Farmers Chakka Jam: ਸ਼ਾਂਤੀਪੂਰਨ ਖਤਮ ਹੋਇਆ ਕਿਸਾਨਾਂ ਦਾ ਚੱਕਾ ਜਾਮ, ਕਿਤੇ ਵੀ ਹਿੰਸਾ ਦੀ ਖ਼ਬਰ ਨਹੀਂ

Farmers Countrywide Chakka Jam LIVE Updates: ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ ਵਿੱਚ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।ਕਿਸਾਨ ਅੰਦੋਲਨ ਦਾ ਅੱਜ 73ਵਾਂ ਦਿਨ ਹੈ ਅਤੇ ਅੱਜ ਦੇਸ਼ ਭਰ ਦੇ ਕਿਸਾਨਾਂ ਵਲੋਂ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ।ਇਸ ਦੇ ਤਹਿਤ ਨੈਸ਼ਨਲ ਹਾਈਵੇ ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਕਰਨ ਦੀ ਤਿਆਰੀ ਕੀਤੀ ਗਈ ਹੈ। ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ, ਕਿਸਾਨ ਜੱਥੇਬੰਦੀਆਂ ਅੱਜ ਪੂਰੇ ਦੇਸ਼ ਵਿੱਚ ਜਾਮ ਕਰਨਗੀਆਂ।

ਏਬੀਪੀ ਸਾਂਝਾ Last Updated: 06 Feb 2021 03:33 PM

ਕਿਸਾਨਾਂ ਦਾ ਚੱਕਾ ਜਾਮ ਕਾਫੀ ਅਸਰਦਾਰ ਰਿਹਾ।ਦੇਸ਼ ਭਰ ਵਿੱਚ ਕਿਸਾਨਾਂ ਨੂੰ ਭਰਮਾ ਹੁੰਗਾਰਾ ਵੀ ਮਿਲਿਆ।ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਰੀ ਇਸ ਚੱਕਾ ਜਾਮ ਵਿੱਚ ਫਿਲਹਾਲ ਕਿਸੇ ਪਾਸੇ ਤੋਂ ਵੀ ਹਿੰਸਾ ਦੀ ਖ਼ਬਰ ਨਹੀਂ ਆਈ।ਕਿਸਾਨਾਂ ਨੇ ਸ਼ਾਂਤੀਪੂਰਨ ਇਸ ਚੱਕਾ ਜਾਮ ਨੂੰ ਖ਼ਤਮ ਕਰ ਦਿੱਤਾ ਹੈ।
ਹਰਿਆਣਾ: ਪਲਵਲ ਨੇੜੇ ਅਠੋਣ ਚੌਕ ਵਿਖੇ ਪਲਵਲ-ਆਗਰਾ ਹਾਈਵੇ ਤੇ 'ਚੱਕਾ ਜਾਮ' ਦੌਰਾਨ ਕਿਸਾਨਾਂ ਨੇ ਇੱਕ ਐਂਬੂਲੈਂਸ ਨੂੰ ਇਸ ਢੰਗ ਨਾਲ ਦਿੱਤਾ ਰਾਹ, ਵੇਖੋ ਵੀਡੀਓ

ਅੱਜ ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਵਿੱਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਚੱਕਾ ਜਾਮ ਦੇ ਸੱਦੇ ‘ਤੇ ਕਿਸਾਨਾਂ ਨੇ ਅੰਮ੍ਰਿਤਸਰ-ਦਿੱਲੀ ਰਾਸ਼ਟਰੀ ਰਾਜਮਾਰਗ ਕੀਤਾ ਜਾਮ।

ਕਿਸਾਨਾਂ ਵਲੋਂ ਐਲਾਨ ਕੀਤਾ ਗਿਆ ਸੀ ਕਿ ਚੱਕਾ ਜਾਮ ਦੌਰਾਨ ਐਂਬੂਲੈਂਸਾਂ, ਸਕੂਲ ਬੱਸਾਂ ਨੂੰ ਰੋਕਿਆ ਨਹੀਂ ਜਾਵੇਗਾ, ਅਹਿੰਸਕ ਅਤੇ ਸ਼ਾਂਤਮਈ ਟ੍ਰੈਫਿਕ ਜਾਮ ਰਹੇਗਾ।ਇਸ ਤਰ੍ਹਾਂ ਕੁੰਡਲੀ ਬਾਰਡਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਐਂਬੂਲੇਂਸ ਨੂੰ ਰਾਹ ਦਿੱਤਾ।

