9 ਸਤੰਬਰ ਨੂੰ ਦੇਸ਼ ਨੂੰ ਆਪਣਾ ਨਵਾਂ ਉਪ-ਰਾਸ਼ਟਰਪਤੀ ਮਿਲ ਗਿਆ। ਐਨਡੀਏ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਭਾਰਤ ਦੇ ਨਵੇਂ ਉਪ-ਰਾਸ਼ਟਰਪਤੀ ਚੁਣੇ ਗਏ। ਉਪ- ਰਾਸ਼ਟਰਪਤੀ ਦੇ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਉਪਰਾਸ਼ਟਰਪਤੀ ਜਗਦੀਪ ਧਨਖੜ ਨੇ ਚੁੱਪੀ ਸਧੀ ਹੋਈ ਸੀ। ਹਾਲ ਹੀ ਵਿੱਚ ਉਹਨਾਂ ਨੇ ਇਸ ਬਾਰੇ ਬਿਆਨ ਦਿੱਤਾ ਹੈ ਅਤੇ ਨਵੇਂ ਚੁਣੇ ਉਪਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਵਧਾਈ ਦਿੱਤੀ ਹੈ। ਧਨਖੜ ਨੇ ਕਿਹਾ ਕਿ ਉਪਰਾਸ਼ਟਰਪਤੀ ਦਾ ਪਦ ਉਹਨਾਂ ਦੇ "ਵਿਸ਼ਾਲ ਅਨੁਭਵ" ਕਰਕੇ ਹੋਰ ਵੀ ਜ਼ਿਆਦਾ ਮਾਣ ਮਿਲੇਗਾ। ਇਹ ਬਿਆਨ 21 ਜੁਲਾਈ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਪਦ ਛੱਡਣ ਤੋਂ ਬਾਅਦ ਉਹਨਾਂ ਦਾ ਪਹਿਲਾ ਜਨਤਕ ਬਿਆਨ ਹੈ।

Continues below advertisement

ਰਾਧਾਕ੍ਰਿਸ਼ਨਨ ਨੂੰ ਲਿਖੇ ਪੱਤਰ ਵਿੱਚ ਧਨਖੜ ਨੇ ਕਿਹਾ, "ਦੁਨਿਆ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਮਨੁੱਖਤਾ ਦੇ ਛੇਵੇਂ ਹਿੱਸੇ ਦਾ ਘਰ ਮੰਨੇ ਜਾਣ ਵਾਲੇ ਭਾਰਤ ਦੇ ਉਪਰਾਸ਼ਟਰਪਤੀ ਵਜੋਂ ਤੁਹਾਡੇ ਚੁਣੇ ਜਾਣ 'ਤੇ ਦਿਲੋਂ ਵਧਾਈ।"

Continues below advertisement

ਜਗਦੀਪ ਧਨਖੜ ਦੀ ਖਾਮੋਸ਼ੀ 'ਤੇ ਵਿਰੋਧੀ ਧਿਰ ਨੇ ਸਵਾਲ ਉਠਾਏ ਸੀ –

ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੀ ਚੁੱਪ 'ਤੇ ਵਿਰੋਧੀ ਧਿਰ ਵੱਲੋਂ ਸਵਾਲ ਉਠਾਏ ਜਾਣ ਤੋਂ ਬਾਅਦ, ਉਨ੍ਹਾਂ ਨੇ ਰਾਧਾਕ੍ਰਿਸ਼ਨਨ ਨੂੰ ਲਿਖੇ ਇੱਕ ਪੱਤਰ ਵਿੱਚ ਆਪਣੀ ਗੱਲ ਸਪੱਸ਼ਟ ਕੀਤੀ। ਧਨਖੜ ਨੇ ਪੱਤਰ ਵਿੱਚ ਲਿਖਿਆ, "ਤੁਹਾਡੀ ਇਸ ਮਹੱਤਵਪੂਰਨ ਅਹੁਦੇ 'ਤੇ ਤਰੱਕੀ ਸਾਡੇ ਰਾਸ਼ਟਰ ਦੇ ਪ੍ਰਤੀਨਿਧੀਆਂ ਦੇ ਵਿਸ਼ਵਾਸ ਅਤੇ ਭਰੋਸੇ ਨੂੰ ਦਰਸਾਉਂਦੀ ਹੈ।" ਉਨ੍ਹਾਂ ਨੇ ਅੱਗੇ ਕਿਹਾ ਕਿ ਰਾਧਾਕ੍ਰਿਸ਼ਨਨ ਦੇ ਜਨਤਕ ਜੀਵਨ ਦੇ "ਵਿਸ਼ਾਲ ਅਨੁਭਵ" ਨੂੰ ਵੇਖਦੇ ਹੋਏ, ਉਨ੍ਹਾਂ ਦੀ ਅਗਵਾਈ ਵਿੱਚ ਇਹ ਅਹੁਦਾ ਯਕੀਨੀ ਤੌਰ 'ਤੇ ਹੋਰ ਵੀ ਸਨਮਾਨ ਅਤੇ ਪ੍ਰਤਿਸ਼ਠਾ ਪ੍ਰਾਪਤ ਕਰੇਗਾ।

ਜਗਦੀਪ ਧਨਖੜ ਨੇ 21 ਜੁਲਾਈ ਨੂੰ ਅਚਾਨਕ "ਸਿਹਤ ਕਾਰਨਾਂ" ਦਾ ਹਵਾਲਾ ਦਿੰਦਿਆਂ ਉਪਰਾਸ਼ਟਰਪਤੀ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਇਸ ਅਚਾਨਕ ਕਦਮ ਨਾਲ ਭਾਰਤੀ ਰਾਜਨੀਤੀ ਵਿੱਚ ਹਲਚਲ ਮਚ ਗਈ ਸੀ। ਵਿਰੋਧੀ ਧਿਰ ਨੇ ਉਨ੍ਹਾਂ ਦੇ ਪਦ ਛੱਡਣ ਦੇ ਤਰੀਕੇ 'ਤੇ ਸਵਾਲ ਉਠਾਏ ਸੀ। ਅਸਤੀਫਾ ਦੇਣ ਤੋਂ ਬਾਅਦ ਧਨਖੜ ਪੂਰੀ ਤਰ੍ਹਾਂ ਖਾਮੋਸ਼ ਰਹੇ, ਜਿਸ ਕਾਰਨ ਵਿਰੋਧੀ ਧਿਰਾਂ ਨੇ ਉਨ੍ਹਾਂ ਦੇ ਠਿਕਾਣੇ ਅਤੇ ਇਰਾਦਿਆਂ ਬਾਰੇ ਸਵਾਲ ਉਠਾਉਣ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਇਸ ਲੰਮੇ ਸਮੇਂ ਦੀ ਚੁੱਪੀ ਨੇ ਕਈ ਤਰ੍ਹਾਂ ਦੀਆਂ ਅਟਕਲਾਂ ਨੂੰ ਜਨਮ ਦਿੱਤਾ ਸੀ, ਜਿਸ 'ਤੇ ਹੁਣ ਉਨ੍ਹਾਂ ਦੀ ਪ੍ਰਤੀਕ੍ਰਿਆ ਦੇ ਬਾਅਦ ਵਿਸ਼ਰਾਮ ਮਿਲ ਗਿਆ ਹੈ।