Gita Press Awarded Gandhi Peace Prize: ਗੀਤਾ ਪ੍ਰੈਸ ਗੋਰਖਪੁਰ ਨੂੰ ਸਾਲ 2021 ਦੇ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਗਾਂਧੀ ਸ਼ਾਂਤੀ ਪੁਰਸਕਾਰ ਭਾਰਤ ਸਰਕਾਰ ਵਲੋਂ ਸਥਾਪਿਤ ਇੱਕ ਸਾਲਾਨਾ ਪੁਰਸਕਾਰ ਹੈ। ਇਹ ਪੁਰਸਕਾਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 125ਵੀਂ ਜਯੰਤੀ ਦੇ ਮੌਕੇ 'ਤੇ ਉਨ੍ਹਾਂ ਦੇ ਆਦਰਸ਼ਾਂ ਦੇ ਪ੍ਰਤੀ ਸ਼ਰਧਾਂਜਲੀ ਦੇ ਰੂਪ ਵਿੱਚ ਸਾਲ 1995 ਵਿੱਚ ਸਥਾਪਿਤ ਕੀਤਾ ਗਿਆ ਸੀ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਗੀਤਾ ਪ੍ਰੈਸ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਦੇਣ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਪਾਰਟੀ ਜੈਰਾਮ ਰਮੇਸ਼ ਦੇ ਟਵੀਟ ਨਾਲ ਸਹਿਮਤ ਨਹੀਂ ਹੈ।
ਜੈਰਾਮ ਰਮੇਸ਼ ਨੇ ਗੀਤਾ ਪ੍ਰੈਸ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਗੀਤਾ ਪ੍ਰੈਸ ਨੂੰ ਦਿੱਤੇ ਗਾਂਧੀ ਸ਼ਾਂਤੀ ਪੁਰਸਕਾਰ ਦੀ ਤੁਲਨਾ ਸਾਵਰਕਰ ਅਤੇ ਗੋਡਸੇ ਨਾਲ ਕੀਤੀ।
ਜੈਰਾਮ ਰਮੇਸ਼ ਦੇ ਟਵੀਟ ਤੋਂ ਕਿਉਂ ਸਹਿਮਤ ਨਹੀਂ ਹੈ ਕਾਂਗਰਸ?
ਜੈਰਾਮ ਰਮੇਸ਼ ਨੇ ਟਵੀਟ 'ਚ ਲਿਖਿਆ, "ਗੀਤਾ ਪ੍ਰੈੱਸ ਗੋਰਖਪੁਰ ਨੂੰ 2021 ਦਾ ਗਾਂਧੀ ਸ਼ਾਂਤੀ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਗੀਤਾ ਪ੍ਰੈੱਸ ਇਸ ਸਾਲ ਆਪਣੀ ਸ਼ਤਾਬਦੀ ਮਨਾ ਰਹੀ ਹੈ। ਇਹ ਫੈਸਲਾ ਸੱਚਮੁੱਚ ਇੱਕ ਧੋਖਾ ਹੈ। ਸਾਵਰਕਰ ਅਤੇ ਗੋਡਸੇ ਨੂੰ ਇਹ ਪੁਰਸਕਾਰ ਦੇਣ ਵਰਗਾ ਹੈ।"