ਅੱਜ ਦੇਸ਼ ਭਰ ਦੇ ਕਿਸਾਨ ਸੰਗਠਨਾਂ ਵੱਲੋਂ ਬੁਲਾਏ ਗਏ ਚੱਕਾ ਜਾਮ ਦੇ ਕਾਲ ਦੇ ਮੱਦੇਨਜ਼ਰ ਸ਼ਹੀਦੀ ਪਾਰਕ ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਸ਼ੰਭੂ ਬੈਰੀਅਰ ਤੇ ਵੀ ਕਿਸਾਨਾਂ ਵਲੋਂ ਚੱਕਾ ਜਾਮ।
ਸ਼ੰਭੂ ਬੈਰੀਅਰ ਤੇ ਵੀ ਕਿਸਾਨਾਂ ਵਲੋਂ ਚੱਕਾ ਜਾਮ।

ਦਿੱਲੀ ਪੁਲਿਸ ਅਨੁਸਾਰ ਲਗਭਗ 55 ਤੋਂ 60 ਪ੍ਰਦਰਸ਼ਨਕਾਰੀਆਂ ਨੂੰ ਸ਼ਹੀਦੀ ਪਾਰਕ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਕੁਝ ਐਸ.ਐਫ.ਆਈ ਪ੍ਰਦਰਸ਼ਨਕਾਰੀ ਸ਼ਹੀਦੀ ਪਾਰਕ ਵੱਲ ਭੱਜੇ ਸੀ ਜਿਥੇ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਗਾਜ਼ੀਪੁਰ ਸਰਹੱਦ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅੱਜ ਹਰ ਪਾਸੇ ਚੱਕਾ ਜਾਮ ਸ਼ਾਂਤੀਪੂਰਨ ਢੰਗ ਨਾਲ ਕੀਤਾ ਜਾ ਰਿਹਾ ਹੈ। ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਜ਼ਾ ਦਿੱਤੀ ਜਾਵੇਗੀ।
ਪੰਜਾਬ ਵਿੱਚ ਥਾਂ-ਥਾਂ ਤੋਂ ਕਿਸਾਨਾਂ ਦੇ ਟ੍ਰੈਫਿਕ ਜਾਮ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।ਅੰਮ੍ਰਿਤਸਰ ਅਤੇ ਮੁਹਾਲੀ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।




ਸ਼ਾਹਜਹਾਨਪੁਰ, ਗੁਰੂਗ੍ਰਾਮ, ਲੁਧਿਆਣਾ, ਜੀਂਦ, ਜੰਮੂ-ਪਠਾਨਕੋਟ ਹਾਈਵੇ, ਬੰਗਲੌਰ ਵਿੱਚ ਕਿਸਾਨਾਂ ਨੇ ਚੱਕਾ ਜਾਮ ਕੀਤਾ ਹੋਇਆ ਹੈ।ਇਸ ਦੇ ਨਾਲ ਹੀ ਦਿੱਲੀ ਅਤੇ ਪੂਰੇ ਦੇਸ਼ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਦਿੱਲੀ ਦੇ ਟਿੱਕਰੀ ਬਾਰਡਰ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ।ਕਿਸਾਨਾਂ ਦੇ ਚੱਕਾ ਜਾਮ ਦੇ ਮੱਦੇਨਜ਼ਰ ਦਿੱਲੀ ਪੁਲਿਸ ਵੱਲੋਂ ਠੋਸ ਪ੍ਰਬੰਧ ਕੀਤੇ ਗਏ।
ਮੋਗਾ ਦੇ ਕੋਟਕਪੂਰਾ ਰੋਡ 'ਤੇ ਵੱਖ-ਵੱਖ ਕਿਸਾਨਾਂ ਜਥੇਬੰਦੀਆਂ ਵਲੋਂ ਕੀਤਾ ਗਿਆ ਚੱਕਾ ਜਾਮ ਵੇਖੋ ਵੀਡੀਓ


