ਫਿਲਮੀ ਸਟਾਇਲ ਵਿੱਚ ਆਟਾ ਸਪਲਾਇਰ ਨੂੰ ਦੁਕਾਨ ਤੋਂ ਚੁੱਕਿਆ 

 ਰਾਜਪੁਰਾ 18 ਅਗਸਤ( ਗੁਰਪ੍ਰੀਤ  ਧੀਮਾਨ)

ਰਾਜਪੁਰਾ ਦੇ ਇੰਦਰਾ ਮਾਰਕੀਟ ਜਿਸ ਨੂੰ ਐਮਐਲਏ ਰੋਡ ਦੇ ਨਾਮ ਨਾਲ ਜਾਣਿਆ ਜਾਂਦਾ, ਜਿਸ ਤੇ ਸਵੇਰ ਸਮੇਂ ਕੁੱਝ ਲੋਕ ਫਿਲਮ ਸਟਾਇਲ ਵਿੱਚ ਕਾਰ ਵਿਚ ਸਵਾਰ ਹੋ ਕੇ ਆਏ ਅਤੇ ਆਟਾ ਸਪਲਾਇਰ ਨੂੰ ਚੁੱਕ ਕੇ ਲੈ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ  ਚਿਰਾਗ ਕੁਮਾਰ  ਨੇ ਦੱਸਿਆ ਕਿ ਉਸ ਦੇ ਪਿਤਾ ਹਰੀਸ਼ ਕੁਮਾਰ ਆਮ ਵਾਂਗ ਸਵੇਰੇ ਆਟਾ ਚੱਕੀ ਤੇ ਆਟੇ ਦੀ ਸਪਲਾਈ ਕਰਨ ਆਏ ਸਨ ਸਵੇਰੇ ਕਰੀਬ 9 ਵਜੇ ਗੱਡੀ ਵਿੱਚ ਸਵਾਰ ਅੱਧੀ ਦਰਜਨ ਦੇ ਕਰੀਬ ਵਿਅਕਤੀ ਆਏ ਅਤੇ ਉਸ ਦੇ ਪਿਤਾ ਹਰੀਸ਼ ਕੁਮਾਰ ਨੇ ਬਿਠਾ ਕੇ ਲੈ ਗਏ ਕਿੱਥੇ ਲੈ ਕੇ ਗਏ ਅਤੇ ਕਿਉਂ ਲੈ ਕੇ ਗਏ ਅਤੇ ਕੌਣ ਸਨ ਇਸ ਬਾਰੇ ਕੁਝ ਪਤਾ ਨਹੀਂ ਹੈ ਹਰੀਸ਼ ਕੁਮਾਰ ਨੇ ਇਹ ਵੀ ਦੱਸਿਆ  ਕਿ ਗੱਡੀ ਵਿੱਚ ਹਥਿਆਰ ਵੀ ਹੋ ਸਕਦੇ ਹਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰਾ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। 

ਪੰਜਾਬ ਵਿਚ ਹਾਲਾਤ ਲਾਗਾਤਾਰ ਬਦਤਰ ਹੁੰਦੇ ਜਾ ਰਹੇ ਹਨ । ਦਿਨ ਦਿਹਾੜੇ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ । ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ । ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ । ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਿੱਜੀ ਤੌਰ ਤੇ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀ ਹੈ । ਅਜਿਹੇ ਵਿਚ ਵੱਡੇ ਸਵਾਲ ਖੜੇ ਹੁੰਦੇ ਹਨ । ਕਿ ਜੇਕਰ ਅਜਿਹਾ ਹੋਇਆ ਹੈ ਤਾਂ ਕਿਉਂ ਹੋਇਆ । ਪਰਿਵਾਰ ਚਿੰਤਾ ਦੇ ਵਿਚ ਹੈ ।