ਨਵੀਂ ਦਿੱਲੀ: ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਨੇ ਪ੍ਰੀਖਿਆ ਖਰਾਬ ਹੋਣ ਕਾਰਨ ਸ਼ੁੱਕਰਵਾਰ ਨੂੰ ਬਾਰਾਪੁਲਾ ਫਲਾਈਓਵਰ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਉਸ ਦੇ ਪਿਤਾ ਨੇ ਹੀ ਪੁਲਿਸ ਨੂੰ ਫਲਾਈਓਵਰ ਤੋਂ ਛਾਲ ਮਾਰਨ ਬਾਰੇ ਜਾਣਕਾਰੀ ਦਿੱਤੀ। ਹਜ਼ਰਤ ਨਿਜ਼ਾਮੂਦੀਨ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਤੇ ਲੜਕੀ ਨੂੰ ਸਫਦਰਜੰਗ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੱਖਣੀ ਦਿੱਲੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ ਤੇ ਇੱਕ ਮਸ਼ਹੂਰ ਪ੍ਰਾਈਵੇਟ ਸਕੂਲ ਦੀ 12ਵੀਂ ਜਮਾਤ ਵਿੱਚ ਪੜ੍ਹਦੀ ਹੈ। ਸੀਬੀਐਸਈ ਦੀ ਅਰਥ ਸ਼ਾਸਤਰ ਦੀ ਪ੍ਰੀਖਿਆ ਸੀ। ਲੜਕੀ ਸਵੇਰੇ ਪ੍ਰੀਖਿਆ ਦੇਣ ਲਈ ਆਪਣੇ ਘਰ ਤੋਂ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਲੜਕੀ ਕੋਲ ਮੋਬਾਈਲ ਫੋਨ ਸੀ, ਜਿਸ ਨਾਲ ਉਹ ਪ੍ਰੀਖਿਆ ਹਾਲ ਵਿੱਚ ਪਹੁੰਚੀ।

ਪ੍ਰੀਖਿਆ ਦੌਰਾਨ ਲੋੜਕੀ ਦੇ ਮੋਬਾਈਲ ਫੋਨ ਦੀ ਘੰਟੀ ਵੱਜ ਗਈ। ਅਚਾਨਕ, ਫੋਨ ਦੀ ਘੰਟੀ ਵੱਜਣ ਨਾਲ ਕੰਟਰੋਲਰ ਹੈਰਾਨ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਦਾ ਫੋਨ ਤੇ ਪੇਪਰ ਦੋਨੋਂ ਲੈ ਲਏ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸਕੂਲ ਬੁਲਾਇਆ ਗਿਆ ਤੇ ਉਨ੍ਹਾਂ ਨੂੰ ਉਸਦੇ ਫੋਨ ਕਾਲ ਬਾਰੇ ਦੱਸਿਆ ਗਿਆ। ਪ੍ਰੀਖਿਆ ਕੰਟਰੋਲਰਾਂ ਦੀ ਕਾਰਵਾਈ ਕਾਰਨ ਵਿਦਿਆਰਥਣ ਦੀ ਪ੍ਰੀਖਿਆ ਖਰਾਬ ਹੋ ਗਈ ਜਿਸ ਕਾਰਨ ਉਹ ਪ੍ਰੇਸ਼ਾਨ ਸੀ।

ਇਸ ਤੋਂ ਬਾਅਦ ਲੜਕੀ ਦਾ ਪਿਤਾ ਉਸ ਨੂੰ ਆਪਣੀ ਕਾਰ 'ਚ ਘਰ ਲੈ ਜਾ ਰਿਹਾ ਸੀ। ਇਸ ਦੌਰਾਨ, ਬਾਰਾਪੁਲਾ ਫਲਾਈਓਵਰ 'ਤੇ ਲੜਕੀ ਨੇ ਆਪਣੇ ਪਿਤਾ ਨੂੰ ਉਲਟੀ ਦੀ ਸ਼ਿਕਾਇਤ ਦੱਸੀ। ਥੋੜ੍ਹੀ ਦੇਰ ਬਾਅਦ, ਵਿਦਿਆਰਥਣ ਦੇ ਪਿਤਾ ਨੇ ਕਾਰ ਨੂੰ ਸਾਈਡ 'ਤੇ ਰੋਕ ਲਿਆ ਤੇ ਲੜਕੀ ਨੂੰ ਉਲਟੀ ਕਰਨ ਲਈ ਹੇਠਾਂ ਉਤਾਰ ਦਿੱਤਾ। ਇਸ ਦੌਰਾਨ ਲੜਕੀ ਫਲਾਈਓਵਰ ਗਰਿੱਲ 'ਤੇ ਚੜ੍ਹ ਗਈ ਅਤੇ ਹੇਠਾਂ ਛਾਲ ਮਾਰ ਦਿੱਤੀ। ਪਿਤਾ ਵਿਦਿਆਰਥੀ ਨੂੰ ਬਚਾਉਣ ਲਈ ਕਾਰ ਵਿੱਚੋਂ ਭੱਜਿਆ ਪਰ ਉਹ ਉਸ ਨੂੰ ਬੱਚਾ ਨਹੀਂ ਸੱਕਿਆ।