ਹਰਿਆਣਾ: ਕਿਸਾਨਾਂ ਵੱਲੋਂ ਦਿੱਤੇ ਦੇਸ਼ ਵਿਆਪੀ 'ਚੱਕਾ ਜਾਮ' ਕਾਲ ਦੇ ਹਿੱਸੇ ਵਜੋਂ ਪਲਵਲ ਨੇੜੇ ਅਠੋਣ ਚੌਕ 'ਚ ਰੋਸ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ।
ਪੰਜਾਬ ਵਿੱਚ ਵੱਖ-ਵੱਖ ਥਾਂ ਚੱਕ ਜਾਮ ਜਾਰੀ ਹੈ।ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਪਿੰਡ ਕਰੀ ਕਲਾਂ ਗੁ. ਢਾਬਸਰ ਦੇ ਸਾਹਮਣੇ ਕਿਸਾਨਾਂ ਨੇ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ ਹੈ।ਮਮਦੋਟ-ਫਿਰੋਜ਼ਪੁਰ ਰੋਡ 'ਤੇ ਸਥਿਤ ਖਾਣੀ ਟੀ-ਪੁਆਇੰਟ ਤੇ ਵੀ ਧਰਨਾ ਲਾ ਕੇ ਜਾਮ ਕੀਤਾ ਗਿਆ ਹੈ।
ਲੁਧਿਆਣਾ ਦੇ ਲਾਢੂਵਾਲ ਟੋਲ ਪਲਾਜ਼ਾ 'ਤੇ ਵੀ ਕਿਸਾਨਾਂ ਵਲੋਂ ਚੱਕਾ ਜਾਮ ਕੀਤਾ ਗਿਆ ਹੈ। ਇਹ ਚੱਕਾ ਜਾਮ ਦੁਪਹਿਰ 3 ਵਜੇ ਤੱਕ ਜਾਰੀ ਰਹੇਗਾ। ਇੱਥੇ ਸੈਂਕੜੇ ਦੀ ਗਿਣਤੀ 'ਚ ਪਹੁੰਚੇ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਮੋਗਾ ਦੇ ਕੋਟਕਪੂਰਾ ਰੋਡ 'ਤੇ ਵੱਖ-ਵੱਖ ਕਿਸਾਨਾਂ ਜਥੇਬੰਦੀਆਂ ਵਲੋਂ ਕੀਤਾ ਗਿਆ ਚੱਕਾ ਜਾਮ ਵੇਖੋ ਵੀਡੀਓ


ਤਰਨ ਤਾਰਨ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਸਰਹਾਲੀ ਟੀ-ਪੁਆਇੰਟ ਨੈਸ਼ਨਲ ਹਾਈਵੇ 54 ਉੱਪਰ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ ਹੈ।
ਸਿੰਘੂ ਬਾਰਡਰ 'ਤੇ ਪੁਲਿਸ ਦੇ ਪੁਖਤਾ ਪ੍ਰਬੰਧ, 2.5 Km ਪਿੱਛੋਂ ਕੀਤੀ ਬੈਰੀਕੇਡਿੰਗ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਨੈਸ਼ਨਲ ਹਾਈਵੇਅ 1 ਨੂੰ ਜਲੰਧਰ ਵਿੱਚ ਜਾਮ ਕਰ ਦਿੱਤਾ ਗਿਆ ਹੈ।ਸਿਰਫ ਐਂਬੂਲੈਂਸ ਅਤੇ ਜ਼ਰੂਰੀ ਸਹੂਲਤਾਂ ਲਈ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਨੈਸ਼ਨਲ ਹਾਈਵੇਅ 1 ਨੂੰ ਜਲੰਧਰ ਵਿੱਚ ਜਾਮ ਕਰ ਦਿੱਤਾ ਗਿਆ ਹੈ।ਸਿਰਫ ਐਂਬੂਲੈਂਸ ਅਤੇ ਜ਼ਰੂਰੀ ਸਹੂਲਤਾਂ ਲਈ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ।

ਦਿੱਲੀ-ਹਿਸਾਰ ਨੈਸ਼ਨਲ ਹਾਈਵੇਅ ਕਿਸਾਨਾਂ ਵਲੋਂ ਜਾਮ।ਪਿੰਡ ਖਰਾਵੜ ਨੇੜੇ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ।ਮਦੀਨਾ ਪਿੰਡ ਵਿੱਚ ਸਥਿਤ ਟੋਲ ਪਲਾਜ਼ਾ ਵੀ ਜਾਮ ਕੀਤਾ ਗਿਆ।ਰੋਹਤਕ-ਜੀਂਦ ਸਟੇਟ ਹਾਈਵੇਅ ਵੀ ਜਾਮ ਹੋ ਗਿਆ ਹੈ।ਰੋਹਤਕ-ਪਾਣੀਪਤ-ਚੰਡੀਗੜ੍ਹ ਹਾਈਵੇ 'ਤੇ ਮਕਦੌਲੀ ਟੋਲ ਪਲਾਜ਼ਾ 'ਤੇ ਵੀ ਜਾਮ ਲੱਗਾ ਹੋਇਆ ਹੈ।

ਦਿੱਲੀ-ਹਿਸਾਰ ਨੈਸ਼ਨਲ ਹਾਈਵੇਅ ਕਿਸਾਨਾਂ ਵਲੋਂ ਜਾਮ।ਪਿੰਡ ਖਰਾਵੜ ਨੇੜੇ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ।ਮਦੀਨਾ ਪਿੰਡ ਵਿੱਚ ਸਥਿਤ ਟੋਲ ਪਲਾਜ਼ਾ ਵੀ ਜਾਮ ਕੀਤਾ ਗਿਆ।ਰੋਹਤਕ-ਜੀਂਦ ਸਟੇਟ ਹਾਈਵੇਅ ਵੀ ਜਾਮ ਹੋ ਗਿਆ ਹੈ।ਰੋਹਤਕ-ਪਾਣੀਪਤ-ਚੰਡੀਗੜ੍ਹ ਹਾਈਵੇ 'ਤੇ ਮਕਦੌਲੀ ਟੋਲ ਪਲਾਜ਼ਾ 'ਤੇ ਵੀ ਜਾਮ ਲੱਗਾ ਹੋਇਆ ਹੈ।
ਕਿਸਾਨਾਂ ਵਲੋਂ ਅੰਮ੍ਰਿਤਸਰ-ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਜਾਮ
ਕਿਸਾਨਾਂ ਵਲੋਂ ਅੰਮ੍ਰਿਤਸਰ-ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਜਾਮ

