ਬੈਨ ਦੇ ਬਾਵਜੂਦ ਵੀ ਸ਼ਰ੍ਹੇਆਮ ਵਿਕ ਰਹੀ ਸ਼ਰਾਬ, 5 ਦੀ ਮੌਤ
ਏਬੀਪੀ ਸਾਂਝਾ | 28 Oct 2017 03:29 PM (IST)
ਪਟਨਾ: ਬਿਹਾਰ 'ਚ ਸ਼ਰਾਬ 'ਤੇ ਪੂਰਨ ਰੋਕ ਦੇ ਬਾਵਜੂਦ ਰੋਹਤਾਸ ਜ਼ਿਲ੍ਹੇ 'ਚ ਨਕਲੀ ਸ਼ਰਾਬ ਪੀਣ ਦੇ ਬਾਵਜੂਦ ਸ਼ਨੀਵਾਰ ਨੂੰ ਪੰਜ ਲੋਕਾਂ ਦੀ ਮੌਤ ਹੋ ਗਈ। ਜਦਕਿ ਇੱਕ ਦੀ ਹਾਲਤ ਗੰਭੀਰ ਹੈ, ਜ਼ਿਲ੍ਹਾ ਪੁਲਿਸ ਅਧਿਕਾਰੀਾਂ ਮੁਤਾਬਕ,ਦਾਨਵਰ ਪਿੰਡ ਦੇ ਪੰਜ ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਅਨੁਸਾਰ ਚਾਰ ਦਿਨ ਦੇ ਛਠ ਮਹਾਉਤਸਵ ਤੋਂ ਬਾਅਦ ਪਿੰਡ ਦੇ ਕੁੱਝ ਲੋਕਾਂ ਨੇ ਸ਼ੁੱਕਰਵਾਰ ਰਾਤ ਨੁੰ ਸ਼ਾਰਬ ਪੀਤੀ। ਇਸ ਤੋਂ ਬਾਅਦ ਹੀ ਉਹ ਬੀਮਾਰ ਹੋ ਗਏ ਤੇ ਉਨ੍ਹਾਂ ਦੀ ਹਾਲਤ ਵਿਗੜ ਗਈ।ਇਨ੍ਹਾਂ 'ਚ ਪੰਜ ਨੇ ਸ਼ਨੀਵਾਰ ਸਵੇਰੇ ਦਮ ਤੋੜ ਦਿੱਤਾ। ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਕਚਵਾ ਥਾਣੇ ਦੇ ਮੁਖੀ ਮੁਕੇਸ਼ ਕੁਮਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਖੁਲਾਸਾ ਹੋ ਗਿਆ ਹੈ ਕਿ ਰਾਜ 'ਚ ਹੁਣ ਵੀ ਖੁੱਲੇਆਮ ਸ਼ਰਾਬ ਦੀ ਬਿਕਰੀ ਹੋ ਰਹੀ ਹੈ।ਜਦਕਿ ਪੰਜ ਅਪ੍ਰੈਲ 2016 ਨੂੰ ਸ਼ਰਾਬ ਬਿਕਰੀ 'ਤੇ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਗਈ ਸੀ।