ਕਿਸਾਨ ਲੀਡਰਾਂ ਵੱਲੋਂ ਅੰਦੋਲਨ ਦੇ ਅਗਲੇਰੇ ਪੜਾਅ ਲਈ ਵੀ ਰਣਨੀਤੀ ਉਲੀਕੀ ਗਈ ਹੈ। ਇਸ ਤਹਿਤ ਪੰਜਾਬ ਤੇ ਹਰਿਆਣਾ ਦੇ ਟੋਲ ਫਰੀ ਰਹਿਣਗੇ। ਪੰਜਾਬ ਤੋਂ ਬਾਅਦ ਹਰਿਆਣਾ 'ਚ ਵੀ ਪੱਕੇ ਤੌਰ 'ਤੇ ਟੋਲ ਪਲਾਜ਼ਾ ਮੁਫਤ ਕਰਵਾਏ ਗਏ। ਪੰਜਾਬ 'ਚ ਪਿਛਲੇ ਕਰੀਬ ਦੋ ਮਹੀਨੇ ਤੋਂ ਟੋਲ ਪਲਾਜ਼ਾ ਫਰੀ ਹਨ।


ਕਿਸਾਨ ਸਿੰਘੂ ਤੋਂ ਰਾਜਸਥਾਨ ਦੇ ਸ਼ਾਹਜਹਾਂ ਬਾਰਡਰ ਤਕ ਟ੍ਰੈਕਟਰ ਮਾਰਚ ਕੱਢਣਗੇ। ਕਿਸਾਨਾਂ ਨੇ ਪਹਿਲੀ ਜਨਵਰੀ ਨੂੰ ਨਵਾਂ ਸਾਲ ਦਿੱਲੀ ਤੇ ਹਰਿਆਣਾ ਦੇ ਆਸਪਾਸ ਦੇ ਲੋਕਾਂ ਨੂੰ ਸਿੰਘੂ ਬਾਰਡਰ 'ਤੇ ਆਪਣੇ ਨਾਲ ਬਿਤਾਉਣ ਦੀ ਅਪੀਲ ਕੀਤੀ। ਕਿਸਾਨ ਲੀਡਰਾਂ ਨੇ ਕਿਹਾ ਸਾਰੇ ਸਾਡੇ ਨਾਲ ਨਵੇਂ ਸਾਲ ਦਾ ਪਹਿਲਾ ਦਿਨ ਮਨਾਓ। ਇੱਥੇ ਹੀ ਲੰਗਰ ਤੇ ਬਾਕੀ ਸੁਵਿਧਾਵਾਂ ਪ੍ਰਾਪਤ ਕਰੋ।


ਇਸ ਤੋਂ ਇਲਾਵਾ ਕਿਸਾਨ ਲੀਡਰਾਂ ਨੇ ਅਡਾਨੀ ਦੇ ਫਾਰਚੂਨ ਬ੍ਰਾਂਡ ਨੂੰ ਛੱਡਣ ਦੀ ਅਪੀਲ ਕੀਤੀ। ਕਿਸਾਨਾਂ ਨੇ ਕਿਹਾ ਅੰਬਾਨੀ ਤੇ ਅਡਾਨੀ ਦੇ ਬਿਜ਼ਨਸ ਦੀ ਬਾਈਕਾਟ ਕਰਾਂਗੇ। ਓਧਰ ਮਹਾਰਾਸ਼ਟਰ ਦੇ ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਮ ਮਰਾਠਾ ਭੂਮੀ ਤੇ ਤੇਜ਼ ਕੀਤਾ ਜਾਵੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