ਫਤਿਹਾਬਾਦ (ਹਰਿਆਣਾ) ਐਨਐਚ -9 ਨੂੰ ਜਾਮ ਕਰ ਦਿੱਤਾ ਗਿਆ ਹੈ। ਪਿੰਡ ਬਡੋਪਾਲ ਦੇ ਡੱਬਵਾਲੀ-ਦਿੱਲੀ ਨੈਸ਼ਨਲ ਹਾਈਵੇਅ 9 'ਤੇ ਕਿਸਾਨਾਂ ਨੇ ਅੱਧ ਵਿਚਕਾਰ ਇੱਕ ਗੱਡੀ ਰੱਖ ਕੇ ਜਾਮ ਲਗਾ ਦਿੱਤਾ ਹੈ। ਸੈਂਕੜੇ ਕਿਸਾਨਾਂ ਨੇ ਇਥੇ ਸੜਕ ਜਾਮ ਕਰ ਦਿੱਤੀ ਹੈ। ਕਿਸਾਨਾਂ ਨੇ ਸੜਕ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।ਕਿਸਾਨ ਆਗੂਆਂ ਨੇ ਕਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਲੈਣ।ਉਨ੍ਹਾਂ ਕਿਹਾ ਅੰਦੋਲਨ ਉਦੋਂ ਤਕ ਜਾਰੀ ਰਹੇਗਾ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ।
ਬੰਗਲੁਰੂ ਦੇ Yalahanka ਵਿਖੇ ਲਗਪਗ 30 ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ



ਵੱਖ-ਵੱਖ ਥਾਂ ਚੱਕਾ ਜਾਮ: ਜੰਮੂ ਦੇ ਕਿਸਾਨਾਂ ਨੇ ਜੰਮੂ-ਪਠਾਨਕੋਟ ਹਾਈਵੇ ਨੂੰ ਜਾਮ ਕਰ ਦਿੱਤਾ ਹੈ ਅਤੇ ਉਹ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ। ਕਰਨਾਲ ਵਿੱਚ ਕਿਸਾਨਾਂ ਨੇ 12 ਵਜਦੇ ਹੀ ਨੈਸ਼ਨਲ ਹਾਈਵੇ ਬਸਤਾਰਾ ਟੋਲ ਨੂੰ ਜਾਮ ਕਰ ਦਿੱਤਾ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟ੍ਰੈਫਿਕ ਜਾਮ ਹੋਣ ਦੀਆਂ ਖ਼ਬਰਾਂ ਹਨ। ਹਾਲਾਂਕਿ ਸਥਿਤੀ ਨਿਯੰਤਰਣ ਅਧੀਨ ਹੈ ਅਤੇ ਫਿਲਹਾਲ ਕੋਈ ਗੜਬੜ ਹੋਣ ਦੀ ਖ਼ਬਰ ਨਹੀਂ ਹੈ।
ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਵਿੱਚ ਚੱਕਾ ਜਾਮ ਦੇ ਸੱਦੇ 'ਤੇ ਕਿਸਾਨਾਂ ਨੇ ਸ਼ਾਹਜਹਾਂਪੁਰ (ਰਾਜਸਥਾਨ-ਹਰਿਆਣਾ) ਸਰਹੱਦ ਨੇੜੇ ਰਾਸ਼ਟਰੀ ਰਾਜਮਾਰਗ 'ਤੇ ਚੱਕਾ ਜਾਮ ਕਰ ਦਿੱਤਾ ਹੈ।


