੀਤਾ ਜਾ ਰਿਹਾ ਕੂਚ।
ਕਿਸਾਨਾਂ ਦੀ ਟਰੈਕਟਰ ਰੈਲੀ ਦੇ ਮੱਦੇਨਜ਼ਰ ਪੁਲਿਸ ਡਰੋਨਾਂ ਦੀ ਮਦਦ ਨਾਲ ਗਾਜ਼ੀਪੁਰ ਸਰਹੱਦ 'ਤੇ ਨਜ਼ਰ ਰੱਖ ਰਹੀ ਹੈ।


ਸੰਜੇ ਗਾਂਧੀ ਟਰਾਂਸਪੋਰਟ ਨਗਰ ਪਹੁੰਚੀ ਮਾਰਚ
ਸਿੰਘੂ ਸਰਹੱਦ ਤੋਂ ਕਿਸਾਨਾਂ ਦੀ ਟਰੈਕਟਰ ਰੈਲੀ ਦਿੱਲੀ ਦੇ ਸੰਜੇ ਗਾਂਧੀ ਟਰਾਂਸਪੋਰਟ ਨਗਰ ਪਹੁੰਚ ਗਈ ਹੈ। ਇਹ ਰੈਲੀ ਡੀਟੀਯੂ-ਸ਼ਾਹਬਾਦ-ਐਸਬੀ ਡੇਅਰੀ-ਦਰਵਾਲਾ-ਬਵਾਨਾ ਟੀ-ਪੁਆਇੰਟ- ਕਾਂਝਵਾਲਾ ਚੌਕ-ਖਰਖੌਦਾ ਟੋਲ ਪਲਾਜ਼ਾ ਵੱਲ ਜਾਵੇਗੀ।
ਕਿਸਾਨਾਂ ਨੇ ਸਿੰਘੂ ਸਰਹੱਦ ਤੋਂ ਟਰੈਕਟਰ ਰੈਲੀ ਦੀ ਸ਼ੁਰੂਆਤ ਕਰ ਦਿੱਤੀ ਹੈ। ਟਰੈਕਟਰ ਰੈਲੀ ਕਾਂਝਵਾਲਾ ਚੌਕ-ਔਚੰਦੀ ਸਰਹੱਦ-ਕੇ ਐਮ ਪੀ-ਜੀ ਟੀ ਰੋਡ ਜੰਕਸ਼ਨ ਵੱਲ ਜਾ ਰਿਹਾ ਹੈ। ਇਸ ਦੇ ਨਾਲ ਹੀ, ਕਿਸਾਨਾਂ ਨੇ ਟਿੱਕਰੀ ਬਾਰਡਰ 'ਤੇ ਲੱਗੇ ਬੈਰੀਕੇਡ ਤੋੜ ਦਿੱਤੇ ਅਤੇ ਦਿੱਲੀ ਦੇ ਰਿੰਗ ਰੋਡ ਵੱਲ ਵੱਧ ਗਏ।ਕਿਸਾਨ ਰਿੰਗ ਰੋਡ ਤੇ ਚੜ੍ਹਣ ਲਈ ਬਾਜਿਦ ਹਨ।ਕਿਸਾਨਾਂ ਨੇ ਹੁਣ ਪੁਲਿਸ ਬੈਰੀਕੇਡਿੰਗ ਅੱਗੇ ਮੋਰਚਾ ਲਾ ਲਿਆ ਹੈ।

ਪਿਛੋਕੜ

ਨਵੀਂ ਦਿੱਲੀ: ਗਣਤੰਤਰ ਦਿਵਸ 'ਤੇ ਅੱਜ ਭਾਰੀ ਸੁਰੱਖਿਆ ਦੇ ਵਿਚਕਾਰ ਹਜ਼ਾਰਾਂ ਕਿਸਾਨ ਆਪਣੇ ਟਰੈਕਟਰਾਂ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ' ਚ ਦਾਖਲ ਹੋਣਗੇ। ਜਦੋਂ ਕਿ ਕਿਸਾਨ ਜੱਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 1 ਫਰਵਰੀ ਨੂੰ ਸਾਲਾਨਾ ਬਜਟ ਪੇਸ਼ ਕਰਨ ਦੇ ਦਿਨ ਸੰਸਦ ਵੱਲ ਪੈਦਲ ਮਾਰਚ ਦਾ ਐਲਾਨ ਕੀਤਾ ਹੈ। ਬੇਮਿਸਾਲ 'ਕਿਸਾਨ ਗਣਤੰਤਰ ਪਰੇਡ' ਸਿੰਘੂ, ਟਿੱਕਰੀ ਅਤੇ ਗਾਜੀਪੁਰ ਸਰਹੱਦ ਤੋਂ ਦਿੱਲੀ ਵਿੱਚ ਦਾਖਲ ਹੋਏਗੀ, ਜਿਸ ਕਾਰਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਕਿਸਾਨ ਜੱਥੇਬੰਦੀਆਂ ਲਗਭਗ ਦੋ ਮਹੀਨਿਆਂ ਤੋਂ ਤਿੰਨ ਨਵੇਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਕਿਸਾਨ ਯੂਨੀਅਨਾਂ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟਰੈਕਟਰ ਪਰੇਡ ਰਾਜਪਥ ਵਿਖੇ ਅਧਿਕਾਰਤ ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪਰੇਡ ਵਿਚ ਤਕਰੀਬਨ ਦੋ ਲੱਖ ਟਰੈਕਟਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.