ਅੰਬਾਲਾ: ਹਰਿਆਣਾ ਦੇ ਕਰਨਾਲ ਵਿੱਚ ਐਸਡੀਐਮ ਖਿਲਾਫ ਕਾਰਵਾਈ ਨੂੰ ਲੈ ਕੇ ਕਿਸਾਨ ਆਪਣੀ ਮੰਗ ’ਤੇ ਅੜੇ ਹੋਏ ਹਨ। ਦੂਜੇ ਪਾਸੇ ਸਰਕਾਰ ਵੀ ਝੁਕਣ ਲਈ ਤਿਆਰ ਨਹੀਂ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ ਹੈ।


ਅਨਿਲ ਵਿਜ ਨੇ ਕਿਹਾ ਹੈ ਕਿ ਅਸੀਂ ਨਿਰਪੱਖ ਜਾਂਚ ਕਰਵਾਉਣ ਲਈ ਤਿਆਰ ਹਾਂ। ਜੇਕਰ ਕਰਨਾਲ ਘਟਨਾ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਅਧਿਕਾਰੀ, ਕਿਸਾਨ ਜਾਂ ਕਿਸਾਨ ਆਗੂ, ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਨਿਲ ਵਿੱਜ ਨੇ ਸਪੱਸ਼ਟ ਕੀਤਾ ਕਿ ਕਿਸੇ ਦੇ ਕਹਿਣ 'ਤੇ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਵਿਜ ਨੇ ਕਿਹਾ ਕਿ ਸਿਰਫ ਜਾਇਜ਼ ਮੰਗਾਂ ਹੀ ਮੰਨੀਆਂ ਜਾਣਗੀਆਂ।


ਉਧਰ, ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨਾਂ ਨੇ ਕਰਨਾਲ ਵਿੱਚ ਅਣਮਿੱਥੇ ਸਮੇਂ ਲਈ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਕਰਨਾਲ ਦੇ ਮਿੰਨੀ ਸਕਤੱਰੇਤ ਨੂੰ ਘੇਰ ਕੇ ਬੈਠੇ ਹਨ। ਦੱਸ ਦਈਏ ਕਿ ਬੀਤੇ ਦਿਨੀਂ ਕਿਸਾਨਾਂ 'ਤੇ ਲਾਠੀਚਾਰਜ ਦਾ ਹੁਕਮ ਦੇਣ ਦੀ ਵਾਈਰਲ ਹੋਈ ਵੀਡੀਓ ਮਗਰੋਂ ਕਿਸਾਨਾਂ ਦਾ ਗੁੱਸਾਂ 7ਵੇਂ ਅਸਮਾਨ 'ਤੇ ਹੈ। ਕਿਸਾਨਾਂ 'ਤੇ ਹੋਏ ਲਾਠੀਚਾਰਜ ਨੂੰ ਲੈ ਕੇ ਪ੍ਰਦਸ਼ਨਕਾਰੀ ਕਿਸਾਨ ਦੋਸ਼ੀ ਅਧਿਕਾਰੀ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਅੜੇ ਹੋਏ ਹਨ।


ਇਸ ਦੇ ਨਾਲ ਹੀ ਕੇਂਦਰ ਵੱਲੋਂ ਫਸਲਾਂ ਦੀ ਵਧਾਈ ਗਈ ਐਮਐਸਪੀ 'ਤੇ ਵੀ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਵਧੇ ਹੋਏ ਐਮਐਸਪੀ ਨੂੰ ਊਠ ਦੇ ਮੂੰਹ ਵਿੱਚ ਜੀਰਾ ਦੱਸ ਰਹੇ ਹਨ। ਸੁਰਜੇਵਾਲਾ ਦੇ ਇਸ ਬਿਆਨ 'ਤੇ ਵੀ ਅਨਿਲ ਵਿਜ ਨੇ ਤਿੱਖਾ ਹਮਲਾ ਬੋਲਿਆ। ਅਨਿਲ ਵਿਜ ਨੇ ਕਿਹਾ ਕਿ ਸੁਰਜੇਵਾਲਾ ਨੂੰ ਆਪਣੇ ਕਾਰਜਕਾਲ ਦਾ ਰਿਕਾਰਡ ਵੀ ਵੇਖਣਾ ਚਾਹੀਦਾ ਹੈ। ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੇ ਅਧਿਕਾਰਾਂ ਲਈ ਸੋਚਦੇ ਹਨ।


ਦੱਸ ਦਈਏ ਕਿ ਕਰਨਾਲ ਦੇ ਮਿੰਨੀ ਸਕੱਤਰੇਤ ਬਾਹਰ ਕਿਸਾਨਾਂ ਦਾ ਧਰਨਾ ਤਿੰਨ ਦਿਨਾਂ ਤੋਂ ਜਾਰੀ ਹੈ। ਇਸ ਦੇ ਨਾਲ ਹੀ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਦਿੱਲੀ ਸਰਹੱਦ ਦੀ ਤਰ੍ਹਾਂ ਕਰਨਾਲ ਵਿੱਚ ਵੀ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ।


ਇਹ ਵੀ ਪੜ੍ਹੋ: ਤੇਜ਼ੀ ਨਾਲ ਹੇਠਾਂ ਆ ਰਿਹਾ Statue of Liberty ਤੋਂ ਵੀ ਕਈ ਗੁਣਾ ਵੱਡਾ Asteroid, ਕੀ ਧਰਤੀ ਨਾਲ ਟਕਰਾਏਗਾ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904