Assam Flood: ਅਸਮ 'ਚ ਹੜ੍ਹਾਂ ਦੀ ਸਥਿਤੀ ਬੁੱਧਵਾਰ ਹੋਰ ਵਿਗੜ ਗਈ। ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 17 ਜ਼ਿਲ੍ਹਿਆਂ ਦੇ ਕਰੀਬ 6.48 ਲੱਖ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇਕ ਅਧਿਕਾਰਤ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਗਈ। ਹੁਣ ਤਕ ਹੜ੍ਹਾਂ 'ਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ।
ਨਲਬਾੜੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ
ਐਸਡੀਐਮਏ ਨੇ ਕਿਹਾ ਕਿ 17 ਜ਼ਿਲ੍ਹਿਆਂ 'ਚ ਹੜ੍ਹਾਂ ਨਾਲ 6,47,600 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਨਲਬਾੜੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ ਹੈ। ਜਿੱਥੇ 1.11 ਲੱਖ ਤੋਂ ਜ਼ਿਆਦਾ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹਨ। ਇਸ ਤੋਂ ਬਾਅਦ ਦਰਾਂਗ 'ਚ 1.09 ਲੱਖ ਤੋਂ ਜ਼ਿਆਦਾ ਲੋਕ ਜਦਕਿ ਲਖੀਮਪੁਰ ਜ਼ਿਲ੍ਹੇ 'ਚ 1.04 ਲੱਖ ਲੋਕ ਪ੍ਰਭਾਵਿਤ ਹੋਏ ਹਨ।
ਪੂਰੇ ਅਸਮ 'ਚ 39,449.58 ਹੇਕਟੇਅਰ ਫਸਲ ਖੇਤਰ ਨੂੰ ਨੁਕਸਾਨ ਪਹੁੰਚਿਆ
ਏਐਸਡੀਐਮਏ ਨੇ ਕਿਹਾ ਕਿ 1,295 ਪਿੰਡ ਪਾਣੀ ਨਾਲ ਭਰੇ ਹੋਏ ਹਨ ਤੇ ਪੂਰੇ ਅਸਮ 'ਚ 39,449,58 ਹੈਕਟੇਅਰ ਫ਼ਸਲ ਖੇਤਰ ਨੁਕਸਾਨਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਸੂਬੇ ਦੇ 10 ਜ਼ਿਲ੍ਹਿਆਂ 'ਚ 85 ਰਾਹਤ ਕੈਂਪ ਤੇ ਵੰਡ ਕੇਂਦਰ ਚਲਾਏ ਜਾ ਰਹੇ ਹਨ। ਜਿੱਥੇ 648 ਬੱਚਿਆਂ ਸਮੇਤ 3,584 ਲੋਕਾਂ ਨੇ ਸ਼ਰਣ ਲਈ ਹੈ।
ਹੜ੍ਹ ਪ੍ਰਭਾਵਿਤ ਹਿੱਸਿਆਂ 'ਚ 1,617 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ
ਬੁਲੇਟਿਨ ਦੇ ਮੁਤਾਬਕ ਰਾਹਤ ਤੇ ਬਚਾਅ ਅਭਿਆਨ 'ਚ ਜੁੱਟੀਆਂ ਵੱਖ-ਵੱਖ ਏਜੰਸੀਆਂ ਨੇ ਸੂਬੇ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਹਿੱਸਿਆਂ ਤੋਂ 1,617 ਲੋਕਾਂ ਨੂੰ ਸੁਰੱਖਿਅਤ ਕੱਢਿਆ ਹੈ। ਸੂਬੇ ਦੇ 17 ਪ੍ਰਭਾਵਿਤ ਜ਼ਿਲ੍ਹਿਆਂ 'ਚ ਬਾਰਪੇਟਾ, ਵਿਸ਼ਵਨਾਥ, ਚਿੰਰਾਂਗ, ਧੋਮਾਜੀ, ਡਿਬਰੂਗੜ੍ਹ, ਗੋਲਾਘਾਟ, ਜੋਰਹਾਟ, ਕਾਮਰੂਪ, ਲਖੀਮਪੁਰ, ਮਾਜੁਲੀ, ਮੋਰੀਗਾਂਵ, ਨਗਾਂਵ, ਨਲਬਾੜੀ, ਸ਼ਿਵਸਾਗਰ, ਸੋਨਿਤਪੁਰ ਸ਼ਾਮਿਲ ਹਨ।
ਇਹ ਵੀ ਪੜ੍ਹੋ: Saira Banu Health Update: ਸਾਇਰਾ ਬਾਨੋ ਆਈਸੀਯੂ ਵਿੱਚ ਦਾਖਲ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲੇਵਲ ਵਧਣ ਕਾਰਨ ਸਾਹ ਲੈਣ ਵਿੱਚ ਮੁਸ਼ਕਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904