Passengers Misbehave With Cabin Crew: ਦੋ ਵਿਦੇਸ਼ੀ ਨਾਗਰਿਕਾਂ ਨੂੰ ਗੋਆ ਤੋਂ ਮੁੰਬਈ ਜਾਣ ਵਾਲੀ GoFirst ਉਡਾਣ ਤੋਂ ਉਤਾਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਕੈਬਿਨ ਕਰੂ ਦੀ ਇੱਕ ਮਹਿਲਾ ਮੈਂਬਰ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕੀਤਾ ਸੀ। ਏਅਰਲਾਈਨ ਦੇ ਬੁਲਾਰੇ ਨੇ ਸ਼ਨੀਵਾਰ (7 ਜਨਵਰੀ) ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਵਾਪਰੀ ਘਟਨਾ ਦੀ ਸੂਚਨਾ ਹਵਾਬਾਜ਼ੀ ਰੈਗੂਲੇਟਰ DGCA ਨੂੰ ਵੀ ਦੇ ਦਿੱਤੀ ਗਈ ਹੈ।



GoFirst ਦੇ ਬੁਲਾਰੇ ਨੇ ਕਿਹਾ, "ਦੋ ਵਿਦੇਸ਼ੀ ਨਾਗਰਿਕਾਂ ਨੂੰ ਚਾਲਕ ਦਲ ਨਾਲ ਦੁਰਵਿਵਹਾਰ ਕਰਨ ਤੋਂ ਬਾਅਦ ਉਤਾਰ ਦਿੱਤਾ ਗਿਆ। ਅਸਲ ਵਿੱਚ, ਉਹ ਚਾਲਕ ਦਲ ਦੇ ਮੈਂਬਰ ਨਾਲ ਛੇੜਛਾੜ ਕਰ ਰਹੇ ਸਨ ਅਤੇ ਟਿੱਪਣੀ ਕਰ ਰਹੇ ਸਨ। ਸਹਿ ਯਾਤਰੀਆਂ ਨੇ ਵੀ (ਉਸ ਦੇ ਵਿਵਹਾਰ 'ਤੇ) ਇਤਰਾਜ਼ ਕੀਤਾ ਸੀ।"


'ਮੁਸਾਫਰਾਂ ਨੂੰ ਸੁਰੱਖਿਆ ਅਧਿਕਾਰੀਆਂ ਹਵਾਲੇ ਕੀਤਾ ਗਿਆ'


ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਕੈਪਟਨ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ (ਦੋਵੇਂ ਵਿਦੇਸ਼ੀ ਯਾਤਰੀਆਂ) ਨੂੰ ਉਤਾਰ ਕੇ ਅਗਲੀ ਕਾਰਵਾਈ ਲਈ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ, ਇਹ ਘਟਨਾ ਉਡਾਣ ਤੋਂ ਪਹਿਲਾਂ ਵਾਪਰੀ। ਇਸ ਪੂਰੇ ਮਾਮਲੇ 'ਤੇ ਡੀਜੀਸੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਸਾਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਸ ਨੂੰ ਹੇਠਾਂ ਉਤਾਰ ਕੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।"



ਫਲਾਈਟ 'ਚ ਅਜਿਹੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਵਿਅਕਤੀ ਨੇ ਬਜ਼ੁਰਗ ਔਰਤ ਉੱਤੇ ਪਿਸ਼ਾਬ ਕਰ ਦਿੱਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸਮੇਂ ਉਹ ਵਿਅਕਤੀ ਵਾਲ-ਵਾਲ ਬਚ ਗਿਆ।


ਹਾਲਾਂਕਿ ਇਸ ਤੋਂ ਬਾਅਦ ਮਹਿਲਾ ਨੇ ਏਅਰਲਾਈਨ ਕੰਪਨੀ ਦੇ ਚੇਅਰਮੈਨ ਨੂੰ ਪੱਤਰ ਲਿਖਿਆ ਅਤੇ ਜਦੋਂ ਇਹ ਮਾਮਲਾ ਮੀਡੀਆ ਵਿੱਚ ਆਇਆ ਤਾਂ ਪੁਲਿਸ ਨੂੰ ਵੀ ਕਾਰਵਾਈ ਕਰਨੀ ਪਈ। ਦੋਸ਼ੀ ਵਿਅਕਤੀ ਨੂੰ ਪੁਲਸ ਨੇ 7 ਜਨਵਰੀ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਸੀ। ਡੀਜੀਸੀਏ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਡੀਜੀਸੀਏ ਨੇ ਏਅਰਲਾਈਨ ਨੂੰ ਨੋਟਿਸ ਵੀ ਜਾਰੀ ਕੀਤਾ ਹੈ।