ਪਾਣੀਪਤ: ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦੇ ਰਿਸਾਲੂ ਰੋਡ 'ਤੇ 5 ਸਾਲਾ ਮਾਸੂਮ ਨੂੰ ਆਵਾਰਾ ਕੁੱਤਿਆਂ ਨੇ ਨੌਚ-ਨੌਚ ਖਾ ਲਿਆ। ਰਾਹਗੀਰਾਂ ਨੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਛਾਣ ਯੋਗੀ ਨਿਵਾਸੀ ਪਾਣੀਪਤ ਉਝਾ ਰੋਡ ਨਲਵਾ ਕਲੋਨੀ ਵਜੋਂ ਹੋਈ ਹੈ। ਜਦੋਂ ਉਸ ਦਾ ਪਰਿਵਾਰ ਮੌਕੇ 'ਤੇ ਪਹੁੰਚਿਆ ਉਦੋਂ ਤਕ ਬੱਚਾ ਮਰ ਚੁੱਕਿਆ ਸੀ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਬੱਚੇ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਇਸ ਦੇ ਨਾਲ ਹੀ ਪੁਲਿਸ ਵਲੋਂ ਬਣਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ।
ਪਾਣੀਪਤ ਦੇ ਉਝਾ ਰੋਡ 'ਤੇ ਨਲਵਾ ਕਲੋਨੀ ਦਾ ਰਹਿਣ ਵਾਲਾ ਯੋਗੀ ਨਾਂ ਦਾ 5 ਸਾਲ ਦਾ ਬੱਚਾ ਖੇਡ ਦੌਰਾਨ ਆਪਣੇ ਦੋਸਤਾਂ ਨਾਲ ਰਿਸਾਲੂ ਰੋਡ ਪਹੁੰਚ ਗਿਆ। ਜਿੱਥੇ ਆਵਾਰਾ ਕੁੱਤਿਆਂ ਨੇ ਮਾਸੂਮਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ। ਮਾਸੂਮ ਗੰਭੀਰ ਹਾਲਤ 'ਚ ਸੜਕ ਕਿਨਾਰੇ ਪਿਆ ਸੀ। ਤਾਂ ਰਾਹਗੀਰਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਵੇਖਿਆ ਅਤੇ ਇਸ ਦੀ ਜਾਣਕਾਰੀ ਸਥਾਨਕ ਸੈਕਟਰ 29 ਥਾਣੇ ਨੂੰ ਦਿੱਤੀ।
ਜਦੋਂ ਪਰਿਵਾਰ ਅਤੇ ਪੁਲਿਸ ਪਹੁੰਚੀ ਤਾਂ ਬੱਚੇ ਦੀ ਮੌਤ ਚੁੱਕੀ ਸੀ। ਪਰਿਵਾਰ ਦੀ ਬੱਚੇ ਦੀ ਮੌਤ ਤੋਂ ਬਾਅਦ ਰੋ-ਰੋ ਕੇ ਬੁਰੀ ਹਾਲਤ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਘਰ ਨਹੀਂ ਸੀ ਅਤੇ ਬੱਚਾ ਖੇਡਦਾ-ਖੇਡਦਾ ਬਾਹਰ ਆ ਗਿਆ ਅਤੇ ਇਹ ਹਾਦਸਾ ਵਾਪਰਿਆ। ਮਾਸੂਮ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਕਲੋਨੀ ਅਤੇ ਪਰਿਵਾਰ ਦੇ ਹੋਰ ਮੈਂਬਰ ਮੌਕੇ 'ਤੇ ਪਹੁੰਚੇ। ਜਦੋਂ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਜਨਰਲ ਹਸਪਤਾਲ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: ਗੁਰੂ ਨਾਨਕ ਕਾਲਜ ਬੁਢਲਾਡਾ 'ਚ ਐਸਜੀਪੀਸੀ ਵਲੋਂ 25 ਬੈੱਡਾਂ ਦਾ ਕੋਵਿਡ ਸੈਂਟਰ ਸ਼ੁਰੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin