ਚੰਡੀਗੜ੍ਹ: ਈ-ਕਾਮਰਸ ਕੰਪਨੀ ਫਲਿੱਪਕਾਰਟ 'ਤੇ ਅੱਜ ਤੋਂ ਸੇਲ ਸ਼ੁਰੂ ਹੋ ਗਈ ਹੈ। ਸੇਲ ਵਿੱਚ ਫੈਸ਼ਨ, ਇਲੈਕਟ੍ਰੋਨਿਕਸ, ਗੈਜੇਟਸ, ਸਮਾਰਟਫੋਨ, ਐਕਸੈਸਰੀਜ਼ ਤੇ ਘਰ ਦੇ ਸਾਮਾਨ ਵਰਗੀਆਂ ਕਈ ਚੀਜ਼ਾਂ 'ਤੇ ਭਾਰੀ ਛੋਟ ਮਿਲ ਰਹੀ ਹੈ। ਇਹ 3 ਜੁਲਾਈ ਤਕ ਚੱਲੇਗੀ। ਇਸ ਦੇ ਨਾਲ ਹੀ ਇੱਥੋਂ ਨੋ ਕੋਸਟ ਈਐਮਆਈ 'ਤੇ ਪ੍ਰੋਡਕਟ ਵੀ ਖਰੀਦੇ ਜਾ ਸਕਦੇ ਹਨ। ਇਲੈਕਟ੍ਰੋਨਿਕਸ ਤੇ ਐਕਸੈਸਰੀਜ਼ 'ਤੇ 80 ਫ਼ੀਸਦੀ ਤਕ ਛੋਟ ਦਿੱਤੀ ਜਾ ਰਹੀ ਹੈ।


ਸੇਲ ਵਿੱਚ ਲੈਪਟਾਪ ਦੀ ਵੱਡੀ ਰੇਂਜ ਹੈ, ਇਸ ਦੀ ਸ਼ੁਰੂਆਤੀ ਕੀਮਤ 33,990 ਰੁਪਏ ਹੈ। ਇਸ ਵਿੱਚ ਆਸੂਸ, ਐਪਲ ਮੈਕਬੁੱਕ, ਐਚਪੀ, ਲੇਨੋਵੋ ਵਰਗੀਆਂ ਕਈ ਕੰਪਨੀਆਂ ਸ਼ਾਮਲ ਹਨ। ਆਸੂਸ ਵੀਵੋਬੁਕ 14 ਕੋਰ i3 7th Gen ਨੂੰ ਸੇਲ ਵਿੱਚ 33,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਐਪਲ ਮੈਕਬੁਕ ਏਅਰ ਕੋਰ i5 5th Gen ਨੂੰ 64,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਸਿਟੀ ਬੈਂਕ ਕ੍ਰੈਡਿਟ ਤੇ ਡੈਬਿਟ ਕਾਰਡ 'ਤੇ ਪ੍ਰੋਡਕਟ ਖਰੀਦਣ 'ਤੇ 10 ਫ਼ੀਸਦੀ ਦਾ ਵਾਧੂ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

ਕੱਪੜਿਆਂ ਦੀ ਗੱਲ ਕੀਤੀ ਜਾਏ ਤਾਂ ਫੇਸ਼ਨ ਰੇਂਜ 'ਤੇ 80 ਫੀਸਦੀ ਤਕ ਛੋਟ ਦਿੱਤੀ ਜਾ ਰਹੀ ਹੈ। ਘੱਟੋ-ਘੱਟ ਡਿਸਕਾਊਂਟ 50 ਫੀਸਦੀ ਹੈ। ਹੋਮ ਫਰਨਿਸ਼ਿੰਗ ਰੇਂਜ ਸਿਰਫ 59 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਹੈਡਫੋਨ ਤੇ ਸਪੀਕਰਾਂ 'ਤੇ ਵੀ 70 ਫੀਸਦੀ ਤਕ ਛੋਟ ਦਿੱਤੀ ਜਾ ਰਹੀ ਹੈ। ਐਪਲ ਲਾਂਚ ਸੀਰੀਜ਼ 3 GPS ਦੀ ਸ਼ੁਰੂਆਤੀ ਰੇਂਜ 25,900 ਰੁਪਏ ਹੈ। ਐਪਲ ਵਾਚ ਸੀਰੀਜ਼ GPS ਦੀ ਸ਼ੁਰੂਆਤੀ ਰੇਂਜ 23,900 ਰੁਪਏ ਹੈ।