ਜੰਮੂ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਅੱਜ ਜੰਮੂ 'ਚ ਕਾਂਗਰਸ ਨੂੰ ਵੱਡੀ ਨਸੀਹਤ ਦਿੱਤੀ ਹੈ। ਫਾਰੂਕ ਨੇ ਕਿਹਾ ਕਿ ਕਾਂਗਰਸ ਕਮਜ਼ੋਰ ਹੁੰਦੀ ਜਾ ਰਹੀ ਹੈ ਤੇ ਦੇਸ਼ ਨੂੰ ਬਚਾਉਣ ਲਈ ਕਾਂਗਰਸ ਦਾ ਉੱਭਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਫਾਰੂਕ ਅਬਦੁੱਲਾ ਨੇ ਭਾਜਪਾ ਦਾ ਨਾਮ ਲਏ ਬਗੈਰ ਪਾਰਟੀ ਨੂੰ ਨਿਸ਼ਾਨਾ ਬਣਾਇਆ।


ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸ਼ਹਾਦਤ ਨੂੰ ਸਲਾਮ ਕਰਨ ਲਈ ਜੰਮੂ ਪਹੁੰਚੇ ਡਾ. ਅਬਦੁੱਲਾ ਨੇ ਕਾਂਗਰਸ ਨੂੰ ਸਲਾਹ ਦਿੱਤੀ। ਜੰਮੂ 'ਚ ਪੈਂਥਰਜ਼ ਪਾਰਟੀ ਵੱਲੋਂ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਕਮਜ਼ੋਰ ਹੋ ਗਈ ਹੈ। ਕਾਂਗਰਸ ਨੂੰ ਉੱਭਰਨਾ ਪਵੇਗਾ ਤੇ ਉੱਠਣਾ ਪਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਮਾਤ ਦਿੱਲੀ 'ਚ ਨਹੀਂ ਤੇ ਕਾਂਗਰਸ ਹਰ ਜਗ੍ਹਾ ਹੈ।


ਕਾਂਗਰਸ ਨੂੰ ਸਲਾਹ ਦਿੰਦੇ ਹੋਏ ਫਾਰੂਕ ਅਬਦੁੱਲਾ ਨੇ ਕਿਹਾ ਕਿ ਕਾਂਗਰਸ ਨੂੰ ਫਿਰ ਤੋਂ ਜ਼ਿੰਦਾ ਹੋਣਾ ਪਵੇਗਾ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਣਾ ਪਵੇਗਾ। ਉਹ ਇੱਥੇ ਹੀ ਨਹੀਂ ਰੁਕੇ, ਸਗੋਂ ਸੋਮਵਾਰ ਨੂੰ ਜੰਮੂ 'ਚ ਹੋਏ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਕਾਂਗਰਸ ਵਰਕਰਾਂ ਵੱਲੋਂ ਥਾਲੀਆਂ ਵਜਾਉਣ ਨੂੰ ਲੈ ਕੇ ਬਗੈਰ ਨਾਮ ਲਏ ਭਾਜਪਾ 'ਤੇ ਤਿੱਖਾ ਹਮਲਾ ਵੀ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ। ਸੋਮਵਾਰ ਨੂੰ ਤੁਸੀਂ ਥਾਲੀਆਂ ਵਜਾਈਆਂ, ਪਰ ਥਾਲੀਆਂ ਵਜਾਉਣ ਨਾਲ ਕੁਝ ਨਹੀਂ ਹੋਵੇਗਾ।


ਫਾਰੂਕ ਅਬਦੁੱਲਾ ਨੇ ਸਵਾਲ ਕੀਤਾ ਕਿ ਕੀ ਥਾਲੀਆਂ ਵਜਾਉਣ ਨਾਲ ਕੋਰੋਨਾ ਵਾਇਰਸ ਚਲਾ ਗਿਆ ਅਤੇ ਕੀ ਦੀਵੇ ਜਗਾਉਣ ਨਾਲ ਕੋਰੋਨਾ ਵਾਇਰਸ ਚਲਾ ਗਿਆ? ਕਿਸੇ ਦਾ ਨਾਮ ਲਏ ਬਗੈਰ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਹ ਥਾਲੀਆਂ ਬਜਵਾ ਰਹੇ ਰਨ, ਉਹ ਖੁਦ ਥਾਲੀ ਨਹੀਂ ਵਜਾਉਂਦੇ ਅਤੇ ਦੂਜਿਆਂ ਤੋਂ ਥਾਲੀਆਂ ਬਜਵਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਸਾਡੇ ਸਾਰਿਆਂ ਲਈ ਹੈ।


ਭਾਵੇਂ ਇਸ ਦੇਸ਼ ਦਾ ਨਾਗਰਿਕ ਕਿਸੇ ਵੀ ਧਰਮ, ਜਾਤ ਜਾਂ ਜਗ੍ਹਾ ਤੋਂ ਹੈ, ਉਹ ਇਸ ਦੇਸ਼ ਨਾਲ ਸਬੰਧਤ ਹੈ। ਪਰ ਸਾਨੂੰ ਸਾਰਿਆਂ ਨੂੰ ਵੰਡਿਆ ਜਾ ਰਿਹਾ ਹੈ। ਹਿੰਦੂ ਅਤੇ ਮੁਸਲਮਾਨਾਂ ਨੂੰ ਵੱਖ ਕੀਤਾ ਜਾ ਰਿਹਾ ਹੈ। ਉਹ ਵਾਰ-ਵਾਰ ਜਿਸ ਦੇਵਤਾ ਦਾ ਨਾਮ ਲੈਂਦੇ ਹਨ, ਕੀ ਉਹ ਹਿੰਦੂਆਂ ਦੇ ਭਗਵਾਨ ਹਨ ਜਾਂ ਪੂਰੀ ਦੁਨੀਆਂ ਦੇ ਭਗਵਾਨ ਹਨ। ਜੇ ਕੋਈ ਹਿੰਦੂ ਦੇਵਤਾ ਹੈ ਤਾਂ ਕੀ ਮੇਰਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ? ਉਹ ਸਿਰਫ਼ ਹਿੰਦੂਆਂ ਦੇ ਭਗਵਾਨ ਨਹੀਂ, ਸਕੋਂ ਸਾਰੇ ਸੰਸਾਰ ਦੇ ਭਗਵਾਨ ਹਨ।


ਫਾਰੂਕ ਅਬਦੁੱਲਾ ਨੇ ਕਿਹਾ ਕਿ ਕੱਲ ਨੂੰ ਵੇਖਿਓ, ਕੁਝ ਲੋਕ ਰਾਮ ਨੂੰ ਵੇਚਣ ਆਉਣਗੇ ਅਤੇ ਕਹਿਣਗੇ ਕਿ ਰਾਮ ਨੂੰ ਖ਼ਤਰੇ 'ਚ ਹਨ। ਉਹ ਇਹ ਨਹੀਂ ਕਹਿਣਗੇ ਕਿ ਅਸੀਂ ਖ਼ਤਰੇ 'ਚ ਹਾਂ, ਉਹ ਇਹ ਨਹੀਂ ਕਹਿਣਗੇ ਕਿ ਸਾਡੀ ਕੁਰਸੀ ਖ਼ਤਰੇ 'ਚ ਹੈ ਅਤੇ ਜਿਸ ਦਿਨ ਭਗਵਾਨ ਰਾਮ ਨੂੰ ਕੁਰਸੀ ਦੀ ਜ਼ਰੂਰਤ ਪਵੇਗੀ ਤਾਂ ਇਹ ਦੁਨੀਆਂ ਹੀ ਨਹੀਂ ਰਹੇਗੀ। ਭਗਵਾਨ ਰਾਮ ਵੋਟ ਨਹੀਂ ਚਾਹੁੰਦੇ ਪਰ ਅਸੀਂ ਵੋਟਾਂ ਚਾਹੁੰਦੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਕਾਨੂੰਨਾਂ 'ਤੇ ਕਾਨੂੰਨ ਲੈ ਕੇ ਆਉਣਗੇ ਤੇ ਇਨ੍ਹਾਂ ਕਾਨੂੰਨਾਂ ਨੂੰ ਉਨ੍ਹਾਂ ਦੇ ਮੂੰਹ 'ਤੇ ਮਾਰਨਾ ਹੈ ਤੇ ਅਜਿਹਾ ਤਾਂ ਹੀ ਹੋਵੇਗਾ ਜਦੋਂ ਅਸੀਂ ਸਾਰੇ ਇਕਜੁੱਟ ਹੋਵਾਂਗੇ।


ਇਹ ਵੀ ਪੜ੍ਹੋ: Tejas First Look: ਕੰਗਨਾ ਰਣੌਤ ਨੂੰ 'ਤੇਜਸ' ਫ਼ਿਲਮ ਮੇਕਰਸ ਨੇ ਦਿੱਤਾ ਜਨਮਦਿਨ ਦਾ ਤੋਹਫ਼ਾ, ਫਸਟ ਲੁੱਕ ਕੀਤਾ ਰਿਲੀਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904