ਨਵੀਂ ਦਿੱਲੀ: ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ 'ਤੇ ਟ੍ਰੈਕਟਕ ਰੈਲੀ ਤੋਂ ਪਹਿਲਾਂ ਵੱਡੀ ਸੰਖਿਆਂ 'ਚ ਟ੍ਰੈਕਟਰ ਤਿਆਰ ਹਨ। ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਸਾਰੇ ਲੋਕ ਇੱਥੋਂ ਚੱਲਣਗੇ ਤੇ ਗਣਤੰਤਰ ਦਿਵਸ ਮਨਾਇਆ ਜਾਵੇਗਾ। ਸੜਕ 'ਤੇ ਟ੍ਰੈਕਟਰ ਨਾਲ ਪਰੇਡ ਕੀਤੀ ਜਾਵੇਗੀ।


ਕਿਸਾਨਾਂ ਨੂੰ ਪਰੇਡ ਲਈ ਨਿਰਦੇਸ਼ ਦਿੱਤੇ ਗਏ ਹਨ-ਪਰੇਡ 'ਚ ਟ੍ਰੈਕਟਰ ਤੇ ਦੂਜੀਆਂ ਗੱਡੀਆਂ ਚੱਲਣਗੀਆਂ, ਪਰ ਟਰਾਲੀਆਂ ਨਹੀਂ ਜਾਣਗੀਆਂ। ਜਿਨ੍ਹਾਂ ਟਰਾਲੀਆਂ 'ਚ ਵਿਸੇਸ਼ ਝਾਕੀ ਬਣੀ ਹੋਵੇਗੀ, ਉਨ੍ਹਾਂ ਨੂੰ ਛੋਟ ਦਿੱਤੀ ਜਾ ਸਕਦੀ ਹੈ। ਆਪਣੇ ਨਾਲ 24 ਘੰਟੇ ਦਾ ਰਾਸ਼ਨ ਪਾਣੀ ਪੈਕ ਕਰਕੇ ਚੱਲਣ।


ਹਰ ਟ੍ਰੈਕਟਰ ਜਾਂ ਗੱਡੀ 'ਤੇ ਕਿਸਾਨ ਜਥੇਬੰਦੀਆਂ ਦੇ ਝੰਡੇ ਦੇ ਨਾਲ-ਨਾਲ ਰਾਸ਼ਟਰੀ ਝੰਡਾ ਵੀ ਲਾਇਆ ਜਾਵੇ। ਕਿਸੇ ਵੀ ਪਾਰਟੀ ਦਾ ਝੰਡਾ ਨਹੀਂ ਲੱਗੇਗਾ। ਆਪਣੇ ਨਾਲ ਕਿਸੇ ਵੀ ਤਰ੍ਹਾਂ ਦਾ ਹਥਿਆਰ ਨਾ ਰੱਖਣ। ਕਿਸੇ ਵੀ ਭੜਕਾਊ ਜਾਂ ਨੈਗੇਟਿਵ ਨਾਅਰੇ ਵਾਲੇ ਬੈਨਰ ਨਾ ਲਾਓ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