ਨਵੀਂ ਦਿੱਲੀ: ਚੋਣਾਂ ਦੇ ਸਾਲ ‘ਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ‘ਤੇ ਤੋਹਫੀਆਂ ਦੀ ਬਾਰਸ਼ ਕੀਤੀ ਹੈ। ਬਿਜਲੀ ਦੀ ਘੱਟ ਖਪਤ ਕਰਨ ਵਾਲਿਆਂ ‘ਤੇ ਜ਼ਬਰਦਸਤ ਮਿਹਰਬਾਨ ਹੁੰਦੇ ਹੋਏ 200 ਯੂਨਿਟ ਤਕ ਬਿਜਲੀ ਮੁਫਤ ਕਰ ਦਿੱਤੀ ਹੈ। ਕੇਜਰੀਵਾਲ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਜੇਕਰ ਕੋਈ ਗਾਹਕ ਸਿਰਫ 200 ਯੂਨਿਟ ਤਕ ਬਿਜਲੀ ਖਪਤ ਕਰਦਾ ਹੈ ਤਾਂ ਉਸ ਨੂੰ ਬਿੱਲ ਭਰਨ ਦੀ ਲੋੜ ਨਹੀਂ।


201 ਤੋਂ 400 ਯੂਨਿਟ ਤਕ ਬਿਜਲੀ ਦਾ ਇਸਤੇਮਾਲ ਕਰਨ 'ਤੇ 50% ਸਬਸੀਡੀ ਦਿੱਤੀ ਜਾਵੇਗੀ। ਕੇਜਰੀਵਾਲ ਦੇ ਇਸ ਫੈਸਲੇ ਨਾਲ ਘੱਟ ਬਿਜਲੀ ਖਪਤ ਕਰਨ ਵਾਲੇ ਗਰੀਬ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, “ਬਿਜਲੀ ਕੰਪਨੀਆਂ ਦੀ ਆਰਥਿਕ ਹਾਲਤ ਖ਼ਰਾਬ ਸੀ, ਦਿੱਲੀ ‘ਚ ਬਲੈਕ ਆਉਟ ਦੇ ਹਾਲਾਤ ਹੋ ਗਏ ਹਨ, ਬਿਜਲੀ ਦੇ ਬਿੱਲ ਜ਼ਿਆਦਾ ਆਉਂਦੇ ਸੀ।”

ਮੁੱਖ ਮੰਤਰੀ ਨੇ ਅੱਗੇ ਕਿਹਾ, “ਦੂਜੇ ਸੂਬਿਆਂ ‘ਚ ਬਿਜਲੀ ਦੀਆਂ ਦਰਾਂ ਵਧ ਰਹੀਆਂ ਹਨ, ਪਰ ਅੱਜ ਦਿੱਲੀ ‘ਚ ਕੀਮਤਾਂ ਘਟ ਰਹੀਆਂ ਹਨ। ਬਿਜਲੀ ਕੰਪਨੀਆਂ ਦੀ ਹਾਲਤ ਸੁਧਰੀ ਹੈ। ਬਿਜਲੀ ਖੇਤਰ ਦੇ ਬੁਨਿਆਦੀ ਢਾਂਚੇ  ‘ਚ ਕਾਫੀ ਸੁਧਾਰ ਹੋਇਆ ਹੈ। ਦਿੱਲੀ ‘ਚ ਹੁਣ ਪਾਵਰ ਕੱਟ ਨਹੀ ਲੱਗਦੇ।”