ਕਰਨਾਲ: ਕਰਨਾਲ ਦੇ ਘੋਗੜੀਪੁਰ ਫਾਟਕ ਨੇੜੇ ਬੰਬ ਪਟਾਕਾ ਫੈਕਟਰੀ ਵਿੱਚ ਅੱਗ ਲੱਗ ਗਈ। ਅੱਗ ਕਿਸ ਕਾਰਨ ਲੱਗੀ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ। ਪਰ ਇਸ ਹਾਦਸੇ ਵਿੱਚ 3 ਲੋਕ ਝੁਲਸ ਗਏ।ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਜਾਣਕਾਰੀ ਮੁਤਾਬਿਕ ਫੈਕਟਰੀ ਵਿੱਚ ਦੋ ਧਮਾਕੇ ਹੋਏ।


ਅੱਗ ਲੱਗਣ ਮਗਰੋਂ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ।ਇਸ ਫੈਕਟਰੀ ਵਿੱਚ ਕੰਮ ਕਰਨ ਵਾਲੇ ਤਿੰਨ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ।ਤਿੰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।