ਤਿਉਹਾਰ ਦੇ ਸੀਜ਼ਨ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਇਕ ਨਵੀਂ ਪਹਿਲ ਕੀਤੀ ਹੈ। ਇਸ ਲਈ ਜਨਤਕ ਸਥਾਨਾਂ 'ਤੇ ਜਾਕੇ ਕੋਰੋਨਾ ਦੀ ਜਾਂਚ ਕੀਤੀ ਜਾਵੇਗੀ। ਸਿਹਤ ਵਿਭਾਗ ਨੇ ਇਸ ਲਈ ਇਕ ਰੋਸਟਰ ਵੀ ਜਾਰੀ ਕੀਤਾ ਹੈ। ਇਸ ਤਹਿਤ ਦੀਵਾਲੀ ਤੋਂ ਪਹਿਲਾਂ ਪ੍ਰਮੁੱਖ ਬਜ਼ਾਰਾਂ ਦੇ ਬਿਊਟੀ ਪਾਰਲਰ ਸੰਚਾਲਕ ਅਤੇ ਮਹਿੰਦੀ ਲਾਉਣ ਵਾਲਿਆਂ ਦੇ ਨਾਲ-ਨਾਲ ਪਟਾਖਾ ਵਿਕਰੇਤਾ, ਆਟੋ ਤੇ ਈ-ਰਿਕਸ਼ਾ ਚਾਲਕ, ਰੈਸਟੋਰੈਂਟ ਦੇ ਕਰਮਚਾਰੀਆਂ ਦੇ ਰੈਂਡਮ ਸੈਂਪਲ ਲਏ ਜਾਣਗੇ। ਇਸ ਦੇ ਨਾਲ ਹੀ ਬਜ਼ਾਰਾਂ 'ਚ ਜਾਕੇ ਵੀ ਰੈਂਡਮ ਸੈਂਪਲ ਲਏ ਜਾਣਗੇ।
ਇਹ ਅਭਿਆਨ 12 ਨਵੰਬਰ ਤਕ ਚੱਲੇਗਾ। ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਪਹਿਲਾਂ ਬਜ਼ਾਰਾਂ 'ਚ ਭੀੜ ਵਧ ਰਹੀ ਹੈ ਤੇ ਅਜਿਹੇ 'ਚ ਕੋਰੋਨਾ ਦੇ ਮਾਮਲੇ ਫਿਰ ਤੋਂ ਤੇਜ਼ੀ ਨਾਲ ਫੈਲ ਸਕਦੇ ਹਨ। ਇਸ ਨੂੰ ਧਿਆਨ 'ਚ ਰੱਖਦਿਆਂ ਟੈਸਟਿੰਗ ਵਧਾਉਣ ਦਾ ਅਭਿਆਨ ਸ਼ੁਰੂ ਕੀਤਾ ਹੈ। ਸਿਹਤ ਵਿਭਾਗ ਦੀਆਂ ਨਵੀਆਂ ਟੀਮਾਂ ਜਨਤਕ ਸਥਾਨਾਂ 'ਤੇ ਜਾਕੇ ਰੈਂਡਮ ਸੈਂਪਲ ਲੈਣ ਦੀ ਤਿਆਰੀ 'ਚ ਜੁੱਟ ਗਈਆਂ ਹਨ।
ਕਦੋਂ ਕਿੱਥੇ ਕੀਤੀ ਜਾਵੇਗੀ ਰੈਂਡਮ ਸੈਂਪਲਿੰਗ
31 ਅਕਤੂਬਰ ਨੂੰ ਮਠਿਆਈ ਦੀਆਂ ਦੁਕਾਨਾਂ 'ਚ ਰੈਂਡਮ ਸੈਂਪਲਿੰਗ ਕੀਤੀ ਜਾਵੇਗੀ। ਉੱਥੇ ਹੀ ਇਕ ਨਵੰਬਰ ਨੂੰ ਰੈਸਟੋਰੈਂਟ 'ਚ, 2 ਨਵੰਬਰ ਨੂੰ ਧਾਰਮਿਕ ਸਥਾਨਾਂ 'ਤੇ, ਤਿੰਨ ਨਵੰਬਰ ਨੂੰ ਮੌਲ ਅਤੇ ਸਿਕਿਓਰਟੀ ਸਟਾਫਾਂ ਦੀ ਸੈਂਪਲਿੰਗ ਹੋਵੇਗੀ। ਚਾਰ ਨਵੰਬਰ ਨੂੰ ਇਲੈਕਟ੍ਰੌਨਿਕ ਸ਼ੌਪ ਸ਼ੋਅਰੂਮ, 5 ਨਵੰਬਰ ਸਟ੍ਰੀਟ ਵੈਂਡਰਾਂ ਦੀ, 6 ਨਵੰਬਰ ਨੂੰ ਪਟਾਖਾ ਬਜ਼ਾਰ 'ਚ, 7 ਨਵੰਬਰ ਨੂੰ ਧਾਰਮਿਕ ਸਥਾਨਾਂ 'ਤੇ, 8 ਨਵੰਬਰ ਨੂੰ ਮਠਿਆਈ ਦੀਆਂ ਦੁਕਾਨਾਂ 'ਚ, 9 ਨਵੰਬਰ ਨੂੰ ਸਟ੍ਰੀਟ ਵੈਂਡਰਸ, 10 ਨਵੰਬਰ ਨੂੰ ਫਿਰ ਤੋਂ ਪਟਾਖਾ ਮਾਰਕੀਟ 'ਚ, 11 ਨਵੰਬਰ ਨੂੰ ਮੌਲ ਤੇ ਸਿਕਿਓਰਟੀ ਸਟਾਫ ਦੀ ਰੈਂਡਮ ਸੈਂਪਲਿੰਗ ਲਈ ਜਾਵੇਗੀ। ਇਸ ਦੇ ਨਾਲ 12 ਨਵੰਬਰ ਨੂੰ ਇਲੈਕਟ੍ਰੌਨਿਕ ਸ਼ੌਪ 'ਤੇ ਰੈਂਡਮ ਸੈਂਪਲਿੰਗ ਲਈ ਜਾਵੇਗੀ।
ਯੂਪੀ 'ਚ ਹੁਣ ਤਕ 4 ਲੱਖ, 80 ਹਜ਼ਾਰ ਲੋਕ ਹੋਏ ਇਨਫੈਕਡਟ:
ਯੂਪੀ 'ਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਹੁਣ ਤਕ ਕੁੱਲ ਚਾਰ ਲੱਖ, 80 ਹਜ਼ਾਰ ਲੋਕ ਇਨਫੈਕਟਡ ਹੋਏ ਹਨ। ਉੱਥੇ ਹੀ ਪਿਛਲੇ 24 ਘੰਟਿਆਂ 'ਚ 2,187 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 24 ਲੋਕਾਂ ਦੀ ਮੌਤ ਹੋਈ ਹੈ। ਪਿਛਲੇ 24 ਘੰਟਿਆਂ 'ਚ 2,590 ਲੋਕ ਠੀਕ ਵੀ ਹੋਏ ਹਨ।
ਤਿਉਹਾਰਾਂ ਦੇ ਸੀਜ਼ਨ 'ਚ ਬਜ਼ਾਰਾਂ 'ਚ ਹੋਣਗੇ ਕੋੋਰੋਨਾ ਟੈਸਟ
ਏਬੀਪੀ ਸਾਂਝਾ
Updated at:
31 Oct 2020 11:20 AM (IST)
ਦੀਵਾਲੀ ਤੋਂ ਪਹਿਲਾਂ ਪ੍ਰਮੁੱਖ ਬਜ਼ਾਰਾਂ ਦੇ ਬਿਊਟੀ ਪਾਰਲਰ ਸੰਚਾਲਕ ਅਤੇ ਮਹਿੰਦੀ ਲਾਉਣ ਵਾਲਿਆਂ ਦੇ ਨਾਲ-ਨਾਲ ਪਟਾਖਾ ਵਿਕਰੇਤਾ, ਆਟੋ ਤੇ ਈ-ਰਿਕਸ਼ਾ ਚਾਲਕ, ਰੈਸਟੋਰੈਂਟ ਦੇ ਕਰਮਚਾਰੀਆਂ ਦੇ ਰੈਂਡਮ ਸੈਂਪਲ ਲਏ ਜਾਣਗੇ।
- - - - - - - - - Advertisement - - - - - - - - -