ਸੋਨੀਪਤ: ਪਿੰਡ ਸਲੀਮ ਸਰ ਦੇ ਰਹਿਣ ਵਾਲੇ ਵਿਅਕਤੀ ਨੇ 23 ਨਵੰਬਰ ਨੂੰ ਆਪਣੇ ਤਿੰਨ ਨਾਬਾਲਿਗ ਬੱਚਿਆਂ ਨੂੰ ਮੂਨਕ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ। ਬੱਚਿਆਂ ਦੇ ਪਿਤਾ ਮੁਸ਼ਤਾਕ ਨੂੰ ਪੁਲਿਸ ਨੇ ਕਤਲ ਦੇ ਇਲਜ਼ਾਮ 'ਚ ਗ੍ਰਿਫਤਾਰ ਕਰ ਲਿਆ ਹੈ।
ਸਦਰ ਥਾਣਾ ਸੋਨੀਪਤ ਦੇ ਇੰਚਾਰਜ ਨੇ ਦੱਸਿਆ ਕਿ ਮੁਸ਼ਤਾਕ ਦੀ ਪਤਨੀ ਨੇ ਆਪਣੇ ਪਤੀ ਤੇ ਬੱਚਿਆਂ ਦੀ 23 ਨਵੰਬਰ ਤੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਨੇ ਕਿਹਾ ਕੇ ਬੱਚਿਆਂ ਦੀ ਭਾਲ ਦੌਰਾਨ ਇਹ ਪਤਾ ਲੱਗਾ ਕੇ ਮੁਸ਼ਤਾਕ ਨੇ ਹੀ ਆਪਣੇ ਤਿੰਨੇ ਬੱਚਿਆਂ ਦਾ ਕਤਲ ਕੀਤਾ ਹੈ।
ਪੁਲਿਸ ਨੇ ਜਦੋਂ ਮੁਸ਼ਤਾਕ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲਦੇ ਹੋਏ ਸਾਰਾ ਸੱਚ ਉਗਲ ਦਿੱਤਾ। ਉਸ ਨੇ ਇਹ ਵੀ ਦੱਸਿਆ ਕੇ ਬੱਚਿਆਂ ਨੂੰ ਨਹਿਰ 'ਚ ਸੁੱਟਣ ਤੋਂ ਬਾਅਦ ਉਸ ਨੇ ਖੁਦ ਵੀ ਨਹਿਰ 'ਚ ਛਾਲ ਮਾਰ ਦਿਤੀ ਸੀ ਪਰ ਉਹ ਬਚ ਗਿਆ।
ਮੁਸ਼ਤਾਕ ਨੇ ਆਪਣੇ 13 ਸਾਲ ਦੇ ਲੜਕੇ ਤੇ 11 ਤੇ 3 ਸਾਲ ਦੀਆਂ ਦੋ ਲੜਕੀਆਂ ਨੂੰ ਨਹਿਰ ਵਿੱਚ ਸੁੱਟਿਆ ਸੀ। ਦਿੱਲੀ ਪੁਲਿਸ ਨੇ ਦੋ ਲਾਸ਼ਾਂ ਤਾਂ ਬਰਾਮਦ ਕਰ ਲਈਆਂ ਹਨ ਪਰ 3 ਸਾਲ ਦੀ ਛੋਟੀ ਬੱਚੀ ਦੀ ਲਾਸ਼ ਹਾਲੇ ਤੱਕ ਨਹੀਂ ਮਿਲੀ। ਪੁਲਿਸ ਮੁਜਰਮ ਨੂੰ ਅੱਜ ਕੋਰਟ 'ਚ ਪੇਸ਼ ਕਰਕੇ ਰਿਮਾਂਡ ਤੇ ਲਵੇਗੀ।
ਬਾਪ ਨੇ ਨਹਿਰ 'ਚ ਸੁੱਟ ਕੇ ਕੀਤਾ ਤਿੰਨ ਬੱਚਿਆਂ ਦਾ ਕਤਲ, ਪੁਲਿਸ ਨੇ ਕੀਤਾ ਕਾਬੂ
ਏਬੀਪੀ ਸਾਂਝਾ
Updated at:
13 Dec 2019 05:51 PM (IST)
ਪਿੰਡ ਸਲੀਮ ਸਰ ਦੇ ਰਹਿਣ ਵਾਲੇ ਵਿਅਕਤੀ ਨੇ 23 ਨਵੰਬਰ ਨੂੰ ਆਪਣੇ ਤਿੰਨ ਨਾਬਾਲਿਗ ਬੱਚਿਆਂ ਨੂੰ ਮੂਨਕ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ। ਬੱਚਿਆਂ ਦੇ ਪਿਤਾ ਮੁਸ਼ਤਾਕ ਨੂੰ ਪੁਲਿਸ ਨੇ ਕਤਲ ਦੇ ਇਲਜ਼ਾਮ 'ਚ ਗ੍ਰਿਫਤਾਰ ਕਰ ਲਿਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -