ਨਵੀਂ ਦਿੱਲੀ: ਗੋ ਏਅਰ ਦਾ ਏ 320 ਨਿਓ ਜਹਾਜ਼ ਵੀਰਵਾਰ ਨੂੰ ਦਿੱਲੀ ਦੇ ਲਈ ਰਵਾਨਾ ਹੋਇਆ ਜਿਸ ਦੇ ਇੰਜ਼ਨ ‘ਚ ਖ਼ਰਾਬੀ ਆਉਣ ਤੋਂ ਬਾਅਦ ਇਹ 2 ਘੰਟੇ ਬਾਅਦ ਹੀ ਵਾਪਸ ਆ ਗਿਆ। ਇਸ ਜਹਾਜ਼ ‘ਚ ਪ੍ਰੈਂਟ ਐਂਡ ਵਹਿਟਨੀ ਇੰਜ਼ਨ ਲੱਗਿਆ ਹੈ। ਖ਼ਬਰਾਂ ਨੇ ਕਿ ਜਹਾਜ਼ ਨੂੰ ਰਾਤ ਕਰੀਬ 12 ਵਜੇ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੇਸ਼ਨਲ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾ ਸੁਰੱਖਿਅਤ ਉਤਾਰਿਆ ਗਿਆ।
ਇਸ ਫਲਾਈਟ ‘ਚ 168 ਯਾਤਰੀ ਉਡਾਨ ਭਰ ਰਹੇ ਸੀ। ਗੋਏਅਰ ਦੇ ਸਕਤੱਰ ਦਾ ਕਹਿਣਾ ਹੈ ਕਿ ਕੰਪਨੀ ਦੇ ਜਹਾਜ਼ ਨੇ ਉਡਾਣ ਭਰੀ ਪਰ ਤਕਨੀਕੀ ਖ਼ਰਾਬੀ ਕਰਕੇ ਇਸ ਨੂੰ ਮੁੰਬਈ ਵਾਪਸ ਬੁਲਾ ਲਿਆ ਗਿਆ। ਮੁੰਬਈ ਏਅਰਪੋਰਟ ਤੋਂ ਉੱਡੀ ਫਲਾਈਟ ਦੇ ਇੰਜ਼ਨ ‘ਚ ਅਸਮਾਨ ‘ਚ ਕੰਪਨ ਹੋਣ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਪ੍ਰੈਟ ਐਂਡ ਵਹਿਟਨੀ ਨੂੰ ਭੇਜੇ ਗਏ ਸਵਾਲ ਦੇ ਜਵਾਬ ਦੀ ਅਜੇ ਉੜੀਕ ਕੀਤੀ ਜਾ ਰਹੀ ਹੈ। ਅਮਰੀਕੀ ਕੰਪਨੀ ਜੇਟ ਇੰਜ਼ਨ ਦੇ ਸੰਬੰਧ ‘ਚ ਮੰਗਲਵਾਰ ਨੂੰ ਬੈਠਕ ਤੋਂ ਬਾਅਦ ਸਰਕਾਨ ਨੇ ਕੰਪਨੀ ਨੂੰ ਹਰੀ ਝੰਡੀ ਦਿੱਤੀ ਸੀ ਅਤੇ ਉਸ ਤੋਂ ਬਾਅਦ ਇਹ ਪਹਿਲੀ ਅਜਿਹੀ ਘਟਨਾ ਹੈ।