ਨਵੀਂ ਦਿੱਲੀ: ਇਲਾਹਾਬਾਦ ਹਾਈਕੋਰਟ ਦੇ ਜੱਜ ਰੰਗਨਾਥ ਪਾਂਡੇ ਨੇ ਹਾਈਕੋਰਟ ਤੇ ਸੁਪਰੀਮ ਕੋਰਟ ‘ਚ ਜੱਜਾਂ ਦੀ ਨਿਯੁਕਤੀਆਂ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਹੈ। ਜਸਟਿਸ ਪਾਂਡੇ ਨੇ ਕਿਹਾ ਕਿ ਜੱਜਾਂ ਦੀ ਨਿਯੁਕਤੀ ਲਈ ਕੋਈ ਤੈਅ ਮਾਪਦੰਡ ਨਹੀਂ। ਇਹ ਸਿਰਫ ਪਰਿਵਾਰਵਾਦ ਤੇ ਜਾਤੀਵਾਦ ਤੋਂ ਗ੍ਰਸਤ ਹੈ। ਨਿਆਂਪਾਲਿਕਾ ਦੇ ਵੱਕਾਰ ਨੂੰ ਬਰਕਰਾਰ ਰੱਖਣ ਲਈ ਸਖ਼ਤ ਫੈਸਲੇ ਲੈਣ ਦੀ ਲੋੜ ਹੈ।



ਉਨ੍ਹਾਂ ਚਿੱਠੀ ‘ਚ ਲਿਖਿਆ, “ਨਿਆਂਪਾਲਿਕਾ ਬਦਕਿਸਮਤੀ ਨਾਲ ਵੰਸ਼ਵਾਦ ਤੇ ਜਾਤੀਵਾਦ ਨਾਲ ਪ੍ਰਭਾਵਿਤ ਹੋ ਗਈ ਹੈ। ਜਿੱਥੇ ਜੱਜਾਂ ਦੇ ਪਰਿਵਾਰ ਤੋਂ ਹੋਣਾ ਹੀ ਅਗਲਾ ਜੱਜ ਹੋਣਾ ਤੈਅ ਕਰਦਾ ਹੈ। ਹਾਈਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਲਈ ਕੋਈ ਤੈਅ ਮਾਪਦੰਡ ਨਹੀਂ। ਪ੍ਰਸਿੱਧ ਕਸੌਟੀ ਹੈ ਤਾਂ ਸਿਰਫ ਪਰਿਵਾਰਵਾਦ ਤੇ ਜਾਤੀਵਾਦ।”




ਜਸਟਿਸ ਪਾਂਡੇ ਨੇ ਕਿਹਾ ਕਿ 34 ਸਾਲ ਦੇ ਸੇਵਾਕਾਲ ‘ਚ ਉਨ੍ਹਾਂ ਨੂੰ ਕਈ ਵਾਰ ਹਾਈਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਦੇਖਣ ਦਾ ਮੌਕੇ ਮਿਲਿਆ। ਉਨ੍ਹਾਂ ਦਾ ਕਾਨੂੰਨੀ ਗਿਆਨ ਸੰਤੋਸ਼ਜਨਕ ਨਹੀਂ ਹੈ। ਜਦੋਂ ਸਰਕਾਰ ਵੱਲੋਂ ਕੌਮੀ ਨਿਆਇਕ ਚੋਣ ਵਿਭਾਗ ਦੀ ਸਥਾਪਨਾ ਦੀ ਕੋਸ਼ਿਸ਼ ਕੀਤੀ ਗਈ ਤਾਂ ਸੁਪਰੀਮ ਕੋਰਟ ਨੇ ਇਸ ਨੂੰ ਆਪਣੇ ਅਧਿਕਾਰ ‘ਚ ਦਖਲਅੰਦਾਜ਼ੀ ਮੰਨਦੇ ਹੋਏ ਅਸੰਵਿਧਾਨਕ ਐਲਾਨ ਦਿੱਤਾ ਸੀ। ਕਈ ਵਿਵਾਦਤ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਮੋਦੀ ਨੂੰ ਅਪੀਲ ਕੀਤੀ ਹੈ ਕਿ ਨਿਆਂਪਾਲਕਾ ਦੇ ਵੱਕਾਰ ਨੂੰ ਮੁੜ ਕਾਇਮ ਕਰਨ ਕਈ ਨਿਆ ਸੰਗਤ ਕਠੋਰ ਫੈਸਲੇ ਲਏ ਜਾਣ।



ਉਨ੍ਹਾਂ ਨੇ ਚਿੱਠੀ ‘ਚ ਲਿਖਿਆ, “ਕਲਾਜ ਪਸੰਦ ਹੋਣ ਕਰਕੇ ਜੱਜਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਇਹ ਬੇਹੱਦ ਗੰਭੀਰ ਮੁੱਦਾ ਹੈ। ਇਨ੍ਹਾਂ ਜੱਜਾਂ ਦੀ ਚੋਣ ਬੰਦ ਦਰਵਾਜ਼ੇ ‘ਚ ਚਾਹ ਦੀ ਦਾਅਵਤ ਦੇ ਆਧਾਰ ‘ਤੇ ਹੁੰਦੀ ਹੈ।