ਚੰਡੀਗੜ੍ਹ: ਹਰਿਆਣਾ (Haryana) ਵਿੱਚ, ਭਾਜਪਾ ਨੇਤਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ (LathiCharge) ਕੀਤਾ ਗਿਆ ਹੈ।ਜਿਸ ਵਿੱਚ ਕਈ ਕਿਸਾਨ ਜ਼ਖਮੀ ਹੋਏ ਹਨ। ਸਾਰੀਆਂ ਵਿਰੋਧੀ ਪਾਰਟੀਆਂ ਨੇ ਸ਼ਨੀਵਾਰ ਨੂੰ ਕਰਨਾਲ (Karnal) ਵਿੱਚ ਕਿਸਾਨਾਂ ਉੱਤੇ ਹੋਏ ਇਸ ਲਾਠੀਚਾਰਜ ਦੀ ਨਿੰਦਾ ਕੀਤੀ ਹੈ।
ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਹਰਿਆਣਾ ਦੀ ਖੱਟਰ ਸਰਕਾਰ ਅਤੇ ਭਾਜਪਾ ਨੂੰ ਨਿਸ਼ਾਨਾ ਬਣਾਇਆ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਪਾਰਟੀ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਤੋਂ ਇਲਾਵਾ ਇਨੈਲੋ ਨੇਤਾ ਅਭੈ ਚੌਟਾਲਾ ਨੇ ਵੀ ਹਰਿਆਣਾ ਸਰਕਾਰ 'ਤੇ ਚੁਟਕੀ ਲਈ।
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਸ਼ਲ ਮੀਡੀਆ 'ਤੇ ਕੀਤੀ ਗਈ ਪੋਸਟ ਵਿੱਚ ਲਿਖਿਆ ਹੈ ਕਿ ਕਿਸਾਨ ਸਖ਼ਤ ਮਿਹਨਤ ਕਰਦੇ ਹਨ ਅਤੇ ਖੇਤਾਂ ਵਿੱਚ ਫਸਲ ਉੱਗਾ ਕਿ ਦਿੰਦੇ ਹਨ।ਭਾਜਪਾ ਸਰਕਾਰ ਆਪਣਾ ਹੱਕ ਮੰਗਣ ਤੇ ਉਨ੍ਹਾਂ ਦਾ ਡੰਡਿਆਂ ਨਾਲ ਖੂਨ ਵਹਾਉਂਦੀ ਹੈ।ਕਿਸਾਨਾਂ 'ਤੇ ਪਈ ਹਰ ਸੋਟੀ ਭਾਜਪਾ ਸਰਕਾਰ ਦੇ ਤਾਬੂਤ 'ਚ ਮੇਖ ਦਾ ਕੰਮ ਕਰੇਗੀ।"
ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਮਾਮਲੇ ਵਿੱਚ ਟਵੀਟ ਕੀਤਾ ਹੈ।ਰਾਹੁਲ ਨੇ ਲਿਖਿਆ, "ਫਿਰ ਕਿਸਾਨਾਂ ਦਾ ਖੂਨ ਵਹਾਇਆ ਗਿਆ, ਭਾਰਤ ਦਾ ਸਿਰ ਫਿਰ ਸ਼ਰਮ ਨਾਲ ਝੁਕਾਇਆ।" ਇਸ ਨਾਲ ਰਾਹੁਲ ਗਾਂਧੀ ਨੇ ਕਿਸਾਨ ਵਿਰੋਧੀ ਭਾਜਪਾ ਅਤੇ ਕਿਸਾਨ ਵਿਰੋਧ ਨੂੰ ਹੈਸ਼ਟੈਗ ਕੀਤਾ ਹੈ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਸ ਵੇਲੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ "ਲੋਕਤੰਤਰ ਵਿੱਚ ਹਰ ਕਿਸੇ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਦਾ ਅਧਿਕਾਰ ਹੈ। ਕਿਸਾਨਾਂ 'ਤੇ ਲਾਠੀਚਾਰਜ ਨਾ ਸਿਰਫ ਅਲੋਕਤੰਤਰੀ ਹੈ ਬਲਕਿ ਇਹ ਅਣਮਨੁੱਖੀ ਵੀ ਹੈ। ਸਰਕਾਰ ਡੰਡਿਆਂ ਅਤੇ ਗੋਲੀਆਂ ਨਾਲ ਨਹੀਂ ਚਲਦੀ, ਸਰਕਾਰ ਲੋਕਾਂ ਦੇ ਦਿਲ ਜਿੱਤ ਕੇ ਚਲਦੀ ਹੈ।"
