ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹ ਵਿੱਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਤੇ 10 ਦੇ ਕਰੀਬ ਲੋਕ ਲਾਪਤਾ ਦੱਸੇ ਜਾ ਰਹੇ ਹਨ। ਰਾਜ ਦੇ ਆਪਦਾ ਪ੍ਰਬੰਧਨ ਦੇ ਨਿਰਦੇਸ਼ਕ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਲਾਹੌਲ-ਸਪੀਤੀ ਵਿਚ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 9 ਲੋਕ ਲਾਪਤਾ ਹੋ ਗਏ, ਜਦਕਿ ਇਕ ਹੋਰ ਵਿਅਕਤੀ ਚੰਬਾ ਜ਼ਿਲ੍ਹੇ ਤੋਂ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ।

ਉਹਨਾਂ ਦੱਸਿਆ ਕਿ ਮੰਗਲਵਾਰ ਰਾਤ ਅੱਠ ਵਜੇ ਉਦੈਪੁਰ ਦੇ ਲਾਹੌਲ ਵਿਚ ਬੱਦਲ ਫਟਿਆ।ਉਹਨਾਂ ਦੱਸਿਆ ਕਿ ਮਜ਼ਦੂਰਾਂ ਦੇ ਦੋ ਤੰਬੂ ਅਤੇ ਇੱਕ ਨਿੱਜੀ ਜੇਸੀਬੀ ਪਾਣੀ ਵਿਚ ਡੁੱਬ ਗਈ ਅਤੇ ਜੰਮੂ-ਕਸ਼ਮੀਰ ਦਾ ਰਹਿਣ ਵਾਲਾ 19 ਸਾਲਾ ਮਜ਼ਦੂਰ ਮੁਹੰਮਦ ਅਲਤਾਫ ਜ਼ਖ਼ਮੀ ਹੋ ਗਿਆ।

 


ਕੁਲੈਕਟਰ ਲਾਹੌਲ ਸਪਿਤੀ ਨੀਰਜ ਕੁਮਾਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਦੇਰ ਰਾਤ ਤੰਦੀ ਉਦੈਪੁਰ ਰੋਡ ਤੇ ਤੋਜਿਨ ਡਰੇਨ ਵਿੱਚ ਭਾਰੀ ਬਾਰਸ਼ ਹੋਣ ਕਾਰਨ ਦੋ ਵਾਹਨ ਜਿਨ੍ਹਾਂ ਵਿੱਚੋਂ ਇੱਕ ਪਾਂਗੀ ਸਾਈਡ ਅਤੇ ਦੂਜਾ ਜਲਮਾ ਵੱਲ ਜਾ ਰਿਹਾ ਸੀ, ਹੜ੍ਹ ਕਾਰਨ ਰੁੜ ਗਈਆਂ।


ਬੀਆਰਓ ਦੀ ਜੇਸੀਬੀ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ।ਪਰ ਮਲਬੇ ਵਿੱਚੋਂ ਸਿਰਫ ਇੱਕ ਵਿਅਕਤੀ ਨੂੰ ਕੱਢਿਆ ਗਿਆ ਅਤੇ ਉਸਨੂੰ ਕੁੱਲੂ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਦੀ ਲਾਸ਼ ਮਿਲੀ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਵਾਹਨਾਂ ਦੇ ਵੇਰਵਿਆਂ ਦਾ ਪਤਾ ਨਹੀਂ ਹੈ।
 
ਜ਼ਿਲ੍ਹਾ ਕੁਲੈਕਟਰ ਨੀਰਜ ਕੁਮਾਰ ਨੇ ਦੱਸਿਆ ਕਿ ਐਨਡੀਆਰਐਫ ਦੀ ਟੀਮ ਨੂੰ ਮੰਡੀ ਤੋਂ ਬੁਲਾਇਆ ਗਿਆ ਹੈ। ਮਲਬੇ ਹੇਠਾਂ ਫਸੇ ਲੋਕਾਂ ਨੂੰ ਬਚਾਉਣ ਲਈ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ ਜਾਏਗਾ।


ਇਸ ਦੇ ਨਾਲ ਹੀ ਕਿੱਲੋਂਗ ਤੋਂ ਜਿਸਪਾ ਲੇਹ ਸੜਕ ਨੂੰ ਵੀ ਕਈ ਥਾਵਾਂ 'ਤੇ ਨੁਕਸਾਨ ਪਹੁੰਚਿਆ ਹੈ। ਹਾਲਾਂਕਿ, ਲੇਹ ਆਉਣ ਵਾਲਿਆਂ ਲਈ ਵਿਕਲਪੀ ਰਸਤਾ ਵਰਤਿਆ ਗਿਆ ਹੈ। ਪਰ ਸਿਰਫ ਛੋਟੇ ਵਾਹਨ ਹੀ ਇਸ ਰਸਤੇ ਤੋਂ ਲੰਘ ਸਕਦੇ ਹਨ। ਲੇਹ ਅਤੇ ਮਨਾਲੀ ਟੈਕਸੀ ਯੂਨੀਅਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਮਨਾਲੀ ਲੇਹ 'ਤੇ ਬੇਲੋੜੀ ਯਾਤਰਾ ਕਰਨ ਤੋਂ ਪਰਹੇਜ਼ ਕਰਨ।


ਬੀਆਰਓ ਸੜਕਾਂ ਖੋਲ੍ਹਣ ਵਿਚ ਰੁੱਝਿਆ ਹੋਇਆ ਹੈ।ਜ਼ਿਲ੍ਹਾ ਪ੍ਰਸ਼ਾਸਨ ਹਰ ਸੰਭਵ ਸਹਾਇਤਾ ਦੇ ਰਿਹਾ ਹੈ।