Factory blast in harda: ਮੱਧ ਪ੍ਰਦੇਸ਼ ਦੇ ਹਰਦਾ ਕਸਬੇ ਵਿੱਚ ਸਥਿਤ ਪਟਾਖਾ ਫੈਕਟਰੀ ਵਿੱਚ ਧਮਾਕ ਹੋਣ ਦੀ ਖ਼ਬਰ ਨਾਲ ਪੂਰਾ ਸ਼ਹਿਰ ਹਿਲ ਗਿਆ। ਉੱਥੇ ਹੀ ਇਸ ਧਮਾਕੇ ਵਿੱਚ 12 ਲੋਕਾਂ ਦੀ ਮੌਤ ਅਤੇ ਫੈਕਟਰੀ ਵਿੱਚ ਮੌਜੂਦ 200 ਤੋਂ ਵੱਧ ਕਰਮਚਾਰੀ ਜ਼ਖਮੀ ਹੋ ਗਏ ਹਨ। ਧਮਾਕੇ ਕਾਰਨ ਫੈਕਟਰੀ ਦੇ ਨੇੜੇ ਬਣੇ ਕਰੀਬ 60 ਘਰ ਵੀ ਤਬਾਹ ਹੋ ਗਏ।


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓਜ਼ ਨੇ ਫੈਕਟਰੀ ਦੇ ਨੇੜੇ ਹਫੜਾ-ਦਫੜੀ ਵਾਲੇ ਦ੍ਰਿਸ਼ ਨੂੰ ਕੈਪਚਰ ਕੀਤਾ, ਜਿਸ ਵਿਚ ਅੱਗ ਦੀਆਂ ਲਪਟਾਂ ਅਤੇ ਧਮਾਕ ਹੁੰਦਾ ਦਿਖਾਇਆ ਗਿਆ ਹੈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਨਜ਼ਰ ਆ ਰਹੇ ਹਨ।


ਹਰਦਾ ਦੇ ਕੁਲੈਕਟਰ ਰਿਸ਼ੀ ਗਰਗ ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਹੋਇਆਂ ਕਿਹਾ ਕਿ ਬਚਾਅ ਕਾਰਜ ਜਾਰੀ ਹਨ, ਜ਼ਖਮੀਆਂ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਗੰਭੀਰ ਹਾਲਤ 'ਚ ਲੋਕਾਂ ਨੂੰ ਅਗਲੇ ਇਲਾਜ ਲਈ ਭੋਪਾਲ ਅਤੇ ਇੰਦੌਰ 'ਚ ਤਬਦੀਲ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: Punjab News: ਪੰਜਾਬੀਆਂ ਨੂੰ ਵੱਡੀ ਰਾਹਤ, ਜ਼ਮੀਨ ਦੀ ਰਜਿਸਟਰੀ ਲਈ NOC ਦੀ ਸ਼ਰਤ ਖ਼ਤਮ, ਜਾਣੋ ਹਰ ਜਾਣਕਾਰੀ


ਹਰਦਾ ਦੇ ਪੁਲਿਸ ਸੁਪਰਡੈਂਟ ਸੰਜੀਵ ਕੰਚਨ ਨੇ ਧਮਾਕੇ ਦੀ ਤੀਬਰਤਾ ਦਾ ਵਰਣਨ ਕਰਦਿਆਂ ਦੱਸਿਆ ਕਿ ਕਿਵੇਂ ਅੱਗ ਲੱਗਣ ਤੋਂ ਬਾਅਦ ਪੂਰਾ ਸ਼ਹਿਰ ਵਿੱਚ ਕਾਲਾ ਧੂੰਆਂ ਹੋ ਗਿਆ ਸੀ।


ਪੀਐਮ ਮੋਦੀ ਨੇ ਮ੍ਰਿਤਕ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਮਦਦ ਦੇਣ ਦਾ ਕੀਤਾ ਐਲਾਨ


ਉੱਥੇ ਹੀ ਪੀਐਮ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਦੁੱਖ ਪ੍ਰਗਟਾਉਂਦਿਆਂ ਹੋਇਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਟਵੀਟ ਕਰਕੇ ਲਿਖਿਆ, “ਹਰਦਾ ਦੀ ਪਟਾਖਾ ਫੈਕਟਰੀ ਵਿੱਚ ਧਮਾਕਾ ਹੋਣ ਕਰਕੇ ਹੋਈ ਮੌਤਾਂ ਤੋਂ ਬਹੁਤ ਦੁਖੀ ਹਾਂ, ਉਨ੍ਹਾਂ ਸਾਰਿਆਂ ਲਈ ਮੇਰੀ ਸੰਵੇਦਨਾ ਹੈ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ, ਜਿਹੜੇ ਜ਼ਖ਼ਮੀ ਹੋਏ ਹਨ, ਉਹ ਛੇਤੀ ਤੋਂ ਛੇਤੀ ਠੀਕ ਹੋਣ, ਸਥਾਨਕ ਪ੍ਰਸ਼ਾਸਨ ਸਾਰੇ ਪ੍ਰਭਾਵਿਤ ਲੋਕਾਂ ਦੀ ਮਦਦ  ਕਰ ਰਿਹਾ ਹੈ, ਹਰੇਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਪੀਐਮਐਨਆਰਐਫ ਵਲੋਂ 2 ਲੱਖ ਅਤੇ ਜ਼ਖ਼ਮੀਆਂ ਦੇ ਪਰਿਵਾਰ ਵਾਲਿਆਂ ਨੂੰ 50,000 ਰੁਪਏ ਦਿੱਤੇ ਜਾਣਗੇ।”


ਇਹ ਵੀ ਪੜ੍ਹੋ: Harda factory blast: ਪੀਐਮ ਮੋਦੀ ਨੇ ਧਮਾਕੇ 'ਚ ਮਰੇ ਅਤੇ ਜ਼ਖ਼ਮੀਆਂ ਦੇ ਪਰਿਵਾਰ ਵਾਲਿਆਂ ਨੂੰ ਮਦਦ ਦੇਣ ਦਾ ਕੀਤਾ ਐਲਾਨ