Snowfall in Himachal: ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵਿਆਪਕ ਬਰਫ਼ਬਾਰੀ ਹੋਈ ਹੈ, ਜਿਸ ਵਿੱਚ ਨੌਂ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਭਾਰੀ ਬਰਫ਼ਬਾਰੀ ਹੋਈ ਹੈ ਤੇ ਕਈ ਥਾਵਾਂ ’ਤੇ ਮੀਂਹ ਪੈ ਰਿਹਾ ਹੈ। ਬਰਫਬਾਰੀ ਕਾਰਨ 275 ਸੜਕਾਂ ਤੇ 330 ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਬੰਦ ਹੋ ਗਏ ਹਨ।


ਹਾਸਲ ਜਾਣਕਾਰੀ ਮੁਤਾਬਕ ਸਭ ਤੋਂ ਵੱਧ ਸੜਕਾਂ ਜ਼ਿਲ੍ਹਾ ਲਾਹੌਲ ਤੇ ਸਪਿਤੀ (175) ਵਿੱਚ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਬਾਅਦ ਜ਼ਿਲ੍ਹਾ ਸ਼ਿਮਲਾ ਵਿੱਚ 64 ਸੜਕਾਂ ਹਨ। ਸਭ ਤੋਂ ਵੱਧ ਡੀਟੀਆਰ ਮੰਡੀ ਜ਼ਿਲ੍ਹੇ (147) ਵਿੱਚ ਪ੍ਰਭਾਵਿਤ ਹੋਏ ਹਨ, ਇਸ ਤੋਂ ਬਾਅਦ ਲਾਹੌਲ ਤੇ ਸਪਿਤੀ (106) ਤੇ ਸ਼ਿਮਲਾ (24) ਵਿੱਚ ਹਨ।


ਮੌਸਮ ਵਿਭਾਗ ਨੇ ਇਸ ਖੇਤਰ ਵਿੱਚ 26 ਜਨਵਰੀ ਤੱਕ ਹਲਕੀ ਬਾਰਸ਼ ਤੇ 21 ਤੇ 22 ਜਨਵਰੀ ਨੂੰ ਵੱਖ-ਵੱਖ ਥਾਵਾਂ 'ਤੇ ਬਰਫਬਾਰੀ ਤੇ 23 ਜਨਵਰੀ ਨੂੰ ਮੱਧ ਤੇ ਉੱਚੀਆਂ ਪਹਾੜੀਆਂ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ।


ਇਸ ਦੌਰਾਨ ਮੌਸਮ ਵਿਭਾਗ ਨੇ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਦੱਸ ਦੇਈਏ ਇਸ ਕਾਰਨ ਵਿਸ਼ੇਸ਼ ਤੌਰ ’ਤੇ ਮਰੀਜ਼ਾਂ ਅਤੇ ਗਰਭਵਤੀ ਔਰਤਾਂ ਨੂੰ ਹਸਪਤਾਲ ਪੁੱਜਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਫ਼ ਜਮ੍ਹਾਂ ਹੋਣ ਕਾਰਨ ਸੜਕ ਸ਼ੀਸ਼ੇ ਵਾਂਗ ਜੰਮ ਗਈ ਹੈ। ਇਸ ਨਾਲ ਸੜਕਾਂ ‘ਤੇ ਤਿਲਕਣ ਵਧ ਗਈ ਹੈ। ਪੀਡਬਲਯੂਡੀ ਨੇ ਕੁਝ ਸੜਕਾਂ ਨੂੰ ਆਵਾਜਾਈ ਲਈ ਖੋਲ੍ਹਿਆ ਵੀ ਹੈ, ਪਰ ਫਿਰ ਵੀ ਇਨ੍ਹਾਂ ‘ਤੇ ਸਫਰ ਕਰਨਾ ਜੋਖਮ ਭਰਿਆ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਸਾਰਿਆਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਜਾਰੀ ਕੀਤੀ ਹੈ।


ਇਹ ਵੀ ਪੜ੍ਹੋ: Funny Video: ਮਾਧੁਰੀ ਦੀਕਸ਼ਿਤ ਦੇ 'ਮਾਰ ਡਾਲਾ' ਗੀਤ 'ਤੇ ਦੋਸਤਾਂ ਨੇ ਕੀਤਾ ਮਜੇਦਾਰ ਡਾਂਸ, ਹੱਸ-ਹੱਸ ਕੇ ਕਮਲੇ ਹੋਏ ਲੋਕ, ਬੋਲੇ- ਸੱਚਮੁੱਚ 'ਮਾਰ ਡਾਲਾ'...


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral Video: ਪਾਕਿਸਤਾਨੀ ਫੋਟੋਗ੍ਰਾਫਰ ਨੇ ਸਾਂਝੀ ਕੀਤੀ ਲੱਕੜ ਇਕੱਠੀ ਕਰਨ ਵਾਲੀ ਛੋਟੀ ਕੁੜੀ ਦਾ ਪਿਆਰੀ ਵੀਡੀਓ