ਕਿਸਾਨਾਂ ਵਲੋਂ ਨਰੇਲਾ ਰੋਡ ਤੇ ਕੱਢਿਆ ਗਿਆ ਪੈਦਲ ਮਾਰਚ


ਕਿਸਾਨਾਂ ਵਲੋਂ ਨਰੇਲਾ ਰੋਡ ਤੇ ਕੱਢਿਆ ਗਿਆ ਪੈਦਲ ਮਾਰਚ


ਫਿਰੋਜ਼ਪੁਰ ਵਿੱਚ ਚੱਕਾ ਜਾਮ ਦੀਆਂ ਤਿਆਰੀਆਂ
ਫਿਰੋਜ਼ਪੁਰ ਵਿੱਚ ਚੱਕਾ ਜਾਮ ਦੀਆਂ ਤਿਆਰੀਆਂ
ਕੁਝ ਸਮਾਂ ਪਹਿਲਾਂ ਦਿੱਲੀ ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਸ਼ਹੀਦੀ ਪਾਰਕ ਪਹੁੰਚੇ ਅਤੇ ਉਥੇ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ।ਇਸ ਮਗਰੋਂ ਉਹ ਰਵਾਨਾ ਹੋ ਗਏ। ਇਸਦੇ ਨਾਲ ਹੀ ਦਿੱਲੀ ਮੈਟਰੋ ਦੇ ਸਟੇਸ਼ਨਾਂ ਨੂੰ ਬੰਦ ਕਰਨ ਦਾ ਸਿਲਸਿਲਾ ਜਾਰੀ ਹੈ। ਖਾਨ ਮਾਰਕੀਟ ਅਤੇ ਨਹਿਰੂ ਪਲੇਸ ਮੈਟਰੋ ਸਟੇਸ਼ਨ ਦੇ ਐਂਟਰੀ ਅਤੇ ਐਗਜ਼ਿਟ ਗੇਟ ਵੀ ਬੰਦ ਕਰ ਦਿੱਤੇ ਗਏ ਹਨ।
ਸੁਖਬੀਰ ਨੇ ਕਿਹਾ, "ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਦੇਸ਼ ਦੀ ਆਵਾਜ਼, ਦੇਸ਼ ਦੇ ਕਿਸਾਨਾਂ ਦੀ ਆਵਾਜ਼ ਸੁਣੀ ਜਾਵੇ ਅਤੇ ਜਲਦੀ ਹੀ ਇਨ੍ਹਾਂ 3 ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ।"
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਭਾਰਤ ਸਰਕਾਰ ਦੀ ਇੱਕ ਗਲਤਫਹਿਮੀ ਹੈ ਕਿ ਸਿਰਫ ਪੰਜਾਬ ਹੀ ਅੰਦੋਲਨ ਕਰ ਰਿਹਾ ਹੈ। ਸਾਰਾ ਦੇਸ਼ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ, ਸਾਰੇ ਰਾਜਾਂ ਦੇ ਕਿਸਾਨ ਵਿਰੋਧ ਸਥਾਨਾਂ ਤੇ ਬੈਠੇ ਹਨ।ਜੇ ਉਹ ਅਜੇ ਵੀ ਅੱਖੀਂ ਵੇਖਣਾ ਚਾਹੁੰਦੇ ਹਨ ਕਿ ਸਿਰਫ ਪੰਜਾਬ ਹੀ ਵਿਰੋਧ ਕਰ ਰਿਹਾ ਹੈ, ਤਾਂ ਕੋਈ ਕੁਝ ਨਹੀਂ ਕਰ ਸਕਦਾ।"

ਇਹ ਮੈਟਰੋ ਸਟੇਸ਼ਨ ਬੰਦ: ਮੰਡੀ ਹਾਊਸ, ਆਈ.ਟੀ.ਓ., ਯੂਨੀਵਰਸਿਟੀ ਅਤੇ ਦਿੱਲੀ ਗੇਟ ਦੇ ਪ੍ਰਵੇਸ਼ / ਐਗਜ਼ਿਟ ਗੇਟ ਬੰਦ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਦਿੱਤੀ ਹੈ। ਲਾਲ ਕਿਲ੍ਹਾ, ਜਾਮਾ ਮਸਜਿਦ, ਜਨਪਥ ਅਤੇ ਦਿੱਲੀ ਮੈਟਰੋ ਦੇ ਕੇਂਦਰੀ ਸਕੱਤਰੇਤ ਸਟੇਸ਼ਨ ਦੇ ਪ੍ਰਵੇਸ਼ / ਨਿਕਾਸ ਫਾਟਕ ਵੀ ਬੰਦ ਕਰ ਦਿੱਤੇ ਗਏ ਹਨ।



