ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ, ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਾਰੀਆਂ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ। ਸਰਕਾਰ ਨੇ ਕਿਹਾ ਕਿ 13 ਮਾਰਚ ਦੀ ਰਾਤ ਨੂੰ 12 ਵਜੇ ਤੋਂ 15 ਅਪ੍ਰੈਲ ਤੱਕ ਦੀਆਂ ਸਾਰੀਆਂ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸਰਕਾਰ ਦੇ ਫੈਸਲੇ ਤੋਂ ਬਾਅਦ ਏਅਰ ਇੰਡੀਆ ਨੇ 15 ਤੋਂ 25 ਮਾਰਚ ਤਕ ਇਟਲੀ ਅਤੇ 14 ਤੋਂ 28 ਮਾਰਚ ਤਕ ਦੱਖਣੀ ਕੋਰੀਆ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ। ਏਅਰ ਇੰਡੀਆ ਦੀ ਉਡਾਣ ਰੱਦ ਕਰਨ ਦਾ ਫੈਸਲਾ 13 ਮਾਰਚ ਨੂੰ ਰਾਤ 12 ਵਜੇ ਤੋਂ ਲਾਗੂ ਹੋਵੇਗਾ।
ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ (ਓਸੀਆਈ) ਕਾਰਡ ਦੇ ਜ਼ਰੀਏ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਨਾਗਰਿਕਾਂ ਨੂੰ ਭਾਰਤ ਸਰਕਾਰ ਨੇ ਵੀਜ਼ਾ ਮੁਫਤ ਦਾਖਲਾ ਦੇਣ ਦੀ ਸਹੂਲਤ ਦਿੱਤੀ ਹੈ। ਵਾਇਰਸ ਨੂੰ ਰੋਕਣ ਲਈ ਇਸ ਸਮੇਂ ਅਜਿਹੇ ਨਾਗਰਿਕਾਂ ਦੇ ਭਾਰਤ ਆਉਣ 'ਤੇ ਪਾਬੰਦੀ ਲਗਾਈ ਗਈ ਹੈ। ਇੱਥੇ, ਵਾਇਰਸ ਦੇ ਖਤਰੇ ਦੇ ਮੱਦੇਨਜ਼ਰ, ਕੇਰਲ ਹਾਈ ਕੋਰਟ ਦੇ ਰਜਿਸਟਰਾਰ ਨੇ ਸਾਰੀਆਂ ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਨੂੰ ਸਿਰਫ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਨੂੰ ਭੇਜੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਗੈਰ ਜ਼ਰੂਰੀ ਕੰਮਾਂ ਦੀ ਸੁਣਵਾਈ ਫਿਲਹਾਲ ਮੁਲਤਵੀ ਕਰ ਦਿੱਤੀ ਜਾਵੇ।
ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ 15 ਫਰਵਰੀ ਤੱਕ ਭਾਰਤ 'ਚ ਆਏ ਚੀਨ, ਇਟਲੀ, ਈਰਾਨ, ਗਣਤੰਤਰ ਕੋਰੀਆ, ਫਰਾਂਸ, ਸਪੇਨ ਅਤੇ ਜਰਮਨੀ ਸਮੇਤ ਭਾਰਤੀ ਨਾਗਰਿਕਾਂ ਨੂੰ 14 ਦਿਨਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਬੁੱਧਵਾਰ ਨੂੰ, ਇਟਲੀ ਦੇ ਮਿਲਾਨ ਤੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੀ ਏਅਰ ਇੰਡੀਆ ਦੀ ਉਡਾਣ ਦੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਵੀ 14 ਦਿਨਾਂ ਲਈ ਨਿਗਰਾਨੀ ਹੇਠ ਰੱਖਿਆ ਗਿਆ ਹੈ।
15 ਐਪ੍ਰਲ ਤੱਕ ਵਿਦੇਸ਼ੀ ਯਾਤਰੀਆਂ ਤੇ ਲੱਗੀ ਰੋਕ, ਏਅਰ ਇੰਡੀਆ ਨੇ ਇਟਲੀ 'ਤੇ ਦੱਖਣੀ ਕੋਰੀਆ ਦੀਆਂ ਉਡਾਣਾਂ ਕੀਤੀਆਂ ਰੱਦ
ਏਬੀਪੀ ਸਾਂਝਾ
Updated at:
12 Mar 2020 08:18 PM (IST)
ਸਰਕਾਰ ਨੇ ਕਿਹਾ ਕਿ 13 ਮਾਰਚ ਦੀ ਰਾਤ ਨੂੰ 12 ਵਜੇ ਤੋਂ 15 ਅਪ੍ਰੈਲ ਤੱਕ ਦੀਆਂ ਸਾਰੀਆਂ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
- - - - - - - - - Advertisement - - - - - - - - -