ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਹਾਲ ਹੀ 'ਚ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ ਦੇਸ਼ਭਰ ਦੇ ਕਿਸਾਨ ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਆ ਰਹੇ ਹਨ। ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਦੇ ਕਿਸਾਨ ਸੰਗਠਨ ਦਿੱਲੀ ਚੱਲੋਂ ਮਾਰਚ ਜ਼ਰੀਏ ਧਰਨਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਕਿਸਾਨਾਂ ਨੂੰ ਦਿੱਲੀ ਬਾਰਡਰ 'ਤੇ ਰੋਕਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਿਆਰੀ ਕਰ ਰਿਹਾ ਹੈ।


ਜੀਡੀਪੀ 'ਚ ਖੇਤੀ ਖੇਤਰ ਦੀ ਹਿੱਸੇਦਾਰੀ 14 ਪ੍ਰਤੀਸ਼ਤ ਤੋਂ ਜ਼ਿਆਦਾ ਹੈ। ਕੋਵਿਡ-19 ਦੀ ਵਜ੍ਹਾ ਨਾਲ ਪੈਦਾ ਆਰਥਿਕ ਮੰਦੀ ਦੇ ਵਿਚ 2020-21 'ਚ ਇਸ ਦੀ ਹਿੱਸੇਦਾਰੀ ਹੋਰ ਵੀ ਜ਼ਿਆਦਾ ਹੋਣ ਦੀ ਉਮੀਦ ਹੈ।


ਨਾਬਾਰਡ ਦੀ ਰਿਪੋਰਟ ਮੁਤਾਬਕ ਦੇਸ਼ 'ਚ 1.07 ਕਰੋੜ ਪਰਿਵਾਰ ਖੇਤੀ 'ਤੇ ਨਿਰਭਰ ਹਨ। ਇਹ ਸੰਖਿਆਂ ਦੇਸ਼ ਦੇ ਕੁੱਲ ਪਰਿਵਾਰਾਂ ਦਾ 48 ਪ੍ਰਤੀਸ਼ਤ ਹੈ। ਇਕ ਖੇਤੀ ਆਧਾਰਤ ਪਰਿਵਾਰ 'ਚ ਸਾਲ 2016-17 'ਚ ਔਸਤਨ ਮੈਂਬਰ ਸੰਖਿਆਂ 4.9 ਸੀ। ਵੱਖ-ਵੱਖ ਸੂਬਿਆਂ 'ਚ ਇਸ ਦੀ ਸੰਖਿਆ ਵੀ ਵੱਖ-ਵੱਖ ਹੈ। ਜਿਵੇਂ ਕੇਰਲ 'ਚ ਇਕ ਪਰਿਵਾਰ 'ਚ 4 ਮੈਂਬਰ ਹਨ ਤਾਂ ਉੱਤਰ ਪ੍ਰਦੇਸ਼ ਚ ਮੈਂਬਰ ਸੰਖਿਆ 6, ਮਣੀਪੁਰ ਚ 6.4, ਪੰਜਾਬ ਚ5.2, ਬਿਹਾਰ 'ਚ 5.5, ਹਰਿਆਣਾ 'ਚ 5.3 ਕਰਨਾਟਕ ਤੇ ਮੱਧ ਪ੍ਰਦੇਸ਼ 'ਚ 4.5 ਤੇ ਮਹਾਰਾਸ਼ਟਰ 'ਚ 4.5 ਸੀ।


ਕਿਸਾਨਾਂ ਲਈ ਸੌਖਾ ਨਹੀਂ ਦਿੱਲੀ 'ਚ ਦਾਖਲਾ, ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ


ਠੰਡੀ ਹਨ੍ਹੇਰੀ ਰਾਤ 'ਚ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