ਸੀਨੀਅਰ ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਹੈ ਕਿ, "ਅੱਜ ਕਰਨਾਲ ਵਿੱਚ ਹਰ ਹਰਿਆਣਵੀ ਦੀ ਆਤਮਾ ਨੂੰ ਡੰਡਿਆਂ ਨਾਲ ਮਾਰਿਆ ਗਿਆ ਹੈ। ਪਾਪੀ ਭਾਜਪਾ ਜਿਹੜੀ ਧਰਤੀ ਦੇ ਕਿਸਾਨ ਦਾ ਖੂਨ ਵਹਾਉਂਦੀ ਹੈ, ਭੂਤਾਂ ਵਾਂਗ ਹੈ।" ਸੜਕਾਂ 'ਤੇ ਵਹਿ ਰਿਹਾ ਕਿਸਾਨਾਂ ਦਾ ਖੂਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰਹੇਗਾ।"
ਇਨੈਲੋ ਦੇ ਜਨਰਲ ਸਕੱਤਰ ਅਭੈ ਚੌਟਾਲਾ ਨੇ ਕਿਹਾ ਜਲ੍ਹਿਆਂਵਾਲਾ ਬਾਗ ਨੂੰ ਨਵੀਨੀਕਰਨ ਤੋਂ ਬਾਅਦ ਖੋਲ੍ਹ ਦਿੱਤਾ ਹੈ, ਜਿੱਥੇ ਬ੍ਰਿਟਿਸ਼ ਸ਼ਾਸਕਾਂ ਨੇ ਘਿਣਾਉਣਾ ਕਤਲੇਆਮ ਕੀਤਾ ਸੀ।ਇਸ ਦੇ ਨਾਲ ਹੀ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਅੱਜ ਮਨੋਹਰ ਸਰਕਾਰ ਨੇ ਕਿਸਾਨਾਂ 'ਤੇ ਲਾਠੀਚਾਰਜ ਕਰਕੇ ਉਸ ਭਿਆਨਕ ਦ੍ਰਿਸ਼ ਨੂੰ ਦੁਹਰਾਇਆ ਹੈ।"
ਉਨ੍ਹਾਂ ਕਿਹਾ ਕਿ, "ਕਿਸਾਨਾਂ 'ਤੇ ਲਾਠੀਚਾਰਜ ਤਾਨਾਸ਼ਾਹੀ ਸੋਚ ਵਾਲੇ ਬ੍ਰਿਟਿਸ਼ ਸ਼ਾਸਨ ਦੀ ਯਾਦ ਦਿਵਾਉਂਦਾ ਹੈ।ਇਥੋਂ ਤੱਕ ਕਿ 70 ਸਾਲ ਦੇ ਬਜ਼ੁਰਗਾਂ ਨੂੰ ਵੀ ਲਾਠੀਚਾਰਜ ਤੋਂ ਨਹੀਂ ਬਖਸ਼ਿਆ ਗਿਆ ਅਤੇ ਬੇਰਹਿਮੀ ਨਾਲ ਖੇਤਾਂ ਵਿੱਚ ਧੱਕ ਦਿੱਤਾ ਗਿਆ ਅਤੇ ਕੁੱਟਮਾਰ ਕੀਤੀ ਗਈ।"
ਉਨ੍ਹਾਂ ਕਿਹਾ ਕਿ, "ਨਿਰਦੋਸ਼ ਕਿਸਾਨਾਂ ਦੇ ਸਿਰ ਪਾੜੇ ਗਏ, ਉਨ੍ਹਾਂ ਦੀਆਂ ਲੱਤਾਂ, ਬਾਹਾਂ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਨੱਕ ਦੀ ਹੱਡੀ ਵੀ ਤੋੜ ਦਿੱਤੀ ਗਈ। ਮਨੋਹਰ ਲਾਲ ਦੀ ਅਗਵਾਈ ਵਾਲੀ ਗੂੰਗੀ-ਬਹਿਰੀ ਅਤੇ ਤਾਨਾਸ਼ਾਹੀ ਸਰਕਾਰ ਅੱਜ ਹਰਿਆਣਾ ਰਾਜ ਵਿੱਚ ਭਰਾ ਨੂੰ ਭਰਾ ਨਾਲ ਲੜਵਾ ਰਹੀ ਹੈ।