FIR Against Javed Akhtar: ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਖਿਲਾਫ ਕਥਿਤ ਟਿੱਪਣੀ ਕਰਨ ਦੇ ਲਈ ਮੁੰਬਈ ਪੁਲਿਸ ਨੇ ਗੀਤਕਾਰ ਜਾਵੇਦ ਅਖਤਰ (Javed Akhtar) ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਉਸ ਨੇ ਕਥਿਤ ਤੌਰ 'ਤੇ ਆਰਐਸਐਸ ਅਤੇ ਤਾਲਿਬਾਨ ਨੂੰ ਇਕੋ ਜਿਹਾ ਦੱਸਿਆ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਵਕੀਲ ਸੰਤੋਸ਼ ਦੂਬੇ ਦੀ ਸ਼ਿਕਾਇਤ 'ਤੇ ਇਹ ਐਫਆਈਆਰ ਮੁੱਲਾਂਦ ਥਾਣੇ 'ਚ ਦਰਜ ਕੀਤੀ ਗਈ ਹੈ। ਅਧਿਕਾਰੀ ਦੇ ਅਨੁਸਾਰ, "ਭਾਰਤੀ ਦੰਡਾਵਲੀ ਦੀ ਧਾਰਾ 500 (ਮਾਣਹਾਨੀ ਦੀ ਸਜ਼ਾ) ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ।"
ਵਕੀਲ ਨੇ ਪਿਛਲੇ ਮਹੀਨੇ ਅਖ਼ਤਰ ਨੂੰ ਆਰਐਸਐਸ ਦੇ ਖਿਲਾਫ ਕਥਿਤ ਤੌਰ 'ਤੇ "ਗਲਤ ਅਤੇ ਅਪਮਾਨਜਨਕ" ਬਿਆਨ ਦੇਣ ਦੇ ਲਈ ਇੱਕ ਕਾਨੂੰਨੀ ਨੋਟਿਸ ਵੀ ਭੇਜਿਆ ਸੀ। 76 ਸਾਲਾ ਜਾਵੇਦ ਅਖ਼ਤਰ ਨੇ ਇਹ ਬਿਆਨ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਦਿੱਤਾ। ਉਸਨੇ ਇੰਟਰਵਿਊ ਵਿੱਚ ਕਥਿਤ ਤੌਰ ਤੇ ਹਿੰਦੂ ਕੱਟੜਵਾਦੀ ਸੰਗਠਨ RSS ਅਤੇ ਤਾਲਿਬਾਨ ਨੂੰ ਇੱਕ ਦੱਸਿਆ ਸੀ।
ਦੂਬੇ ਨੇ ਆਪਣੇ ਨੋਟਿਸ ਵਿੱਚ ਦਾਅਵਾ ਕੀਤਾ ਸੀ ਕਿ ਅਜਿਹਾ ਬਿਆਨ ਦੇ ਕੇ ਅਖ਼ਤਰ ਨੇ ਭਾਰਤੀ ਦੰਡਾਵਲੀ ਦੀ ਧਾਰਾ 499 (ਮਾਣਹਾਨੀ) ਅਤੇ 500 (ਮਾਣਹਾਨੀ ਦੀ ਸਜ਼ਾ) ਦੇ ਤਹਿਤ ਅਪਰਾਧ ਕੀਤਾ ਸੀ। ਵਕੀਲ ਨੇ ਕਿਹਾ, “ਮੈਂ ਪਹਿਲਾਂ ਜਾਵੇਦ ਅਖਤਰ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਬਿਆਨ ਲਈ ਮੁਆਫੀ ਮੰਗਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਹੁਣ ਮੇਰੀ ਸ਼ਿਕਾਇਤ ਦੇ ਅਧਾਰ ਤੇ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।”
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