ਚੰਡੀਗੜ੍ਹ: ਜੇਬੀਟੀ ਭਰਤੀ ਘੁਟਾਲੇ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਸੁਪਰੀਮੋ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਪੂਰੀ ਹੋ ਗਈ ਹੈ। ਜੂਨੀਅਰ ਬੇਸਿਕ ਟੀਚਰ (ਜੇਬੀਟੀ) ਭਰਤੀ ਘੁਟਾਲੇ ਵਿੱਚ 10 ਸਾਲ ਦੀ ਸਜ਼ਾ ਕੱਟ ਰਹੇ ਹਰਿਆਣਾ ਦੇ ਸਾਬਕਾ ਸੀਐਮ ਓਮ ਪ੍ਰਕਾਸ਼ ਚੌਟਾਲਾ ਨੂੰ ਹੁਣ ਤਿਹਾੜ ਜੇਲ੍ਹ ਤੋਂ ਰਿਹਾਅ ਕੀਤਾ ਜਾ ਸਕਦਾ ਹੈ।

Continues below advertisement


ਤਿਹਾੜ ਜੇਲ ਅਥਾਰਟੀ ਨੇ ਆਪਣੇ ਵਕੀਲ ਅਮਿਤ ਸਾਹਨੀ ਨੂੰ ਦੱਸਿਆ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਜੇਬੀਟੀ (ਜੂਨੀਅਰ ਬੇਸਿਕ ਟ੍ਰੇਨਿੰਗ) ਕੇਸ ਵਿੱਚ ਆਪਣੀ ਸਜ਼ਾ ਪੂਰੀ ਕਰ ਲਈ ਹੈ ਤੇ ਉਹ ਵਿਸ਼ੇਸ਼ ਛੋਟ ਲਈ ਯੋਗ ਹੈ।


ਦੱਸ ਦਈਏ ਕਿ ਓਮਪ੍ਰਕਾਸ਼ ਚੌਟਾਲਾ ਅਤੇ ਉਸ ਦੇ ਬੇਟੇ ਅਜੇ ਚੌਟਾਲਾ ਨੂੰ ਜੇਬੀਟੀ ਭਰਤੀ ਘੁਟਾਲੇ ਵਿੱਚ 2013 ਵਿੱਚ 10 ਸਾਲ ਦੀ ਸਜਾ ਸੁਣਾਈ ਗਈ ਸੀ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਰਸਮੀ ਰਿਹਾਈ ਦੀ ਪ੍ਰਕਿਰਿਆ ਆਉਣ ਵਾਲੇ ਦਿਨਾਂ ਵਿੱਚ ਪੂਰੀ ਕੀਤੀ ਜਾ ਸਕਦੀ ਹੈ। ਉਸ ਦੇ ਵਕੀਲ ਨੇ ਦੱਸਿਆ ਕਿ ਚੌਟਾਲਾ ਦੀ ਸਜ਼ਾ ਬੀਤੀ ਰਾਤ ਪੂਰੀ ਹੋ ਗਈ ਹੈ। ਕੁਝ ਕਾਗਜ਼ੀ ਕਾਰਵਾਈ ਬਾਕੀ ਹੈ। ਜਿਵੇਂ ਹੀ ਕਾਰਵਾਈ ਪੂਰੀ ਹੋ ਜਾਵੇਗੀ, ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਅਧਿਕਾਰਤ ਤੌਰ 'ਤੇ ਜਾਰੀ ਕੀਤੇ ਜਾਣਗੇ।


ਦਰਅਸਲ, ਓਪੀ ਚੌਟਾਲਾ ਦੇ ਰਾਜ ਸਮੇਂ ਸਾਲ 1999-2000 ਵਿੱਚ ਹਰਿਆਣਾ ਦੇ 18 ਜ਼ਿਲ੍ਹਿਆਂ ਵਿੱਚ 3206 ਜੇਬੀਟੀ ਅਧਿਆਪਕਾਂ ਦੀ ਭਰਤੀ ਵਿਚ ਨਿਯਮਾਂ ਦੀ ਪਾਲਣਾ ਨਾ ਕਰਕੇ ਆਪਣੀ ਇੱਛਾ ਮੁਤਾਬਕ ਉਮੀਦਵਾਰਾਂ ਦੀ ਭਰਤੀ ਕਰਨ ਦਾ ਦੋਸ਼ ਲਾਇਆ ਗਿਆ ਸੀ।


ਇਹ ਵੀ ਪੜ੍ਹੋ: Delta Plus Variant: 'ਡੈਲਟਾ ਪਲੱਸ' ਵੇਰੀਐਂਟ ਦਾ ਕਹਿਰ, ਦੇਸ਼ 'ਚ 40 ਕੇਸ ਮਿਲੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904