ਨਵੀਂ ਦਿੱਲੀ: ਯੂਨਾਈਟਿਡ ਕਿੰਗਡਮ ਵਿੱਚ ਸਾਹਮਣੇ ਆਇਆ ਨਵਾਂ ਕੋਰੋਨਾਵਾਇਰਸ ਹੁਣ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਪਹੁੰਚ ਰਿਹਾ ਹੈ। ਹਾਲਾਂਕਿ, ਵਿਸ਼ਵ ਦੇ 30 ਤੋਂ ਵੱਧ ਦੇਸ਼ਾਂ ਨੇ ਯੂਕੇ ਜਾਣ ਤੇ ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਅਜਿਹੇ 'ਚ ਜ਼ਿਆਦਾ ਖ਼ਤਰਨਾਕ ਹੋਣ ਦੇ ਮੱਦੇਨਜ਼ਰ ਭਾਰਤ ਵਿੱਚ ਵੀ ਹਵਾਈ ਅੱਡਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਤੇ ਯੂਕੇ ਤੋਂ ਆਉਣ ਵਾਲੇ ਯਾਤਰੀ ਆਰਟੀ-ਪੀਸੀਆਰ ਕੋਵਿਡ-19 ਟੈਸਟ ਕਰਵਾਉਣ ਜਾ ਰਹੇ ਹਨ।

ਸਰਕਾਰ ਨੇ ਮੰਗਲਵਾਰ (22 ਦਸੰਬਰ) ਤੋਂ ਅੱਧੀ ਰਾਤ ਤੋਂ 31 ਦਸੰਬਰ ਤੱਕ ਯੂਕੇ ਤੋਂ ਸਾਰੀਆਂ ਯੂਕੇ ਦੀਆਂ ਉਡਾਣਾਂ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਸੋਮਵਾਰ ਦੀ ਰਾਤ ਨੂੰ ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ ਦਿੱਲੀ ਲਈ ਉਡਾਣ ਭਰ ਰਹੇ ਪੰਜ ਵਿਅਕਤੀ ਕੋਰੋਨਾ ਟੈਸਟ ਵਿੱਚ ਪੌਜ਼ੇਟਿਵ ਪਾਏ ਗਏ। ਹਾਲਾਂਕਿ, ਇਹ ਸਪੱਸ਼ਟ ਨਹੀਂ ਕਿ ਕੀ ਇਹ ਲੋਕ ਨਵੇਂ COVID-19 ਦੇ ਸ਼ਿਕਾਰ ਹਨ ਜਾਂ ਨਹੀਂ।

ਦਿੱਲੀ ਏਅਰਪੋਰਟ 'ਤੇ ਕੋਵਿਡ-19 ਦੇ ਨੋਡਲ ਅਧਿਕਾਰੀ ਨੇ ਦੱਸਿਆ ਕਿ ਨਮੂਨਿਆਂ ਨੂੰ ਲੈਬਾਰਟਰੀ ਟੈਸਟ ਲਈ ਭੇਜਿਆ ਹੈ ਤੇ ਸੰਕਰਮਿਤ ਯਾਤਰੀਆਂ ਨੂੰ ਇੱਕ ਵੱਖਰੇ ਕੇਂਦਰ 'ਤੇ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ, 'ਬੀਤੀ ਰਾਤ ਲੰਡਨ ਤੋਂ ਦਿੱਲੀ ਹਵਾਈ ਅੱਡੇ 'ਤੇ ਪਹੁੰਚਣ 'ਤੇ 266 ਯਾਤਰੀਆਂ ਤੇ ਚਾਲਕ ਅਮਲੇ ਦੇ ਪੰਜ ਮੈਂਬਰ ਕੋਵਿਡ-19 ਪੌਜ਼ੇਟਿਵ ਪਾਏ ਗਏ। ਉਨ੍ਹਾਂ ਦੇ ਨਮੂਨੇ ਜਾਂਚ ਲਈ ਐਨਸੀਡੀਸੀ ਨੂੰ ਭੇਜੇ ਗਏ ਤੇ ਉਨ੍ਹਾਂ ਨੂੰ ਇੱਕ ਵੱਖਰੇ ਕੇਂਦਰ 'ਤੇ ਭੇਜ ਦਿੱਤਾ ਗਿਆ ਹੈ।

ਸੋਮਵਾਰ ਦੀ ਸ਼ਾਮ ਨੂੰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਬ੍ਰਿਟੇਨ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਲਾਜ਼ਮੀ COVID-19 ਟੈਸਟ ਕਰਵਾਉਣ ਲਈ ਕਿਹਾ ਹੈ। ਮੰਤਰਾਲੇ ਨੇ ਕਿਹਾ, "ਯੂਕੇ ਦੇ ਹਾਲਾਤ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਯੂਕੇ ਤੋਂ ਆਉਣ ਵਾਲੇ ਯਾਤਰੀਆਂ ਦਾ ਆਰਟੀ-ਪੀਸੀਆਰ ਟੈਸਟ ਲਾਜ਼ਮੀ ਹੋਏਗਾ।"

ਉਧਰ, ਮਹਾਰਾਸ਼ਟਰ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਯੂਰਪੀਅਨ ਤੇ ਮੱਧ ਪੂਰਬ ਦੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਕੁਆਰੰਟੀਨ ਸੈਂਟਰ ਭੇਜਿਆ ਜਾਵੇਗਾ। ਦੂਜੇ ਦੇਸ਼ਾਂ ਤੋਂ ਅੰਤਰਰਾਸ਼ਟਰੀ ਤੌਰ 'ਤੇ ਪਹੁੰਚਣ ਵਾਲਿਆਂ ਨੂੰ ਵੀ ਘਰ ਵਿੱਚ ਕੁਆਰੰਟੀਨ ਕੀਤਾ ਜਾਏਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904