ਨਵੀਂ ਦਿੱਲੀ: ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਯੂਨੀਅਨਾਂ ਲਈ ਸਰਕਾਰ ਦੀ ਨਵੀਂ ਪੇਸ਼ਕਸ਼ 'ਤੇ ਵਿਚਾਰ ਲਈ ਸ਼ੁੱਕਰਵਾਰ ਬੈਠਕ ਕੀਤੀ। ਜਥੇਬੰਦੀਆਂ 'ਚੋਂ ਕਈਆਂ ਨੇ ਸੰਕੇਤ ਦਿੱਤਾ ਕਿ ਉਹ ਮੌਜੂਦਾ ਖਿੱਚੋਤਾਣ ਦਾ ਹੱਲ ਲੱਭਣ ਲਈ ਕੇਂਦਰ ਨਾਲ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਦਾ ਫੈਸਲਾ ਕਰ ਸਕਦੇ ਹਨ।
ਯੂਨੀਅਨਾਂ ਨੇ ਕਿਹਾ ਕਿ ਅੱਜ ਇਕ ਹੋਰ ਬੈਠਕ ਹੋਵੇਗੀ। ਜਿਸ 'ਚ ਰੁਕੀ ਹੋਈ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਲਈ ਕੇਂਦਰ ਦੇ ਸੱਦੇ 'ਤੇ ਕੋਈ ਫੈਸਲਾ ਕੀਤਾ ਜਾਵੇਗਾ। ਕੇਂਦਰੀ ਖੇਤੀ ਤੇ ਕਿਸਾਨ ਕਲਿਆਣ ਮੰਤਰਾਲੇ ਦੇ ਇਕ ਅਧਿਕਾਰੀ ਨੇ ਵੀ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਅਗਲੇ ਦੌਰ ਦੀ ਬੈਠਕ ਦੋ ਤਿੰਨ ਦਿਨਾਂ 'ਚ ਹੋ ਸਕਦੀ ਹੈ।
ਪ੍ਰਦਰਸ਼ਨ ਕਰ ਰਹੇ ਕਿਸਾਨ ਲੀਡਰਾਂ ਤੋਂ ਇਕ ਨੇ ਨਾਂਅ ਜ਼ਾਹਰ ਨਾ ਕਰਨ ਦੀ ਇੱਛਾ ਨਾਲ ਕਿਹਾ ਕਿ MSP 'ਤੇ ਕਾਨੂੰਨੀ ਗਾਰੰਟੀ ਉਨ੍ਹਾਂ ਦੀ ਮੰਗ ਬਣੀ ਰਹੇਗੀ। ਉਨ੍ਹਾਂ ਕਿਹਾ ਕੇਂਦਰ ਦੀ ਚਿੱਠੀ 'ਤੇ ਫੈਸਲਾ ਕਰਨ ਲਈ ਸਾਡੀ ਇਕ ਹੋਰ ਬੈਠਕ ਹੋਵੇਗੀ। ਉਸ ਬੈਠਕ 'ਚ ਅਸੀਂ ਸਰਕਾਰ ਨਾਲ ਗੱਲਬਾਤ ਫਿਰ ਸ਼ੁਰੂ ਕਰਨ ਦਾ ਫੈਸਲਾ ਲੈ ਸਕਦੇ ਹਾਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