ਕਰਨਾਲ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਮੁੜ ਤੋਂ ਤੇਜ਼ ਹੋਣ ਲੱਗਾ ਹੈ। ਇਸ ਦਾ ਅਸਰ ਨਾ ਸਿਰਫ ਸਿੰਘੂ ਬਾਰਡਰ ਤੇ ਦੇਖਣ ਨੂੰ ਮਿਲ ਰਿਹਾ ਹੈ ਬਲਕਿ ਹਰ ਜ਼ਿਲ੍ਹੇ, ਪਿੰਡ ਪੱਧਰ ਤੇ ਭਾਜਪਾ ਆਗੂਆਂ ਦਾ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ।
ਇਸ ਦੌਰਾਨ ਪੰਜਾਬ ਦੇ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਦਾ ਇੱਕ ਜੱਥਾ ਸਿੰਘੂ ਬਾਰਡਰ ਵੱਲ ਰਵਾਨਾ ਹੋਇਆ ਹੈ। ਕਿਸਾਨਾਂ ਦਾ ਬਸਤਾੜਾ ਟੋਲ ਪਲਾਜ਼ਾ ਤੇ ਜਮ੍ਹ ਕੇ ਸੁਆਗਤ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਲੱਗਦਾ ਹੈ ਕਿ ਕਿਸਾਨਾਂ ਦਾ ਜੋਸ਼ ਖ਼ਤਮ ਹੋ ਗਿਆ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ। ਐਸੇ ਜੱਥੇ ਜਾਂਦੇ ਰਹਿਣਗੇ।
ਰਾਜਪੁਰਾ ਵਿੱਚ ਜੋ ਕਿਸਾਨਾਂ ਨੇ ਬੀਜੇਪੀ ਨੇਤਾ ਨੂੰ ਬੰਦੀ ਬਣਾਇਆ ਸੀ, ਉਸ ਤੇ ਕਿਸਾਨ ਨੇਤਾ ਗੁਰਨਾਮ ਚੜੂਨੀ ਨੇ ਕਿਹਾ ਕਿ ਬੀਜੇਪੀ ਦੇਸ਼ ਨੂੰ ਵੇਚ ਰਹੀ ਹੈ। ਲੋਕਾਂ ਅੰਦਰ ਰੋਸ ਹੈ, ਹਰਿਆਣਾ ਵਿੱਚ ਲਗਾਤਾਰ ਬੀਜੇਪੀ ਦੇ ਨੇਤਾਵਾਂ ਨੂੰ ਘੇਰਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਦੇ ਰਾਜਪੁਰਾ ਵਿੱਚ ਵੀ ਘੇਰਿਆ ਗਿਆ।
ਚੜੂਨੀ ਨੇ ਕਿਹਾ,"ਇਹ ਖੁਦ ਪੰਗਾ ਲੈਣ ਜਾਂਦੇ ਹਨ, ਉਪਰੋਂ ਇਨ੍ਹਾਂ ਦੀ ਭਾਸ਼ਾ ਗੰਦੀ ਹੈ। ਧਰਨਿਆਂ ਤੇ ਕਿਸਾਨ ਬੈਠੇ ਹਨ, ਸੈਂਕੜੇ ਕਿਸਾਨਾਂ ਦੀ ਮੌਤ ਹੋ ਗਈ ਹੈ ਤੇ ਉਨ੍ਹਾਂ ਦੇ ਪਰਿਵਾਰ ਤੇ ਕਿਸਾਨਾਂ ਵਿੱਚ ਜਾ ਕਿ ਬੀਜੇਪੀ ਲੀਡਰ ਕਹਿੰਦੇ ਹਨ ਕਿ ਬੀਜੇਪੀ ਬਹੁਤ ਚੰਗੀ...ਕੀ ਕਿਸਾਨਾਂ ਦਾ ਖੂਨ ਨਹੀਂ ਖੌਲੇਗਾ।"
ਇਸ ਦੇ ਨਾਲ ਹੀ ਚੜੂਨੀ ਨੇ ਕਿਹਾ ਕਿ ਕਿਸਾਨਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ ਪਰ ਇਸ ਗੱਲ ਦਾ ਪੰਜਾਬ ਦੇ ਕਿਸਾਨਾਂ ਨੇ ਸਮਰਥਨ ਨਹੀਂ ਕੀਤਾ ਬਲਕਿ ਕਈ ਕਿਸਾਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਚੜੂਨੀ ਤੇ ਨਿਸ਼ਾਨਾ ਸਾਧਿਆ। ਚੜੂਨੀ ਨੇ ਕਿਹਾ, "ਮੈਂ ਇਹ ਨਹੀਂ ਕਿਹਾ ਕਿ ਮੁੱਖ ਮੰਤਰੀ ਬਣਾਦੋ, ਮੈਂ ਇਹ ਕਿਹਾ ਕਿ ਪੰਜਾਬ ਦੀਆਂ ਜਥੇਬੰਦੀਆਂ ਨੂੰ ਅੱਗੇ ਲੱਗਣਾ ਚਾਹੀਦਾ।"
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