ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਬੀਜੇਪੀ 'ਚ ਸ਼ਾਮਿਲ ਹੋ ਗਏ ਹਨ। ਬੀਜੇਪੀ ਦਫ਼ਤਰ 'ਚ ਹੋਏ ਇਕ ਸਾਧਾਰਨ ਪ੍ਰੋਗਰਾਮ ਦੌਰਾਨ ਦੇਸ਼ ਦੇ ਦਿੱਗਜ਼ ਲੀਡਰ ਤੇ ਸਰਵਉੱਚ ਅਹੁਦੇ 'ਤੇ ਬਿਰਾਜਮਾਨ ਰਹੇ ਗਿਆਨੀ ਜੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਨੂੰ ਅਧਿਕਾਰਤ ਤੌਰ 'ਤੇ ਪਾਰਟੀ 'ਚ ਸ਼ਾਮਿਲ ਕੀਤਾ ਗਿਆ।


ਇਸ ਮੌਕੇ 'ਤੇ ਮੌਜੂਦ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਉਨ੍ਹਾਂ ਦੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ 'ਚ ਸ਼ਾਮਿਲ ਹੋਣ 'ਤੇ ਖੁਸ਼ੀ ਜਤਾਈ। ਬਕਾਇਦਾ ਉਨ੍ਹਾਂ ਨੇ ਪੰਜਾਬੀ 'ਚ ਸੰਬੋਧਨ ਕਰਕੇ ਇੰਦਰਜੀਤ ਸਿੰਘ ਦੇ ਪਾਰਟੀ 'ਚ ਸ਼ਾਮਿਲ ਹੋਣ 'ਤੇ ਸੁਆਗਤ ਕੀਤਾ।