ਨਵੀਂ ਦਿੱਲੀ: ਮੁੰਬਈ ਤੋਂ ਅਹਿਮਦਾਬਾਦ ਵਿਚਾਲੇ ਕਰੀਬ 508 ਕਿਲੋਮੀਟਰ ਦੂਰੀ ਤੱਕ ਚੱਲਣ ਵਾਲੀ ਬੁਲੇਟ ਟਰੇਨ ਖਿਲਾਫ ਕਿਸਾਨ ਤੇ ਆਦਿਵਾਸੀ ਤਬਕੇ ਤੋਂ ਬਾਅਦ ਹੁਣ ਗੋਦਰੇਜ ਗਰੁੱਪ ਵੀ ਖੜ੍ਹਾ ਹੋ ਗਿਆ ਹੈ। ਦਰਅਸਲ ਸਰਕਾਰ ਵਿਕਰੋਲੀ 'ਚ ਗੋਦਰੇਜ ਗਰੁੱਪ ਦੀ ਜ਼ਮੀਨ ਐਕੁਆਇਰ ਕਰਨ ਦੀ ਤਿਆਰੀ 'ਚ ਹੈ। ਅਜਿਹੇ 'ਚ ਗੋਦਰੇਜ ਗਰੁੱਪ ਨੇ ਇਸ ਖਿਲਾਫ ਹਾਈਕਰੋਟ 'ਚ ਪਟੀਸ਼ਨ ਦਾਇਰ ਕੀਤੀ ਹੈ। ਜਾਣੋ ਪੂਰਾ ਮਾਮਲਾ: ਦਰਅਸਲ ਗੋਦਰੇਜ ਗਰੁੱਪ ਨੇ ਹਾਈਕਰੋਟ 'ਚ ਬੁਲੇਟ ਟਰੇਨ ਪ੍ਰਜੈਕਟ ਲਈ ਪ੍ਰਸਤਾਵਿਤ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਖਿਲਾਫ ਆਪਣੀ ਦਲੀਲ ਦਿੱਤੀ ਹੈ। ਬੁਲੇਟ ਟਰੇਨ ਪ੍ਰੋਜੈਕਟ ਦੇ ਪ੍ਰਸਤਾਵ ਤਹਿਤ 508.17 ਕਿਲੋਮੀਟਰ ਲੰਬੇ ਰੇਲ ਟ੍ਰੈਕ 'ਚੋਂ 21 ਕਿਲੋਮੀਟਰ ਟ੍ਰੈਕ ਅੰਡਰਗ੍ਰਾਊਂਡ ਵਿਛਾਏ ਜਾਣ ਦੀ ਯੋਜਨਾ ਹੈ। ਅੰਡਰਗ੍ਰਾਊਂਡ ਟਨਲ ਦੇ ਐਂਟਰੀ ਪੁਆਇੰਟ 'ਚੋਂ ਇੱਕ ਗੋਦਰੇਜ ਦੀ ਵਿਕਰੋਲੀ ਵਾਲੀ ਜ਼ਮੀਨ 'ਚੋਂ ਲੰਘੇਗਾ। ਗੋਦਰੇਜ ਸਮੂਹ ਨੇ ਹਾਈਕਰੋਟ 'ਚ ਅਪੀਲ ਕੀਤੀ ਹੈ ਕਿ ਕਰੋਟ ਇਸ ਪ੍ਰਜੈਕਟ ਦੇ ਪਲਾਨ 'ਚ ਬਦਲਾਅ ਕਰਨ ਦਾ ਆਦੇਸ਼ ਦਿੱਤਾ ਜਾਵੇ ਤਾਂ ਜੋ ਇੰਨਫ੍ਰਾਸਟਕਚਰ ਆਰਮ ਗੋਦਰੇਜ ਕੰਸਟ੍ਰਕਸ਼ਨ ਦੀ ਲਗਪਗ 8.6 ਏਕੜ ਜ਼ਮੀਨ ਐਕੁਆਇਰ ਸਕੀਮ ਤੋਂ ਬਾਹਰ ਆ ਸਕੇ। ਇਸ ਪ੍ਰਜੈਕਟ ਨਾਲ ਜੁੜੀਆਂ ਕੰਪਨੀਆਂ ਨੂੰ ਬਦਲਣਾ ਪੈ ਸਕਦਾ ਰਸਤਾ: ਪਿਛਲੇ ਮਹੀਨੇ ਗੋਦਰੇਜ ਗਰੁੱਪ ਨੇ ਵਿਕਲਪ ਦੇ ਤੌਰ 'ਤੇ ਆਪਣੀ ਦੂਜੀ ਜ਼ਮੀਨ ਮੁਹੱਈਆ ਕਰਾਉਣ ਦਾ ਪ੍ਰਸਤਾਵ ਰੱਖਿਆ ਸੀ ਪਰ ਇਹ ਜਗ੍ਹਾ ਪ੍ਰਸਤਾਵਿਤ ਪ੍ਰੋਜੈਕਟ ਤੋਂ 250 ਮੀਟਰ ਦੀ ਦੂਰੀ 'ਤੇ ਹੈ। ਗੋਦਰੇਜ ਦਾ ਵਿਰੋਧ ਜਾਰੀ ਰਹਿਣ 'ਤੇ ਇਸ ਪ੍ਰਜੈਕਟ ਨਾਲ ਜੁੜੀਆਂ ਕੰਪਨੀਆਂ ਨੂੰ ਬੁਲੇਟ ਟਰੇਨ ਦਾ ਰਾਹ ਬਦਲਣਾ ਪੈ ਸਕਦਾ ਹੈ। ਹਾਲਾਂਕਿ ਮਹਾਰਾਸ਼ਟਰ ਜ਼ਮੀਨ ਐਕੁਆਇਰ ਕਾਨੂੰਨ 2013 ਦੇ ਤਹਿਤ ਰਾਜ ਸਰਕਾਰ ਨੂੰ ਜ਼ਬਰੀ ਜ਼ਮੀਨ ਐਕੁਆਇਰ ਕਰਨ ਦਾ ਅਧਿਕਾਰ ਹੈ। ਮੁੰਬਈ ਤੋਂ ਅਹਿਮਦਾਬਾਦ ਤੱਕ ਹੋਣਗੇ 12 ਸਟੇਸ਼ਨ: ਇਹ ਬੁਲੇਟ ਟਰੇਨ ਮੁੰਬਈ ਤੋਂ ਅਹਿਮਦਾਬਾਦ ਤੱਕ ਕਰੀਬ 508 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਦਰਮਿਆਨ ਕੁੱਲ 12 ਸਟੇਸ਼ਨ ਹੋਣਗੇ। ਬਾਂਦਰਾ ਕੁਰਲਾ ਕੰਪਲੈਕਸ ਤੋਂ ਸ਼ੁਰੂ ਹੋ ਕੇ ਇਹ ਠਾਣੇ, ਵਿਰਾਰ, ਬੋਇਸਰ, ਵਾਪੀ, ਬਿਲੀਮੋਰਾ, ਸੂਰਤ, ਭਰੂਚ, ਆਣਦ, ਅਹਿਮਦਾਬਾਦ ਤੋਂ ਹੁੰਦਿਆਂ ਹੋਇਆ ਸਾਬਰਮਤੀ ਸਟੇਸ਼ਨ ਪਹੁੰਚੇਗੀ।