ਲਾਲ ਕਿਲ੍ਹੇ ਤੇ ਭਾਰੀ ਪੁਲਿਸ ਬਲ ਤਾਇਨਾਤ:
ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਅੱਜ ਦੇਸ਼ ਵਿਆਪੀ 'ਚੱਕਾ ਜਾਮ' ਕਰਨ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ ਵਿੱਚ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਜਾਮ ਨਹੀਂ ਹੋਏਗਾ।ਭਾਵੇਂ ਕਿਸਾਨਾਂ ਨੇ ਦਿੱਲੀ ਨੂੰ ਚੱਕਾ ਜਾਮ ਤੋਂ ਬਾਹਰ ਰੱਖਿਆ ਹੈ ਪਰ 26 ਜਨਵਰੀ ਨੂੰ ਹੋਈ ਦਿੱਲੀ ਹਿੰਸਾ ਮਗਰੋਂ ਪੁਲਿਸ ਇਸ ਵਾਰ ਕੋਈ ਢਿੱਲ ਨਹੀਂ ਵਰਤੇਗੀ।ਚੱਕਾ ਜਾਮ ਤੋਂ ਪਹਿਲਾਂ ਲਾਲ ਕਿਲ੍ਹੇ ਤੇ ਵੀ ਦਿੱਲੀ ਪੁਲਿਸ ਦੇ ਸਖ਼ਤ ਪ੍ਰਬੰਧ ਕੀਤੇ ਹਨ ਅਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਕਿਸਾਨ ਜੱਥੇਬੰਦੀਆਂ ਕਰਨਾਲ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇਅ ਅਤੇ ਸਟੇਡ ਹਾਈਵੇਅ ਜਾਮ ਕਰਨਗੀਆਂ।ਕਰਨਾਲ ਵਿੱਚ, ਕਿਸਾਨ ਵਲੋਂ ਨੈਸ਼ਨਲ ਹਾਈਵੇ 44, ਨਿਸਿੰਗ ਰੋਡ, ਅਸੰਧ ਰੋਡ ਸਮੇਤ 11 ਵੱਖ ਵੱਖ ਥਾਵਾਂ ਤੇ ਜਾਮ ਲਗਾਇਆ ਜਾਵੇਗਾ।ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਪੁਲਿਸ ਨੇ ਆਮ ਲੋਕਾਂ ਲਈ ਰਸਤਾ ਵੀ ਬਦਲਿਆ ਹੈ।

ਦਿੱਲੀ ਤੋਂ ਚੰਡੀਗੜ੍ਹ: ਪੈਪਸੀ ਬ੍ਰਿਜ, ਕਰਨਾਲ ਬ੍ਰਾਹਮੰਡ ਚੌਕ, ਨਮਸਤੇ ਚੌਕ
ਚੰਡੀਗੜ੍ਹ ਤੋਂ ਦਿੱਲੀ: ਕੁਟੈਲ, ਬਸਤਰ, ਘਰੌਂਦਾ
ਯੂ ਪੀ ਤੋਂ ਕਰਨਾਲ: ਮੇਰਠ ਰੋਡ, ਮੰਗਲੌਰਾ, ਕੈਰਾਵਾਲੀ, ਰਾਵੇਰ, ਮੇਰਠ ਰੋਡ ਕਰਨਾਲ.
ਕਰਨਾਲ ਤੋਂ ਯੂ ਪੀ: ਮੇਰਠ ਰੋਡ, ਸ਼ੇਖਪੁਰਾ ਸੁਹਾਨਾ, ਰਸੂਲਪੁਰ ਕਾਲਾ, ਮੋਹੁਦੀਨਪੁਰ, ਡਕਵਾਲਾ, ਮੇਰਠ ਰੋਡ ਕਰਨਾਲ
ਕੈਥਲ ਤੋਂ ਕਰਨਾਲ: ਪਿੱਤਲ, ਕੁਈ, ਪਿੱਤਲ, ਨਿਸਿੰਗ
ਕਰਨਾਲ ਤੋਂ ਕੈਥਲ: ਬੱਸ ਸਟੈਂਡ ਨਿਸਿੰਗ, ਗੁਲੇਰਪੁਰ ਰੋਡ, ਗੌਂਡਰ, ਰਣਜੀਤ ਨਗਰ, ਬਦਨਾਰਾ ਚੌਕ
ਅਸੰਧ ਤੋਂ ਕਰਨਾਲ: ਪਯੋਂਟ, ਗੁਲੇਰਪੁਰ, ਪੱਕਾ ਖੇੜਾ ਚੌਕ
ਜਿੰਦ ਤੋਂ ਅਸੰਧ: ਬਾਈਪਾਸ ਅਸੰਧ
ਪੁਲਿਸ ਪੂਰੀ ਤਰ੍ਹਾਂ ਚੌਕਸ: ਦਿੱਲੀ-ਐਨਸੀਆਰ ਵਿੱਚ, ਕਿਸਾਨਾਂ ਦੇ ਚੱਕਾ ਜਾਮ ਦੇ ਮੱਦੇਨਜ਼ਰ ਸੁਰੱਖਿਆ ਪ੍ਰਣਾਲੀ ਬਹੁਤ ਸਖ਼ਤ ਕਰ ਦਿੱਤੀ ਗਈ ਹੈ। ਗਾਜ਼ੀਆਬਾਦ ਦੀ ਲੋਨੀ ਸਰਹੱਦ 'ਤੇ ਡਰੋਨ ਕੈਮਰੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਦਿੱਲੀ ਪੁਲਿਸ ਅਨੁਸਾਰ ਸਥਿਤੀ ਨੂੰ ਸੰਭਾਲਣ ਲਈ ਦਿੱਲੀ ਪੁਲਿਸ, ਅਰਧ ਸੈਨਿਕ ਬਲ ਅਤੇ ਰਿਜ਼ਰਵ ਪੁਲਿਸ ਬਲ ਦੇ ਲਗਭਗ 50 ਹਜ਼ਾਰ ਸਿਪਾਹੀ ਤਾਇਨਾਤ ਕੀਤੇ ਗਏ ਹਨ।

