ਮੁੰਬਈ: ਮੁੰਬਈ 'ਚ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਏਂਟ ਨਾਲ 63 ਸਾਲਾ ਮਹਿਲਾ ਦੀ ਮੌਤ ਹੋ ਗਈ। ਦੂਜੀ ਵੱਡੀ ਗੱਲ ਇਹ ਸੀ ਕਿ ਇਸ ਬਜ਼ੁਰਗ ਮਹਿਲਾ ਦੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਸਨ।


ਮਹਾਰਾਸ਼ਟਰ 'ਚ ਮੌਤ ਦਾ ਤੀਜਾ ਮਾਮਲਾ


ਮਹਾਰਾਸ਼ਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ 'ਚ ਡੈਲਟਾ ਪਲੱਸ ਵੇਰੀਏਂਟ ਦੇ ਮਰੀਜ ਦੀ ਮੌਤ ਦਾ ਤੀਜਾ ਮਾਮਲਾ ਹੈ। ਬੀਐਮਸੀ ਅਧਿਕਾਰੀਆਂ ਨੇ ਕਿਹਾ ਕਿ ਮਹਿਲਾ ਦੀ ਮੌਤ ਤੋਂ ਬਾਅਦ ਉਸ ਦੇ ਕਰੀਬੀ ਸੰਪਰਕ 'ਚ ਰਹਿ ਰਹੇ ਘੱਟੋ ਘੱਟ ਦੋ ਲੋਕਾਂ 'ਚ ਵੀ ਵਾਇਰਸ ਦੀ ਇਸ ਕਿਸਮ ਦੀ ਪੁਸ਼ਟੀ ਹੋਈ ਹੈ। ਵਾਇਰਸ ਦੀ ਇਹ ਕਿਸਮ ਕਾਫੀ ਹਮਲਾਵਰ ਹੈ।


ਇਸ ਮਹਿਲਾ ਦੀ 27 ਜੁਲਾਈ ਨੂੰ ਇਕ ਹਸਪਤਾਲ ਦੇ ਆਈਸੀਯੂ 'ਚ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰੀ ਦੇ ਮੁਤਾਬਕ ਜੀਨੋਮ ਸੀਰੀਜ਼ ਟੈਸਟ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ 11 ਅਗਸਤ ਨੂੰ ਪਤਾ ਲੱਗਾ ਕਿ ਮਹਿਲਾ ਡੈਲਟਾ ਪਲੱਸ ਵੇਰੀਏਂਟ ਤੋਂ ਪੀੜਤ ਸੀ।


ਕੋਰੋਨਾ ਵੈਕਸੀਨ ਦੀਆਂ ਲੱਗੀਆਂ ਸਨ ਦੋਵੇਂ ਡੋਜ਼


ਉਨ੍ਹਾਂ ਦੱਸਿਆ ਕਿ ਇਸ ਮਹਿਲਾ ਨੂੰ ਕੋਵਿਸ਼ੀਲਡ ਦੀਆਂ ਦੋਵੇਂ ਖੁਰਾਕਾਂ ਲਾਈਆਂ ਗਈਆਂ ਸਨ। ਪਰ 21 ਜੁਲਾਈ ਨੂੰ ਇਹ ਇਨਫੈਕਟਡ ਪਾਈ ਗਈ ਤੇ ਉਸ 'ਚ ਸਿਰਦਰਦ, ਸਰੀਰ 'ਚ ਦਰਦ, ਸੁਆਦ ਚਲੇ ਜਾਣ ਦੇ ਲੱਛਣ ਸਨ। ਅਧਿਕਾਰੀ ਦੇ ਮੁਤਾਬਕ ਉਸ ਨੂੰ ਸਟੀਰਾਇਡ ਤੇ ਰੇਮਡੇਸਿਵਿਰ ਦਿੱਤੀ ਗਈ ਤੇ ਉਹ ਕਿਸੇ ਯਾਤਰਾ 'ਤੇ ਵੀ ਨਹੀਂ ਗਈ ਸੀ।


ਇਹ ਵੀ ਪੜ੍ਹੋFighter Movie Release Date: ਪਹਿਲੀ ਵਾਰ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ Hrithik Roshan ਅਤੇ Deepika Padukone, ਜਾਣੋ ਇਨ੍ਹਾਂ ਦੀ Fighter ਬਾਰੇ ਡਿਟੇਲ ਜਾਣਕਾਰੀ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904