ਨਵੀਂ ਦਿੱਲੀ: ਹਰਿਆਣਾ ‘ਚ ਫਰੀਦਾਬਾਦ-ਪਲਵਲ ‘ਚ ਇੱਕ ਰੇਲਵੇ ਸਟੇਸ਼ਨ ‘ਤੇ ਹੈਦਰਾਬਾਦ-ਨਵੀਂ ਦਿੱਲੀ ਤੇਲੰਗਾਨਾ ਐਕਸਪ੍ਰੈਸ ਦੇ ਟਾਇਰਾਂ ‘ਚ ਅੱਗ ਲੱਗ ਗਈ। ਰਾਹਤ ਦੀ ਗੱਲ ਇਹ ਹੈ ਕਿ ਅੱਗ ਲੱਗਣ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ। ਇਸ ਗੱਲ ਦੀ ਜਾਣਕਾਰੀ ਅੱਗ ਬੁਝਾਊ ਅਧਿਕਾਰੀਆਂ ਨੇ ਦਿੱਤੀ। ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟ੍ਰੇਨ ਨੰਬਰ 12723 ‘ਚ ਸਵੇਰੇ ਕਰੀਬ 7:43 ਵਜੇ ਅਸੌਤੀ ਸਟੇਸ਼ਨ ‘ਤੇ ਅੱਗ ਲੱਗਣ ਦੀ ਖ਼ਬਰ ਮਿਲੀ। ਇਸ ਤੋਂ ਬਾਅਦ ਅੱਗ ਬੁਝਾਊ ਦਲ ਦੀਆਂ ਕਈ ਗੱਡੀਆਂ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈਆਂ।
ਅਧਿਕਾਰੀਆਂ ਨੇ ਦੱਸਿਆ ਕਿ ਟ੍ਰੇਨ ਅਸੌਤੀ ਸਟੇਸ਼ਨ ਤੋਂ ਲੰਘ ਚੁੱਕੀ ਸੀ ਪਰ ਇਸ ਨੂੰ ਬੱਲਭਗੜ੍ਹ ਤੋਂ ਪਹਿਲਾਂ ਰੁਕਣਾ ਪਿਆ। ਭਾਰੀ ਧੂੰਏ ਕਰਕੇ ਟ੍ਰੈਕ ‘ਤੇ ਆਵਾਜਾਈ ਵੀ ਰੋਕ ਦਿੱਤੀ ਗਈ। ਅਧਿਕਾਰੀ ਨੇ ਕਿਹਾ ਕਿ ਅੱਗ ਨੌਵੇਂ ਕੋਟ ਦੇ ਪਹੀਆਂ ‘ਚ ਬ੍ਰੇਕ ਬਾਇੰਡਿੰਗ ‘ਚ ਲੱਗੀ ਸੀ।
ਧੂੰਆਂ ਹਟਣ ਤੋਂ ਬਾਅਦ ਟ੍ਰੇਨਾਂ ਦੀ ਆਵਾਜਾਈ ਫੇਰ ਤੋਂ ਸ਼ੁਰੂ ਕਰ ਦਿੱਤੀ ਗਈ। ਅੱਗ ਲੱਗਣ ਕਰਕੇ ਕੋਚ ਤੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਯਾਤਰੀਆਂ ਨੂੰ ਕੋਚ ਵਿੱਚੋਂ ਬਾਹਰ ਕੱਢਣ ‘ਚ ਨੇੜਲੇ ਪਿੰਡ ਦੇ ਲੋਕਾਂ ਨੇ ਕਾਫੀ ਮਦਦ ਕੀਤੀ।
ਵੇਖਦੇ ਹੀ ਵੇਖਦੇ ਅੱਗ ਤਿੰਨ ਡੱਬਿਆਂ ਨੂੰ ਲੱਗ ਗਈ। ਅੱਗ ਬੁਝਾਉਣ ਲਈ ਫਾਇਰ-ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ।
ਦਿੱਲੀ ਜਾ ਰਹੀ ਟ੍ਰੇਨ ‘ਚ ਲੱਗੀ ਅੱਗ, ਯਾਤਰੀ ਸੁਰੱਖਿਅਤ
ਏਬੀਪੀ ਸਾਂਝਾ
Updated at:
29 Aug 2019 01:18 PM (IST)
ਹਰਿਆਣਾ ‘ਚ ਫਰੀਦਾਬਾਦ-ਪਲਵਲ ‘ਚ ਇੱਕ ਰੇਲਵੇ ਸਟੇਸ਼ਨ ‘ਤੇ ਹੈਦਰਾਬਾਦ-ਨਵੀਂ ਦਿੱਲੀ ਤੇਲੰਗਾਨਾ ਐਕਸਪ੍ਰੈਸ ਦੇ ਟਾਇਰਾਂ ‘ਚ ਅੱਗ ਲੱਗ ਗਈ। ਰਾਹਤ ਦੀ ਗੱਲ ਇਹ ਹੈ ਕਿ ਅੱਗ ਲੱਗਣ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ। ਇਸ ਗੱਲ ਦੀ ਜਾਣਕਾਰੀ ਅੱਗ ਬੁਝਾਊ ਅਧਿਕਾਰੀਆਂ ਨੇ ਦਿੱਤੀ।
- - - - - - - - - Advertisement - - - - - - - - -