ਐਮਰਜੈਂਸੀ ਸੇਵਾਵਾਂ ਦੇ ਨਾਲ ਐਂਬੂਲੈਂਸ, ਬਰਾਤ ਅਤੇ ਸਕੂਲ ਬੱਸਾਂ ਬੰਦ ਨਹੀਂ ਕੀਤੀਆਂ ਜਾਣਗੀਆਂ।
ਪਾਣੀਪਤ ਵਿੱਚ ਰਾਸ਼ਟਰੀ ਅਤੇ ਰਾਜ ਮਾਰਗ ’ਤੇ ਤਿੰਨ ਘੰਟੇ ਜਾਮ ਰਿਹੇਗਾ।ਪਾਣੀਪਤ ਰਾਸ਼ਟਰੀ ਰਾਜਮਾਰਗ 'ਤੇ ਰੋਹਤਕ ਤੋਂ ਦਾਹਾਰ ਟੋਲ ਨੇੜੇ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇਅ 44, ਪਾਨੀਪਤ ਟੋਲ ਪਲਾਜ਼ਾ ਅਤੇ ਜੀਟੀ ਰੋਡ ਨੂੰ ਜਾਮ ਕੀਤਾ ਜਾਏਗਾ।

ਰਾਕੇਸ਼ ਟਿਕੈਤ ਦਾ ਐਲਾਨ:BKU ਦੇ ਆਗੂ ਰਾਕੇਸ਼ ਟਿਕੈਤ ਨੇ ਐਲਾਵ ਕੀਤਾ ਹੈ ਕਿ ਦਿੱਲੀ, ਯੂਪੀ ਅਤੇ ਉਤਰਾਖੰਡ ਵਿੱਚ ਜਾਮ ਨਹੀਂ ਹੋਏਗਾ। ਰਾਕੇਸ਼ ਟਿਕਟ ਨੇ ਕਿਹਾ ਹੈ ਕਿ ਇਨ੍ਹਾਂ ਰਾਜਾਂ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ। ਉਧਰ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਦੇਸ਼ ਵਿਆਪੀ ਚੱਕਾ ਜਾਮ ‘ਤੇ ਵੀ ਆਇਆ ਹੈ ਅਤੇ ਕਿਹਾ ਗਿਆ ਹੈ ਕਿ ਸਿਰਫ ਹਾਈਵੇਅ ਜਾਮ ਕੀਤਾ ਜਾਵੇਗਾ। ਐਂਬੂਲੈਂਸਾਂ, ਸਕੂਲ ਬੱਸਾਂ ਨੂੰ ਰੋਕਿਆ ਨਹੀਂ ਜਾਵੇਗਾ, ਅਹਿੰਸਕ ਅਤੇ ਸ਼ਾਂਤਮਈ ਟ੍ਰੈਫਿਕ ਜਾਮ ਰਹੇਗਾ।
ਪੁਲਿਸ ਪੂਰੀ ਤਰ੍ਹਾਂ ਚੌਕਸ :
ਕਿਸਾਨਾਂ ਦੇ ਚੱਕਾ ਜਾਮ ਪ੍ਰੋਗਰਾਮ ਦੌਰਾਨ ਕਿਸੇ ਕਿਸਮ ਦੀ ਕੋਈ ਗੜਬੜੀ ਨਾ ਹੋਵੇ ਅਤੇ ਅਮਨ-ਕਾਨੂੰਨ ਦੀ ਵਿਵਸਥਾ ਬਣੀ ਰਹੇ ਇਸ ਲਈ ਦਿੱਲੀ ਪੁਲਿਸ ਚੌਕਸ ਹੈ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਕਈ ਇਲਾਕਿਆਂ ਵਿੱਚ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਇਲਾਕਿਆਂ ਵਿਚ ਦਿੱਲੀ-ਐਨਸੀਆਰ ਦੀਆਂ ਸਰਹੱਦਾਂ ਵੀ ਹਨ।
ਕਿਸਾਨ ਅੰਦੋਲਨ ਦਾ ਅੱਜ 73ਵਾਂ ਦਿਨ ਹੈ ਅਤੇ ਅੱਜ ਦੇਸ਼ ਭਰ ਦੇ ਕਿਸਾਨਾਂ ਵਲੋਂ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ।ਇਸ ਦੇ ਤਹਿਤ ਨੈਸ਼ਨਲ ਹਾਈਵੇ ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਕਰਨ ਦੀ ਤਿਆਰੀ ਕੀਤੀ ਗਈ ਹੈ। ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ, ਕਿਸਾਨ ਜੱਥੇਬੰਦੀਆਂ ਅੱਜ ਪੂਰੇ ਦੇਸ਼ ਵਿੱਚ ਜਾਮ ਕਰਨਗੀਆਂ।
ਕਾਂਗਰਸ ਨੇ 'ਚੱਕ ਜਾਮ' ਨੂੰ ਦਿੱਤਾ ਸਮਰਥਨ
ਕਾਂਗਰਸ ਨੇ ਕਿਸਾਨਾਂ ਦੇ ‘ਚੱਕਾ ਜਾਮ’ ਦੀ ਹਮਾਇਤ ਕੀਤੀ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ, “ਜਦੋਂ ਕਿਸਾਨ 6 ਜਨਵਰੀ ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਸ਼ਾਂਤਮਈ ਢੰਗ ਨਾਲ ਰਾਸ਼ਟਰੀ ਅਤੇ ਰਾਜ ਮਾਰਗਾ 'ਤੇ ਤਿੰਨ ਘੰਟੇ ਦਾ ਦੇਸ਼ ਵਿਆਪੀ ਜਾਮ ਲਾਉਣਗੇ ਤਾਂ ਕਾਂਗਰਸ ਆਪਣਾ ਪੂਰਾ ਸਮਰਥਨ ਦੇਵੇਗੀ। ਕਾਂਗਰਸੀ ਵਰਕਰ ਇਕੱਠੇ ਕੰਮ ਕਰਨਗੇ। ਕਿਸਾਨਾਂ ਨਾਲ ਏਕਤਾ ਵਿੱਚ ਸਿੰਬੋਲਿਕ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। "

