Jammu Kashmir Terror Attack: ਜੰਮੂ-ਕਸ਼ਮੀਰ ਦੇ ਬੰਦੀਪੋਰਾ ਜ਼ਿਲੇ ‘ਚ ਮੰਗਲ਼ਵਾਰ ਗ੍ਰੇਨੇਡ ਹਮਲੇ ‘ਚ ਕਰੀਬ 6 ਨਾਗਰਿਕ ਜਖਮੀ ਹੋ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ, ‘ਅੱਤਵਾਦੀਆਂ ਨੇ ਸੰਬਲ ਬੱਸ ਅੱਡੇ ਦੇ ਕੋਲ ਸਵੇਰੇ-ਸਵੇਰੇ ਕਰੀਬ 10 ਵੱਜ ਕੇ 20 ਮਿੰਟ ‘ਤੇ ਫੌਜ ਦੇ ਇਕ ਕਾਫ਼ਲੇ ‘ਤੇ ਗ੍ਰੇਨੇਡ ਸੁੱਟਿਆ। ਉਨਾਂ ਦਾ ਨਿਸ਼ਾਨਾ ਖੁੰਝ ਗਿਆ ਤੇ ਗ੍ਰੇਨੇਡ ਸੜਕ ਕਿਨਾਰੇ ਹੀ ਫਟ ਗਿਆ। 


ਉਨਾਂ ਦੱਸਿਆ ਕਿ ਜ਼ਖਮੀਆਂ ਨੂੰ ਇਕ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਖ਼ਬਰ ਏਜੰਸੀ ਏਐਨਆਈ ਦੇ ਮੁਤਾਬਕ ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਕਿ ਬਾਂਦੀਪੋਰਾ ਦੇ ਸੱਬਲ ਇਲਾਕੇ ‘ਚ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ। ਇਸ ਘਟਨਾ ‘ਚ ਕੁਝ ਲੋਕ ਜ਼ਖਮੀ ਹੋਏ ਹਨ। 




 


ਅਮਿਤ ਸ਼ਾਹ ਨੇ ਜਵਾਨਾਂ ਦੇ ਨਾਲ ਬਿਠਾ ਕੇ ਕੀਤਾ ਭੋਜਨ


 


ਅਮਿਤ ਸ਼ਾਹ ਨੇ ਜਵਾਨਾਂ ਦੇ ਨਾਲ ਨਾ ਸਿਰਫ ਗੱਲ ਹੈ ਕਿ ਬਲਕਿ ਉਂਨਾਂ ਦੇ ਨਾਲ ਬੈਠ ਕੇ ਭੋਜਨ ਵੀ ਕੀਤਾ। ਇਸ ਦੌਰਾਨ ਉਨਾਂ ਜਵਾਨਾਂ ਦਾ ਮਨੋਬਲ ਵਧਾਇਆ ਤੇ ਉਂਨਾਂ ਦੇ ਹੌਸਲੇ ਲਈ ਉਂਨਾਂ ਨੂੰ ਵਧਾਈ ਦਿੱਤੀ। ਜਵਾਨਾਂ ਨੇ ਵੀ ਗ੍ਰਹਿ ਮੰਤਰੀ ਸ਼ਾਹ ਦੇ ਦੌਰੇ ਦਾ ਇਕ ਯਾਦਗਾਰ ਪਲ ਦੇ ਰੂਪ ‘ਚ ਲਿਆ। ਜਵਾਨਾਂ ਨੇ ਕਿਹਾ ਕਿ ਇਸ ਤਰਾਂ ਨਾਲ ਉਨਾਂ ਸਾਡੇ ਵਿੱਚ ਆਉਣਾ ਤੇ ਸਾਥ ‘ਚ ਭੋਜਨ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।









 


 


ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਫੈਸਲਾ ਕੀਤਾ ਕਿ ਰਾਤ ਜਵਾਨਾਂ ਦੇ ਨਾਲ ਹੀ ਬਿਤਾਵਾਂਗੇ। ਇਸ ਲਈ ਸੁਰੱਖਿਆ ਦੀ ਪਰਵਾਹ ਕੀਤੇ ਬਿਨਾ ਪੁਲਵਾਮਾ ਸੀਆਰਪੀਐਫ ਕੈਂਪ ‘ਚ ਹੀ ਜਵਾਨਾਂ ਦੇ ਨਾਲ ਰਾਤ ਬਿਤਾਈ। ਦਰਅਸਲ ਗ੍ਰਹਿ ਮੰਤਰੀ ਸ਼ਾਹ ਅੱਤਵਾਦ ਦੇ ਠੇਕੇਦਾਰਾਂ ਨੂੰ ਸਿੱਧਾ ਮੈਸੇਜ ਦੇਣਾ ਚਾਹੁੰਦੇ ਸਨ। ਇਹੀ ਕਾਰਨ ਸੀ ਕਿ ਪਹਿਲਾਂ 20 ਕਿੱਲੋਮੀਟਰ ਦਾ ਸਫਰ ਤੈਅ ਕਰਕੇ ਸੜਕ ਮਾਰਗ ਤੋਂ ਕੈਂਪ ਪਹੁੰਚੇ, ਉੱਥੇ ਰਾਤ ਬਿਤਾਈ ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।