ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੁਰੂਕਸ਼ੇਤਰ 'ਚ ਚੱਲ ਰਹੀ 'ਭਾਰਤ ਜੋੜੋ ਯਾਤਰਾ' ਦੌਰਾਨ ਇਕ ਵਿਵਾਦਤ ਬਿਆਨ ਨਾਲ ਨਵੀਂ ਚਰਚਾ ਛੇੜ ਦਿੱਤੀ ਹੈ। ਕੁਰੂਕਸ਼ੇਤਰ 'ਚ, ਜਿੱਥੇ ਮਹਾਭਾਰਤ ਦਾ ਯੁੱਧ ਹੋਇਆ ਸੀ, ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਪਾਂਡਵਾਂ ਨੂੰ ਤਪੱਸਵੀ ਦੱਸਿਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 'ਸਾਰੇ ਧਰਮਾਂ' ਦਾ ਸਮਰਥਨ ਪ੍ਰਾਪਤ ਸੀ। ਉਨ੍ਹਾਂ ਨਾਲ ਹਰ ਧਰਮ ਦੇ ਲੋਕ ਸਨ।


ਰਾਹੁਲ ਗਾਂਧੀ ਨੇ ਅੱਗੇ ਕਿਹਾ, "ਇਕ ਪਾਸੇ ਇਹ 5 ਤਪੱਸਵੀ ਸਨ ਅਤੇ ਦੂਜੇ ਪਾਸੇ ਬੇਸ਼ੁਮਾਰ ਲੋਕਾਂ ਦੀ ਭੀੜ ਸੀ। ਪਾਂਡਵਾਂ ਦੇ ਨਾਲ ਸਾਰੇ ਧਰਮਾਂ ਦੇ ਲੋਕ ਸਨ। ਬਿਲਕੁਲ ਇਸ ਭਾਰਤ ਜੋੜੋ ਯਾਤਰਾ ਵਾਂਗ। ਕੋਈ ਕਿਸੇ ਨੂੰ ਨਹੀਂ ਪੁੱਛਦਾ ਕਿ ਉਹ ਕਿੱਥੋਂ ਆਇਆ ਹੈ? ਪਾਂਡਵਾਂ ਨੇ ਵੀ ਬੇਇਨਸਾਫ਼ੀ ਖ਼ਿਲਾਫ਼ ਕੰਮ ਕੀਤਾ ਸੀ। ਉਨ੍ਹਾਂ ਨੇ ਵੀ ਨਫ਼ਰਤ ਦੇ ਬਾਜ਼ਾਰ 'ਚ ਮੁਹੱਬਤ ਦੀ ਦੁਕਾਨ ਖੋਲ੍ਹੀ ਸੀ।"



ਗਾਂਧੀ ਨੇ ਅੱਗੇ ਦਾਅਵਾ ਕੀਤਾ, "ਪਾਂਡਵਾਂ ਨੇ ਨਾ ਨੋਟਬੰਦੀ ਅਤੇ ਨਾ ਹੀ ਜੀਐਸਟੀ ਲਾਗੂ ਕਰਵਾਈ, ਕਿਉਂਕਿ ਉਹ ਤਪੱਸਵੀ ਸਨ। "ਕੀ ਪਾਂਡਵਾਂ ਨੇ ਨੋਟਬੰਦੀ ਲਾਗੂ ਕੀਤੀ ਸੀ? ਕੀ ਉਹ ਧੱਕੇਸ਼ਾਹੀ ਨਾਲ ਜੀਐਸਟੀ ਲਿਆਏ ਸਨ? ਕੀ ਉਨ੍ਹਾਂ ਨੇ ਕਦੇ ਅਜਿਹਾ ਕੀਤਾ? ਨਹੀਂ, ਉਨ੍ਹਾਂ ਨੇ ਅਜਿਹਾ ਕਦੇ ਨਹੀਂ ਕੀਤਾ, ਕਿਉਂਕਿ ਉਹ ਇੱਕ ਤਪੱਸਵੀ ਸਨ।" ਵੀਡੀਓ 'ਚ ਲਗਭਗ 4:20 ਮਿੰਟ 'ਤੇ ਰਾਹੁਲ ਗਾਂਧੀ ਲੋਕਾਂ ਨੂੰ ਪੁੱਛਦੇ ਹਨ ਕਿ ਕੀ ਪਾਂਡਵਾਂ ਨੇ ਨੋਟਬੰਦੀ ਕੀਤੀ ਸੀ ਅਤੇ ਕੀ ਜੀਐਸਟੀ ਲਾਗੂ ਕੀਤਾ ਸੀ?


ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ 2-3 ਕਾਰੋਬਾਰੀ ਭਾਰਤ 'ਚ ਨੋਟਬੰਦੀ ਅਤੇ ਜੀਐਸਟੀ ਲੈ ਕੇ ਆਏ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਨਹੀਂ, ਸਗੋਂ 2-3 ਕਾਰੋਬਾਰੀਆਂ ਨੇ ਦਸਤਖਤ ਕੀਤੇ ਸਨ।


ਭਗਵਦ ਗੀਤਾ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, "ਕੀ ਪਾਂਡਵਾਂ ਨੇ ਨੋਟਬੰਦੀ ਕੀਤੀ ਸੀ, ਜੀਐਸਟੀ ਲਾਗੂ ਕੀਤੀ ਸੀ? ਕੀ ਉਹ ਕਦੇ ਅਜਿਹਾ ਕੀਤਾ ਹੋਵੇਗਾ? ਕਦੇ ਵੀ ਨਹੀਂ। ਉਂਕਿ ਉਹ ਸੰਨਿਆਸੀ ਸਨ ਅਤੇ ਉਹ ਜਾਣਦੇ ਸਨ ਕਿ ਨੋਟਬੰਦੀ, ਗਲਤ ਜੀਐਸਟੀ, ਖੇਤੀ ਕਾਨੂੰਨ ਇਸ ਧਰਤੀ ਦੇ ਸੰਨਿਆਸੀਆਂ ਤੋਂ ਚੋਰੀ ਕਰਨ ਦਾ ਤਰੀਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਸ਼ੱਕ ਇਨ੍ਹਾਂ ਫ਼ੈਸਲਿਆਂ 'ਤੇ ਦਸਤਖਤ ਕੀਤੇ, ਪਰ ਇਸ ਦੇ ਪਿੱਛੇ ਭਾਰਤ ਦੇ 2-3 ਅਰਬਪਤੀਆਂ ਦੀ ਤਾਕਤ ਸੀ। ਭਾਵੇਂ ਤੁਸੀਂ ਮੰਨੋ ਜਾਂ ਨਾ ਮੰਨੋ।"



ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ 'ਜੈ ਸੀਆ ਰਾਮ' ਦੇ ਨਾਅਰੇ ਦੀ ਵਰਤੋਂ ਕਰਦੇ ਹੋਏ ਕੇਂਦਰ ਅਤੇ ਆਰਐਸਐਸ ਵਿਰੁੱਧ ਆਪਣਾ ਹਮਲਾ ਜਾਰੀ ਰੱਖਿਆ ਅਤੇ ਦਾਅਵਾ ਕੀਤਾ ਕਿ ਉਹ 'ਹਰ ਹਰ ਮਹਾਦੇਵ' ਨਹੀਂ ਬੋਲਦੇ।


ਰਾਹੁਲ ਗਾਂਧੀ ਨੇ ਕਿਹਾ, "ਆਰਐਸਐਸ ਵਾਲੇ ਕਦੇ ਵੀ 'ਹਰ ਹਰ ਮਹਾਦੇਵ' ਦਾ ਨਾਅਰਾ ਨਹੀਂ ਲਗਾਉਂਦੇ, ਕਿਉਂਕਿ ਭਗਵਾਨ ਸ਼ਿਵ 'ਤਪੱਸਵੀ' ਸਨ ਅਤੇ ਇਹ ਲੋਕ ਭਾਰਤ ਦੀ 'ਤਪੱਸਿਆ' 'ਤੇ ਹਮਲਾ ਕਰ ਰਹੇ ਹਨ। ਲੋਕ ਇਸ ਨੂੰ ਨਹੀਂ ਸਮਝ ਰਹੇ, ਪਰ ਜਿਹੜੇ ਲੜਾਈ ਉਦੋਂ ਸੀ, ਅੱਜ ਵੀ ਉਹੀ ਹੈ। ਇਹ ਲੜਾਈ ਕਿਸ ਦੇ ਵਿਚਕਾਰ ਹੈ? ਪਾਂਡਵ ਕੌਣ ਸਨ? ਅਰਜੁਨ, ਭੀਮ... ਉਹ ਤਪੱਸਿਆ ਕਰਦੇ ਸਨ।"


ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ, "ਕੀ ਉਨ੍ਹਾਂ ਨੇ ਕਦੇ ਪਾਂਡਵਾਂ ਵੱਲੋਂ ਇਸ ਧਰਤੀ 'ਤੇ ਨਫ਼ਰਤ ਫੈਲਾਉਣ ਅਤੇ ਕਿਸੇ ਬੇਕਸੂਰ ਵਿਅਕਤੀ ਵਿਰੁੱਧ ਕੋਈ ਅਪਰਾਧ ਕਰਨ ਬਾਰੇ ਸੁਣਿਆ ਹੈ?" ਰਾਹੁਲ ਗਾਂਧੀ ਨੇ ਆਰਐਸਐਸ ਨੂੰ '21ਵੀਂ ਸਦੀ ਦੇ ਕੌਰਵ' ਕਹਿ ਕੇ ਤੰਜ਼ ਕਸਿਆ।


ਉਨ੍ਹਾਂ ਕਿਹਾ, "ਕੌਰਵ ਕੌਣ ਸਨ? ਮੈਂ ਤੁਹਾਨੂੰ ਸਭ ਤੋਂ ਪਹਿਲਾਂ 21ਵੀਂ ਸਦੀ ਦੇ ਕੌਰਵਾਂ ਬਾਰੇ ਦੱਸਾਂਗਾ। ਉਹ ਖਾਕੀ ਹਾਫ ਪੈਂਟ ਪਹਿਨਦੇ ਹਨ। ਹੱਥਾਂ 'ਚ ਡੰਡੇ ਅਤੇ ਸ਼ਾਖਾ ਨਾਲ ਰੱਖਦੇ ਹਨ। ਭਾਰਤ ਦੇ 2-3 ਅਰਬਪਤੀ ਕੌਰਵਾਂ ਦੇ ਨਾਲ ਖੜ੍ਹੇ ਹਨ।"