ਨਵੀਂ ਦਿੱਲੀ, Global Hunger Index News: 116 ਦੇਸ਼ਾਂ ਦੇ ਗਲੋਬਲ ਹੰਗਰ ਇੰਡੈਕਸ (ਜੀਐਚਆਈ) 2021 ਵਿੱਚ ਭਾਰਤ 101ਵੇਂ ਸਥਾਨ 'ਤੇ ਖਿਸਕ ਗਿਆ ਹੈ। ਇਸ ਮਾਮਲੇ ਵਿੱਚ ਇਹ ਆਪਣੇ ਗੁਆਂਢੀ ਮੁਲਕਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਤੋਂ ਵੀ ਪੱਛੜ ਗਿਆ ਹੈ। ਸਾਲ 2020 ਵਿੱਚ ਭਾਰਤ 94ਵੇਂ ਸਥਾਨ 'ਤੇ ਸੀ। ਗਲੋਬਲ ਹੰਗਰ ਇੰਡੈਕਸ ਦੀ ਵੈਬਸਾਈਟ, ਜੋ ਕਿ ਭੁੱਖ ਅਤੇ ਕੁਪੋਸ਼ਣ ਦਾ ਪਤਾ ਲਗਾਉਂਦੀ ਹੈ, ਨੇ ਵੀਰਵਾਰ ਨੂੰ ਕਿਹਾ ਕਿ ਚੀਨ, ਬ੍ਰਾਜ਼ੀਲ ਅਤੇ ਕੁਵੈਤ ਸਮੇਤ ਅਠਾਰਾਂ ਦੇਸ਼ਾਂ ਨੇ ਪੰਜ ਤੋਂ ਘੱਟ ਦੇ ਜੀਐਚਆਈ ਸਕੋਰ ਨਾਲ ਚੋਟੀ ਦਾ ਸਥਾਨ ਸਾਂਝਾ ਕੀਤਾ ਹੈ।
ਆਇਰਿਸ਼ ਅਧਾਰਤ ਸਹਾਇਤਾ ਏਜੰਸੀ ‘ਕੰਸਰਨ ਵਰਲਡਵਾਈਡ’ ਤੇ ਇੱਕ ਜਰਮਨ ਸੰਗਠਨ ‘ਵੈਲਟ ਹੰਗਰ ਹਿਲਫ’ ਵੱਲੋਂ ਸਾਂਝੇ ਤੌਰ 'ਤੇ ਤਿਆਰ ਕੀਤੀ ਗਈ ਰਿਪੋਰਟ ਨੇ ਭਾਰਤ ਵਿੱਚ ਭੁੱਖ ਦੇ ਪੱਧਰ ਨੂੰ 'ਚਿੰਤਾਜਨਕ 'ਦੱਸਿਆ ਹੈ। ਸਾਲ 2020 ਵਿੱਚ, ਭਾਰਤ 107 ਦੇਸ਼ਾਂ ਵਿੱਚੋਂ 94ਵੇਂ ਸਥਾਨ 'ਤੇ ਸੀ। ਹੁਣ ਇਹ 116 ਦੇਸ਼ਾਂ ਵਿੱਚੋਂ 101 ਵੇਂ ਸਥਾਨ 'ਤੇ ਆ ਗਿਆ ਹੈ।
ਜੀਐਚਆਈ ਸਕੋਰ ਵੀ ਘੱਟ ਗਿਆ
ਭਾਰਤ ਦਾ GHI ਸਕੋਰ ਵੀ ਡਿੱਗ ਗਿਆ ਹੈ। ਸਾਲ 2000 ਵਿੱਚ ਇਹ 38.8 ਸੀ, ਜੋ 2012 ਅਤੇ 2021 ਦੇ ਵਿੱਚ 28.8 – 27.5 ਦੇ ਵਿੱਚ ਰਿਹਾ। ਜੀਐਚਆਈ ਸਕੋਰ ਦੀ ਗਣਨਾ ਚਾਰ ਸੰਕੇਤਾਂ 'ਤੇ ਕੀਤੀ ਜਾਂਦੀ ਹੈ, ਜਿਸ ਵਿੱਚ ਘੱਟ–ਪੋਸ਼ਣ, ਕੁਪੋਸ਼ਣ, ਬਾਲ ਵਿਕਾਸ ਦਰ ਅਤੇ ਬਾਲ ਮੌਤ ਦਰ ਸ਼ਾਮਲ ਹਨ।
ਰਿਪੋਰਟ ਅਨੁਸਾਰ, ਗੁਆਂਢੀ ਦੇਸ਼ ਜਿਵੇਂ ਨੇਪਾਲ (76ਵਾਂ), ਬੰਗਲਾਦੇਸ਼ (76ਵਾਂ), ਮਿਆਂਮਾਰ (71 ਵਾਂ) ਅਤੇ ਪਾਕਿਸਤਾਨ (92ਵਾਂ) ਵੀ ਭੁੱਖ ਕਾਰਨ ਚਿੰਤਾਜਨਕ ਸਥਿਤੀ ਵਿੱਚ ਹਨ। ਇਨ੍ਹਾਂ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਵਿੱਚ ਭਾਰਤ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ: Mohan Bhagwat Speech: ਆਰਐਸਐਮ ਮੁਖੀ ਮੋਹਨ ਭਾਗਵਤ ਨੇ ਦੁਸਹਿਰੇ ਮੌਕੇ ਕਹੀਆਂ ਵੱਡੀਆਂ ਗੱਲਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/