Farmers at Ghazipur border: ਰਾਕੇਸ਼ ਟਿਕੈਤ ਨੇ ਕਰ ਦਿਖਾਇਆ, ਗਾਜ਼ੀਪੁਰ ਸਰਹੱਦ ਤੋਂ ਸੁਰੱਖਿਆ ਕਰਮਚਾਰੀਆਂ ਦੀ ਵਾਪਸੀ, ਵਧ ਰਹੀ ਕਿਸਾਨਾਂ ਦੀ ਗਿਣਤੀ
ਏਬੀਪੀ ਸਾਂਝਾ
Updated at:
29 Jan 2021 07:50 AM (IST)
ਵੀਰਵਾਰ ਸ਼ਾਮ ਨੂੰ ਗਾਜ਼ੀਪੁਰ ਸਰਹੱਦ 'ਤੇ ਕਾਫੀ ਤਣਾਅ ਸੀ। ਗਾਜ਼ੀਆਬਾਦ ਪ੍ਰਸ਼ਾਸਨ ਨੇ ਗਾਜ਼ੀਪੁਰ ਸਰਹੱਦ ਨੂੰ ਖਾਲੀ ਕਰਾਉਣ ਦੇ ਆਦੇਸ਼ ਦਿੱਤੇ ਸੀ। ਪਰ ਦੇਰ ਰਾਤ ਸਥਿਤੀ ਪੂਰੀ ਤਰ੍ਹਾਂ ਬਦਲ ਗਈ।
NEXT
PREV
ਗਾਜ਼ੀਪੁਰ ਸਰਹੱਦ: ਕਿਸਾਨਾਂ ਦੇ ਧਰਨੇ (Farmers Protest) ਵਾਲੀ ਥਾਂ ਵੀਰਵਾਰ ਨੂੰ ਹਾਈਵੋਲਟੇਜ ਡਰਾਮਾ ਚੱਲਿਆ। ਇੱਕ ਪਾਸੇ ਜਿੱਥੇ ਦੁਪਹਿਰ ਤੋਂ ਤਣਾਅ ਦਾ ਮਾਹੌਲ ਸੀ, ਸੁਰੱਖਿਆ ਕਰਮਚਾਰੀਆਂ (Force Return) ਨੂੰ ਦੇਰ ਰਾਤ ਅਚਾਨਕ ਸਰਹੱਦ ਤੋਂ ਹਟਾ ਦਿੱਤਾ ਗਿਆ। ਫਿਲਹਾਲ ਸਰਹੱਦ ਤੋਂ ਪੀਏਸੀ ਦੇ ਸਾਰੇ ਜਵਾਨਾਂ ਨੂੰ ਕਿਉਂ ਹਟਾਏ ਗਏ, ਇਸ ਬਾਰੇ ਜਾਣਕਾਰੀ ਨਹੀਂ ਮਿਲੀ। ਇਸ ਦੇ ਨਾਲ ਹੀ ਕਿਸਾਨਾਂ ਲਈ ਵੱਡੀ ਖ਼ਬਰ ਇਹ ਹੈ ਕਿ ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਦੀ ਗਿਣਤੀ ਵਧਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ।
ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਗਿਆ ਕਿ ਉਹ ਸਵੇਰ ਤੋਂ ਹੀ ਡਿਊਟੀ 'ਤੇ ਸੀ, ਹੁਣ ਉਨ੍ਹਾਂ ਨੂੰ ਵਾਪਸੀ ਦਾ ਆਦੇਸ਼ ਦਿੱਤਾ ਗਿਆ ਹੈ। ਗਣਤੰਤਰ ਦਿਵਸ 'ਤੇ ਹੋਈ ਹਿੰਸਾ ਤੋਂ ਬਾਅਦ ਗਾਜ਼ੀਪੁਰ ਸਰਹੱਦ (Ghazipur border) 'ਤੇ ਮੌਜੂਦ ਕਿਸਾਨਾਂ ਵਿਚ ਤਣਾਅ ਦੀ ਸਥਿਤੀ ਸੀ। ਸਰਹੱਦ ਕਰਕੇ ਦਿੱਲੀ ਪੁਲਿਸ ਅਤੇ ਗਾਜ਼ੀਆਬਾਦ ਪੁਲਿਸ ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਣ ਲਈ ਭਾਰੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਸੀ।
ਹਾਲਾਂਕਿ ਸਾਰੇ ਸੀਨੀਅਰ ਅਧਿਕਾਰੀ ਰਾਤ ਡੇਢ ਵਜੇ ਤੱਕ ਸਰਹੱਦ ਤੋਂ ਚਲੇ ਗਏ, ਤੇ ਹੁਣ ਸੁਰੱਖਿਆ ਕਰਮਚਾਰੀਆਂ ਨੂੰ ਵੀ ਹਟਾ ਦਿੱਤਾ ਗਿਆ। ਦੋਪਹਿਰ ਤੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਸਰਹੱਦ 'ਤੇ ਕੁਝ ਵੱਡਾ ਹੋਣ ਵਾਲਾ ਹੈ, ਪਰ ਫਿਲਹਾਲ ਸਥਿਤੀ ਮੁੜ ਤੋਂ ਸਧਾਰਣ ਹੋ ਗਈ ਹੈ।
ਇਸ ਦੇ ਨਾਲ ਹੀ ਕਿਸਾਨ ਮੁੜ ਸਰਹੱਦ 'ਤੇ ਵਾਪਸ ਆਉਣੇ ਸ਼ੁਰੂ ਹੋ ਗਏ ਹਨ, ਜਦੋਂਕਿ ਆਸ ਪਾਸ ਦੇ ਇਲਾਕਿਆਂ ਤੋਂ ਵੀ ਲੋਕ ਨੇਤਾ ਰਾਕੇਸ਼ ਟਿਕੈਤ ਦੇ ਸਮਰਥਨ 'ਚ ਆਉਣੇ ਸ਼ੁਰੂ ਹੋ ਗਏ ਹਨ। ਯੂਪੀ ਤੋਂ ਇਲਾਵਾ ਰਾਕੇਸ਼ ਟਿਕੈਤ ਨੂੰ ਹਰਿਆਣਾ ਤੋਂ ਵੀ ਭਾਰੀ ਸਮਰਥਨ ਮਿਲ ਰਿਹਾ ਹੈ।
ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਭੈ ਚੌਟਾਲਾ ਨੇ ਵੀ ਟਿਕੈਤ ਦਾ ਸਮਰਥਨ ਕੀਤਾ ਹੈ। ਅਭੈ ਚੌਟਾਲਾ ਨੇ ਕਿਸਾਨਾਂ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਿਕੈਤ ਦੇ ਸਮਰਥਨ ਵਿੱਚ ਗਾਜ਼ੀਪੁਰ ਪਹੁੰਚਣ। ਦੱਸ ਦਈਏ ਕਿ ਅਭੈ ਚੌਟਾਲਾ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ: Farmers Protest: ਭਿਵਾਨੀ ਤੋਂ ਕਿਸਾਨਾਂ ਨੇ ਰਾਤ ਨੂੰ ਹੀ ਕੀਤਾ ਦਿੱਲੀ ਕੂਚ, ਕਿਤਲਾਨਾ ਟੋਲ 'ਤੇ ਵੀ ਡੱਟੇ ਕਿਸਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

- - - - - - - - - Advertisement - - - - - - - - -