ਪਿਛੋਕੜ

 


ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਅੱਜ ਦੇਸ਼ ਵਿਆਪੀ 'ਚੱਕਾ ਜਾਮ' ਕਰਨ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ ਵਿੱਚ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਜਾਮ ਨਹੀਂ ਹੋਏਗਾ। ਪਰ ਯੂਪੀ ਅਤੇ ਉਤਰਾਖੰਡ ਦੇ ਇੱਕ ਲੱਖ ਕਿਸਾਨਾਂ ਨੂੰ ਸਟੈਂਡ ਬਾਏ 'ਤੇ ਰੱਖਿਆ ਗਿਆ ਹੈ।

ਚੱਕਾ ਜਾਮ ਬਾਰੇ, ਰਾਕੇਸ਼ ਟਿਕੈਤ ਨੇ ਕਿਹਾ, "ਯੂਪੀ ਅਤੇ ਉਤਰਾਖੰਡ ਦੇ ਕਿਸਾਨ ਸੜਕ ਨੂੰ ਜਾਮ ਨਹੀਂ ਕਰਨਗੇ। ਅੰਦੋਲਨ ਦੀ ਹਮਾਇਤ ਕਰਨ ਲਈ ਯੂਪੀ ਅਤੇ ਉਤਰਾਖੰਡ ਦੇ ਇੱਕ ਲੱਖ ਕਿਸਾਨਾਂ ਨੂੰ ਬੈਕਅਪ ਵਿੱਚ ਰੱਖਿਆ ਗਿਆ ਹੈ। ਉਹ ਫਿਲਹਾਲ ਆਰਾਮ ਕਰਨ ਅਤੇ ਖੇਤੀਬਾੜੀ ਕਰਨ।"

ਰਾਕੇਸ਼ ਟਿਕੈਤ ਨੇ ਕਿਹਾ, “ਚੱਕਾ ਜਾਮ ਦੀ ਮੰਗ ਵਾਪਸ ਨਹੀਂ ਲਈ ਗਈ, ਪਰ ਪ੍ਰੋਗਰਾਮ ਵਿਚ ਥੋੜੀ ਤਬਦੀਲੀ ਕੀਤੀ ਗਈ ਹੈ। ਯੂਪੀ ਅਤੇ ਉਤਰਾਖੰਡ ਦੇ ਕਿਸਾਨ ਆਪਣੀ ਤਹਿਸੀਲ ਅਤੇ ਜ਼ਿਲ੍ਹਾ ਹੈਡਕੁਆਟਰਾਂ ਦਾ ਦੌਰਾ ਕਰਨਗੇ ਅਤੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਣਗੇ। ਉਹ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਐਮਐਸਪੀ ਨੂੰ ਕਾਨੂੰਨੀ ਰੂਪ ਦੇਣ ਦੀ ਮੰਗ ਕਰਨਗੇ।ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਹ ਪ੍ਰੋਗਰਾਮ ਸ਼ਾਂਤੀਪੂਰਵਕ ਕਰਨ।"

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.