ਦੱਸ ਦਈਏ ਕਿ ਕਰਨਾਲ ਦੇ ਬਸਤਾੜਾ ਟੋਲ 'ਤੇ ਸ਼ਨੀਵਾਰ ਨੂੰ ਇਨੈਲੋ ਅਭੈ ਸਿੰਘ ਚੌਟਾਲਾ (Abhay Chautala) ਵੀ ਕਿਸਾਨਾਂ ਦੀ ਹਮਾਇਤ 'ਚ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸਰਕਾਰ ਨੂੰ ਖੂਬ ਖਰੀ-ਖਰੀ ਸੁਣਾਈ। ਬਸਤਾੜਾ ਟੋਲ ਪਲਾਜ਼ਾ ਵਿਖੇ ਅਭੈ ਚੌਟਾਲਾ ਉਹ ਪਹਿਲਾ ਸਿਆਸਤਦਾਨ ਸੀ ਜਿਸ ਨੂੰ ਕਿਸਾਨਾਂ ਨੇ ਮੰਚ ਤੋਂ ਬੋਲਣ ਦਾ ਮੌਕਾ ਦਿੱਤਾ ਅਤੇ ਸ਼ੌਲ ਭੇਂਟ ਕਰ ਉਨ੍ਹਾਂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: Farmers Protest: ਕਿਸਾਨ ਮਨਾ ਰਹੇ ਸਦਭਾਵਨਾ ਦਿਵਸ, ਸਾਰਾ ਦਿਨ ਰੱਖਣਗੇ ਵਰਤ, ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਦਾ ਦਿੱਲੀ ਕੂਚ ਜਾਰੀ
ਕਿਸਾਨ ਅੰਦੋਲਨ ਲਗਾਤਾਰ ਅੱਗੇ ਵੱਧ ਰਹੀ ਹੈ, ਇਸ ‘ਤੇ ਰਾਜਨੀਤੀ ਵੀ ਕੀਤੀ ਜਾ ਰਹੀ ਹੈ ਅਤੇ ਇਨੈਲੋ ਆਗੂ ਵੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਹੁਣ ਅਭੈ ਚੌਟਾਲਾ ਖੁੱਲ੍ਹੇ ਪਲੇਟਫਾਰਮ ਤੋਂ ਹੀ ਕਿਸਾਨਾਂ ਨਾਲ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਆ ਗਏ ਹਨ। ਅੱਜ ਜਦੋਂ ਉਹ ਬਸਤਾੜਾ ਟੋਲ ਪਲਾਜ਼ਾ ਵਿਖੇ ਕਿਸਾਨਾਂ ਦੀ ਹਮਾਇਤ ਕਰਨ ਪਹੁੰਚੇ ਤਾਂ ਉਨ੍ਹਾਂ ਨੂੰ ਬੋਲਣ ਦਾ ਮੌਕਾ ਮਿਲਿਆ।
ਕਿਸਾਨਾਂ ਦੀ ਮੰਚ ਤੋਂ ਅਭੈ ਨੇ ਬੋਲਣਾ ਸ਼ੁਰੂ ਕੀਤਾ ਅਤੇ ਕਿਹਾ ਕਿ ਮੈਂ ਗਾਜ਼ੀਪੁਰ ਰਾਕੇਸ਼ ਟਿਕੈਤ ਦਾ ਸਮਰਥਨ ਕਰਨ ਜਾ ਰਿਹਾ ਹਾਂ, ਇਹ ਅੰਦੋਲਨ ਕਿਸੇ ਇੱਕ ਦਾ ਨਹੀਂ, ਇਹ ਸਾਰੇ ਕਿਸਾਨਾਂ ਦਾ ਅੰਦੋਲਨ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਹਰ ਕਿਸਾਨਾਂ ਇਨ੍ਹਾਂ ਕਾਨੂੰਨਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ।
ਇਨੈਲੋ ਆਗੂ ਅਭੈ ਚੌਟਾਲਾ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸਮਰਥਨ ਵਿੱਚ ਆਪਣੇ ਵਿਧਾਇਕ ਅਹੁੰਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਹ ਕਰਨਾਲ ਤੋਂ ਗਾਜ਼ੀਪੁਰ ਸਰਹੱਦ ਲਈ ਕਿਸਾਨਾਂ ਦੀ ਹਮਾਇਤ ਕਰਨ ਨਿਕਲ ਚੁੱਕੇ ਹਨ। ਅਭੈ ਚੌਟਾਲਾ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਭਾਵੇਂ ਅੱਧੀ ਰਾਤ ਨੂੰ ਵੀ ਕਿਸਾਨਾਂ ਨੂੰ ਮੇਰੀ ਲੋੜ ਪਵੇ, ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ।
ਇਹ ਵੀ ਪੜ੍ਹੋ: ਪਿਛਲੇ 36 ਘੰਟਿਆਂ ਵਿੱਚ ਗਾਜ਼ੀਪੁਰ ਸਰਹੱਦ 'ਤੇ ਅੰਦੋਲਨ ਵਾਲੀ ਥਾਂ ਦਾ ਦਾਇਰਾ ਲਗਪਗ ਚਾਰ ਗੁਣਾ ਵਧਿਆ, ਕਿਸਾਨਾਂ 'ਚ ਨਜ਼ਰ ਆਇਆ ਵਖਰਾ ਜੋਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904