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਗੀਤਾ ਪ੍ਰੈੱਸ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਦੇ ਵਿਰੋਧ 'ਚ ਜੈਰਾਮ ਰਮੇਸ਼ ਦੇ ਟਵੀਟ ਨਾਲ ਕਾਂਗਰਸ ਦੇ ਕੁਝ ਸੀਨੀਅਰ ਨੇਤਾ ਸਹਿਮਤ ਨਹੀਂ ਹਨ। ਕਾਂਗਰਸ ਦੇ ਇੱਕ ਸੀਨੀਅਰ ਆਗੂ ਮੁਤਾਬਕ ਜੈਰਾਮ ਰਮੇਸ਼ ਦਾ ਗੀਤਾ ਪ੍ਰੈਸ ਬਾਰੇ ਬਿਆਨ ਬੇਲੋੜਾ ਹੈ। ਗੀਤਾ ਪ੍ਰੈਸ ਨੇ ਹਿੰਦੂ ਧਰਮ ਦੇ ਪ੍ਰਚਾਰ-ਪ੍ਰਸਾਰ ਵਿਚ ਵੱਡੀ ਭੂਮਿਕਾ ਨਿਭਾਈ ਹੈ। ਜੈਰਾਮ ਰਮੇਸ਼ ਨੂੰ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਅੰਦਰੂਨੀ ਚਰਚਾ ਹੋਣੀ ਚਾਹੀਦੀ ਸੀ।
ਇਹ ਵੀ ਪੜ੍ਹੋ: IPS ਰਵੀ ਸਿਨਹਾ ਹੋਣਗੇ ਰਾਅ ਦੇ ਨਵੇਂ ਮੁਖੀ, ਕੈਬਨਿਟ ਕਮੇਟੀ ਨੇ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ
ਗੀਤਾ ਪ੍ਰੈਸ ਨੂੰ 100 ਸਾਲ ਪੂਰੇ
ਗੋਰਖਪੁਰ ਸਥਿਤ ਗੀਤਾ ਪ੍ਰੈਸ ਦੀ ਸਥਾਪਨਾ ਸਾਲ 1923 ਵਿੱਚ ਕੀਤੀ ਗਈ ਸੀ। ਗੀਤਾ ਪ੍ਰੈਸ ਦੁਨੀਆ ਦੇ ਸਭ ਤੋਂ ਵੱਡੇ ਪ੍ਰਕਾਸ਼ਕਾਂ ਵਿੱਚੋਂ ਇੱਕ ਹੈ। ਇਸ ਨੇ 14 ਭਾਸ਼ਾਵਾਂ ਵਿੱਚ 41.7 ਕਰੋੜ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ, ਜਿਨ੍ਹਾਂ ਵਿੱਚ 16.21 ਕਰੋੜ ਸ਼੍ਰੀਮਦ ਭਗਵਦ ਗੀਤਾ ਪੁਸਤਕਾਂ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇਸ ਸੰਸਥਾ ਨੇ ਪੈਸੇ ਕਮਾਉਣ ਲਈ ਕਦੇ ਵੀ ਆਪਣੇ ਪ੍ਰਕਾਸ਼ਨਾਂ ਦੇ ਇਸ਼ਤਿਹਾਰ ਨਹੀਂ ਲਏ। ਗਾਂਧੀ ਸ਼ਾਂਤੀ ਪੁਰਸਕਾਰ ਦੇ ਨਾਲ ਗੀਤਾ ਪ੍ਰੈਸ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਣਾ ਹੈ। ਪਰ ਗੀਤਾ ਪ੍ਰੈਸ ਮੈਨੇਜਮੈਂਟ ਨੇ ਇੱਕ ਕਰੋੜ ਦਾ ਮਾਣ ਭੱਤਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਗੱਲ ਗੀਤਾ ਪ੍ਰੈੱਸ ਦੇ ਮੈਨੇਜਰ ਡਾ.ਲਾਲਮਣੀ ਤਿਵਾੜੀ ਨੇ ਕਹੀ।
ਇਹ ਵੀ ਪੜ੍ਹੋ: PM Modi US Visit: ‘49 ਦਿਨਾਂ ਤੋਂ ਸੜ ਰਿਹਾ ਮਣੀਪੁਰ ਅਤੇ ਬਿਨਾਂ ਕੁਝ ਕਹੇ PM ਜਾ ਰਹੇ ਵਿਦੇਸ਼’, ਕਾਂਗਰਸ ਨੇ ਪੀਐਮ ਮੋਦੀ ਤੋਂ ਕੀਤੇ ਸਵਾਲ