Farmers Protest: ਤਿੰਨ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਹੁਣ ਕਿਸਾਨ ਵੀ ਘਰ ਵਾਪਸੀ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਨੇ ਵੀਰਵਾਰ ਨੂੰ ਅੰਦੋਲਨ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਦੇ ਟੈਂਟ ਪੁੱਟਣੇ ਸ਼ੁਰੂ ਹੋ ਗਏ ਹਨ।


ਕਿਸਾਨਾਂ ਨੇ ਕਿਹਾ ਹੈ ਕਿ ਹਰ ਮਹੀਨੇ ਦੀ 15 ਤਰੀਕ ਨੂੰ ਸਾਂਝੇ ਕਿਸਾਨ ਮੋਰਚੇ ਦੀ ਮੀਟਿੰਗ ਕੀਤੀ ਜਾਵੇਗੀ। ਸ਼ੁੱਕਰਵਾਰ ਨੂੰ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅਸੀਂ ਸਰਕਾਰ ਨਾਲ ਸਹਿਮਤ ਹੋ ਗਏ, ਜਿਸ ਤੋਂ ਬਾਅਦ ਅਸੀਂ ਪੱਤਰ ਜਾਰੀ ਕੀਤਾ। ਥੋੜ੍ਹੇ ਦੁੱਖ ਤੇ ਥੋੜੀ ਖੁਸ਼ੀ ਨਾਲ ਹੌਲੀ-ਹੌਲੀ ਕਿਸਾਨ ਗਾਜ਼ੀਪੁਰ ਬਾਰਡਰ ਤੇ ਹੋਰ ਸਰਹੱਦਾਂ ਤੋਂ ਘਰੀਂ ਚਲੇ ਜਾਣਗੇ।


ਸ਼ਹੀਦਾਂ ਲਈ ਦੁਖੀ ਹਾਂ


ਰਾਕੇਸ਼ ਟਿਕੈਤ ਨੇ ਕਿਹਾ ਕਿ ਸ਼ਹੀਦ ਹੋਏ ਜਵਾਨਾਂ ਨੂੰ ਦੇਖ ਕੇ ਮਨ ਦੁਖੀ ਹੈ। ਸਾਡੇ ਕਿਸਾਨ ਵੀ ਸ਼ਹੀਦ ਹੋਏ ਹਨ, ਬਹੁਤ ਸਾਰੇ ਮੁੱਦੇ ਹਨ, ਜੋ ਬਰਕਰਾਰ ਰਹਿਣਗੇ। ਜਨਵਰੀ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਦਿੱਲੀ ਵਿੱਚ ਮੀਟਿੰਗ ਹੋਵੇਗੀ।


ਹੌਲੀ-ਹੌਲੀ ਕਿਸਾਨ ਇੱਥੋਂ ਘਰ ਚਲੇ ਜਾਣਗੇ। ਅਖੀਰ ਗਾਜ਼ੀਪੁਰ ਬਾਰਡਰ ਤੋਂ ਰਵਾਨਾ ਹੋਣਗੇ। 12 ਨੂੰ ਕੈਰਾਨਾ ਵਿਚ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਅੰਮ੍ਰਿਤਸਰ-ਚੰਡੀਗੜ੍ਹ ਦਾ ਆਖਰੀ ਜੱਥਾ 15 ਨੂੰ ਗਾਜ਼ੀਪੁਰ ਬਾਰਡਰ ਤੋਂ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਅੰਦੋਲਨ 1 ਸਾਲ 13 ਦਿਨ ਚੱਲਿਆ। ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਸਰਕਾਰ ਨਾਲ ਮਿਲ ਕੇ ਇਕ ਕਮੇਟੀ ਬਣਾਈ ਜਾਵੇਗੀ। ਕਈ ਕਿਸਾਨਾਂ ਨੇ ਸਾਰੇ ਤਿਉਹਾਰ ਇਕੱਠੇ ਮਨਾਏ ਜਿਸ ਕਾਰਨ ਆਪਸੀ ਸਾਂਝ ਵੀ ਬਣੀ ਹੋਈ ਹੈ।


ਰਾਕੇਸ਼ ਟਿਕੈਤ ਨੇ ਵੀ ਆਉਣ ਵਾਲੇ ਸਮੇਂ ਵਿਚ ਸਰਕਾਰ ਨਾਲ ਗੱਲਬਾਤ ਕਰਨ ਵਾਲੇ ਮੁੱਦਿਆਂ ਬਾਰੇ ਦੱਸਿਆ। (Rakesh Tikait)  ਟਿਕੈਤ ਨੇ ਕਿਹਾ, ਆਉਣ ਵਾਲੇ ਸਮੇਂ ਵਿਚ ਕਈ ਅਹਿਮ ਮੁੱਦੇ ਹੋਣਗੇ। ਇਸ ਤੋਂ ਇਲਾਵਾ ਗੰਨੇ ਦੀ ਅਦਾਇਗੀ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਨਾਲ ਵੀ ਗੱਲਬਾਤ ਕਰਾਂਗੇ।


ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਖਿਲਾਫ ਵਿਰੋਧ 'ਦਬਾਉਣ' ਦਾ ਲੱਭਿਆ ਹੱਲ, ਹੁਣ ਡੀਜੇ ਦਾ ਲਿਆ ਜਾਵੇਗਾ ਸਹਾਰਾ


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/



 


https://apps.apple.com/in/app/811114904